Wednesday, July 2, 2025
Breaking News

ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਵੱਲੋਂ ਦੀਨ-ਦੁਖੀਆਂ ਦੇ ਮਸੀਹਾ, ਯੁੱਗ ਪੁਰਸ਼ ਅਤੇ ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਮਨਾਇਆ ਗਿਆ।ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਪਿੰਗਲਵਾੜਾ ਸੰਸਥਾ ਦੇ ਵੱਖ-ਵੱਖ ਕਲਾਸਾਂ ਵਿੱਚ ਪੜ੍ਹਦੇ ਬੱਚੇ-ਬੱਚੀਆਂ ਆਦਿ ਵੱਲੋਂ ਗੁਰਬਾਣੀ ਦੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਗਈ।
ਡਾ. ਇੰਦਰਜੀਤ ਕੌਰ ਨੇ ਸੰਗਤਾਂ ਦੇ ਸਨਮੁੱਖ ਹੋ ਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਆਉ ਸਭ ਪ੍ਰਣ ਲਈਏ ਕਿ ਅਸੀਂ ਸਮਾਜਿਕ ਕੁਰੀਤੀਆਂ ਵਿਰੁੱਧ ਉਠ ਕੇ ਕਿਸੇ ਵੀ ਥਾਂ ਹੋ ਰਹੇ ਅਨ੍ਹਿਆਂ ਨੂੰ ਠੱਲ੍ਹ ਪਾਉਣ ਲਈ ਰਲ-ਮਿਲ ਇਕੱਤਰ ਹੋਈਏ।ਭਗਤ ਪੂਰਨ ਸਿੰਘ ਜੀ ਵੱਲੋਂ ਮਨੁੱਖਤਾ ਦੇ ਬਚਾਓ ਲਈ ਜੋ ਬਹੁਤ ਸਮਾਂ ਪਹਿਲਾਂ ਹੋਕਾ ਦੇ ਦਿੱਤਾ ਸੀ, ਉਸ ‘ਤੇ ਕੰਮ ਕਰੀਏ।ਪੰਜਾਬ “ਯੋਧਿਆਂ ਤੇ ਸੂਰਬੀਰਾਂ” ਦੀ ਧਰਤੀ ਅਖਵਾਉਂਦੀ ਹੈ, ਪਰ ਅਫ਼ਸੋਸ ਹੈ ਕਿ ਅਜੋਕਾ ਪੰਜਾਬ ਵਾਤਾਵਰਨ ਪੱਖੋਂ ਪਲੀਤ ਹੋ ਰਿਹਾ ਹੈ ਅਤੇ ਇਸ ਦੇ ਗੱਭਰੂ-ਮੁਟਿਆਰਾਂ ਨਸ਼ੇ ਦੇ ਗੁਲਾਮ ਹੋ ਰਹੇ ਹਨ।ਕਿਸਾਨੀ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਦੀ ਵਧਾਈ ਦੇ ਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਅਸਲ ਵਿੱਚ ਬਹੁਤ ਵੱਡੀ ਸੰਸਥਾ ਸੀ ਅਤੇ ਅਜਿਹੀਆਂ ਸੱਚੀਆਂ-ਸੁੱਚੀਆਂ ਰੂਹਾਂ ਦਾ ਦੁਨੀਆਂ ਤੇ ਆਉਣਾ ਹੀ ਮਨੁੱਖਤਾ ਨੂੰ ਸੇਧ ਦੇਣਾ ਮਕਸਦ ਹੁੰਦਾ ਹੈ।ਉਹਨਾਂ ਕਿਹਾ ਕਿ ਪੰਜਾਬ ਦੀਆਂ ਰਿਪੋਰਟਾਂ ਵਿੱਚ ਅੰਕੜੇ ਜਾਰੀ ਹੋ ਰਹੇ ਹਨ ਉਹ ਪੰਜਾਬੀਆਂ ਲਈ ਖਤਰੇ ਦੇ ਘੰਟੀ ਹੈ।ਡਾ. ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਜੋ ਮਨੁੱਖਤਾ ਦੀ ਭਲਾਈ ਲਈ ਵੱਡੇ-ਵੱਡੇ ਕਾਰਜ਼ ਕਰ ਰਹੀ ਹੈ।ਇਸ ਮੌਕੇ ਆਈਆਂ ਹੋਈਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਢਾਡੀ ਜਥੇ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ।ਸੋਹਨ ਸਿੰਘ ਅਤੇ ਸੁਰਿੰਦਰ ਸਿੰਘ ਨੇ ਪਾਣੀ ਦੀ ਮਹੱਤਤਾ ਤੇ ਕਵਿਤਾ ਪੇਸ਼ ਕੀਤੀ।ਅਮਰਜੀਤ ਸਿੰਘ, ਗੁਰਮਤਿ ਕਾਲਜ ਨੇ ਭਗਤ ਪੂਰਨ ਸਿੰਘ ਜੀ ਦੀਆਂ ਜੀਵਨ ਸੇਧਾਂ ‘ਤੇ ਸੰਗਤਾਂ ਨੂੰ ਚੱਲਣ ਲਈ ਪ੍ਰੇਰਿਤ ਕੀਤਾ।ਡਾ. ਸੁੰਦਰ ਸ਼ਿਆਮ ਦੀਪਤੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਵਰਗੇ ਸਮਾਜ ਸੇਵੀਆਂ ਦੀ ਅੱਜ ਫੇਰ ਸਮਾਜ ਨੂੰ ਲੋੜ ਹੈ।”ਅਸੀਂ ਕਿਉਂ ਪ੍ਰਦੇਸੀ ਹੋਈਏ” ਸੰਪਾਦਕ ਡਾ. ਇੰਦਰਜੀਤ ਕੌਰ ਅਤੇ ਵਾਤਾਵਰਨ ਮਸਲਿਆਂ ਤੇ ਡੂੰਘੀ ਸੋਝੀ ਰੱਖਣ ਵਾਲੇ ਲੇਖਕ ਵਿਜੈ ਬੰਬੇਲੀ ਦੇ ਲੇਖਾਂ ਦੀ ਪੁਸਤਕ “ਭਲਕ ਤੱਕ ਦੇਰ ਹੋ ਜਾਏਗੀ” ਰੀਲੀਜ਼ ਕੀਤੀਆਂ ਗਈਆਂ।
ਸਮਾਗਮ ਵਿੱਚ ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱੱਤਰ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਬੀਬੀ ਪ੍ਰੀਤਇੰਦਰ ਕੌਰ ਮੈਂਬਰ, ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਰਜਿੰਦਰਪਾਲ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਕਰਨਲ ਦਰਸ਼ਨ ਸਿੰਘ ਬਾਵਾ, ਪਰਮਿੰਦਰਜੀਤ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਰਜਿੰਦਰਪਾਲ ਸਿੰਘ ਡਾਇਰੈਕਟਰ ਗੂੰਗੇ-ਬੋਲਿਆਂ ਦਾ ਸਕੂਲ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਗੁਰਨਾਇਬ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਤਜਿੰਦਰਭਾਨ ਸਿੰਘ ਬੇਦੀ, ਗੁਲਸ਼ੰਨ ਰੰਜਨ, ਬੀਬੀ ਹਰਤੇਜਪਾਲ ਕੌਰ, ਬਲਬੀਰ ਸਿੰਘ ਰਾਜੇਵਾਲਕਿਸਾਨ ਆਗੂ, ਸਮਾਜ ਸੇਵਕ ਪਵਨ ਸ਼ਰਮਾ, ਸਾਬਕਾ ਇੰਸਪੈਕਟਰ ਰਾਜਵਿੰਦਰ ਕੌਰ, ਗੁਰਚਰਨ ਸਿੰਘ ਨੂਰਪੁਰ, ਪੋ੍ਰ. (ਡਾ.) ਕੁਲਦੀਪ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਸ਼ਿਆਮ ਸੁੰਦਰ ਦੀਪਤੀ, ਮਿਸਜ਼ ਦੀਪਤੀ, ਵਾਤਾਵਰਨ ਪ੍ਰੇਮੀ ਵਿਜੈ ਬੰਬੇਲੀ, ਮੇਜਰ ਸਿੰਘ ਮਸਾਣੀਆਂ ਸੰਗਰੂਰ ਆਦਿ ਹਾਜ਼ਰ ਸਨ।ਇਸ ਮੌਕੇ ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ. ਅਨੀਤਾ ਬੱਤਰਾ, ਪ੍ਰਿੰ. ਦਲਜੀਤ ਕੌਰ, ਕੋਆਰੀਡੀਨੇਟਰ ਸੁਨੀਤਾ ਨਈਅਰ, ਪ੍ਰਿੰ. ਲਖਵਿੰਦਰ ਕੌਰ, ਵੱਖ-ਵੱਖ ਵਾਰਡਾਂ ਤੇ ਵਿਭਾਗਾਂ ਦੇ ਇੰਚਾਰਜ਼ ਅਤੇ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …