ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ) – ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਅੋਲਖ ਵਲੋਂ ਨਗਰ ਨਿਗਮ ਦੇ ਉਪਰੇਸ਼ਨ ਐਂਡ ਮੇਨਟੀਨੈਂਸ ਸੈਲ ਅਤੇ ਵਾਟਰ ਸਪਲਾਈ ਤੇ ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਨਗਰ ਨਿਗਮ ਦੀ ਹਦੂਦ ‘ਚ ਆਉੰਦੇ ਇਲਾਕਿਆਂ ਵਿੱਚ ਪਾਣੀ ਤੇ ਸੀਵਰੇਜ਼ ਦੇ ਕੁਨੈਕਸਨਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਦੱਸਿਆ ਗਿਆ ਕਿ ਸ਼ਹਿਰ ਦੀ ਵਸੋਂ ਦੇ ਮੁਤਾਬਿਕ ਲੋਕਾਂ ਵਲੋ ਪਾਣੀ ਤੇ ਸੀਵਰੇਜ਼ ਦੇ ਕੁਨੈਕਸ਼ਨ ਨਾ ਲਏ ਜਾਣ ਕਾਰਣ ਨਗਰ ਨਿਗਮ ਕੋਲ ਇਹਨਾਂ ਕੁਨੈਕਸ਼ਨਾਂ ਦੀ ਗਿਣਤੀ ਘੱਟ ਹੈ।ਜਿਸ ਨਾਲ ਬਹੁਤ ਵਿੱਤੀ ਨੁਕਸਾਨ ਹੋ ਰਿਹਾ ਹੈ।ਕਮਿਸ਼ਨਰ ਵਲੋਂ ਇਸ ਦਾ ਸ਼ਖਤ ਨੋਟਿਸ ਲੈਂਦੇ ਹੋਏ ਫੈਸਲਾ ਲਿਆ ਗਿਆ ਕਿ ਸ਼ਹਿਰ ਵਿੱਚ ਜਿਹੜੇ ਪਾਣੀ ਤੇ ਸੀਵਰ ਦੇ ਕੁਨੈਕਸ਼ਨ ਵੱਖ-ਵੱਖ ਪ੍ਰੋਜੈਕਟਾਂ ਰਾਂਹੀ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਗਏ ਹਨ, ਉਹਨਾਂ ਨੂੰ ਰਿਕਾਰਡ ਵਿੱਚ ਰੈਗੂਲਰ ਕਰਨ ਹਿੱਤ ਜ਼ੋਨਲ ਪੱਧਰ ‘ਤੇ ਕੈਂਪ ਲਗਾ ਕੇ ਮੁਹਿੰਮ ਸ਼ਰੂ ਕੀਤੀ ਜਾਵੇ ਤਾਂ ਜੋ ਲੋਕਾਂ ਵਲੋਂ ਨਗਰ ਨਿਗਮ ਦੀ ਮਨਜ਼ੂਰੀ ਤੋ ਬਿਨਾਂ ਲਗਾਏ ਗਏ ਕੁਨੈਕਸ਼ਨਾਂ ਨੂੰ ਰਿਕਾਰਡ ਵਿੱਚ ਰੈਗੂਲਰ ਕੀਤਾ ਜਾ ਸਕੇ।ਕੈੰਂਪ ਵਿਖੇ ਪ੍ਰਾਪਰਟੀ ਟੈਕਸ ਦੀ ਅਸੈਸਮੈੰਟ ਲਈ ਵੀ ਫਾਰਮ ਭਰੇ ਜਾਣਗੇ ਤਾਂ ਜੋ ਵਾਟਰ ਸਪਲਾਈ ਅਤੇ ਸੀਵਰੇਜ਼ ਦਾ ਕੁਨੈਕਸ਼ਨ ਰੈਗੂਲਰ ਕਰਨ ਵੇਲੇ ਦੋਹਾਂ ਮੱਦਾਂ ਨੂੰ ਇੰਟਰ-ਲਿੰਕ ਕੀਤਾ ਜਾ ਸਕੇ।ਮੀਟਿੰਗ ਵਿੱਚ ਸਹਾਇਕ ਕਮਿਸ਼ਨਰ, ਰਜਿੰਦਰ ਸ਼ਰਮਾ, ਵਿਸ਼ਾਲ ਵਧਾਵਨ, ਕਾਰਜਕਾਰੀ ਇੰਜੀਨੀਅਰ, ਮਨਜੀਤ ਸਿੰਘ, ਗੁਰਜਿੰਦਰ ਸਿੰਘ, ਭਲਿੰਦਰ ਸਿੰਘ, ਐਮ.ਪੀ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।ਕਮਿਸ਼ਨਰ ਗੁਲਪੀ੍ਰਤ ਸਿੰਘ ਅੋਲਖ ਨੇ ਕਿਹਾ ਕਿ ਕੁਨੈਕਸ਼ਨ ਰੈਗੂਲਰ ਕਰਨ ਲਈ ਕੁਨੈਕਸ਼ਨ ਫਾਰਮ, ਸਵੈ-ਘੋਸ਼ਣਾ, ਰਜਿਸਟਰੀ ਦੀ ਕਾਪੀ, ਆਧਾਰ ਕਾਰਡ, ਬਿਜਲੀ ਦਾ ਬਿੱਲ, ਬਿਨੈਕਾਰ ਦੀਆਂ 2 ਫੋਟੋ, ਪ੍ਰਾਪਰਟੀ ਟੈਕਸ ਰਸੀਦ ਦੀ ਕਾਪੀ ਜਰੂਰੀ ਹੈ।
ਕਮਿਸਨਰ ਵਲੋ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਵਲੋਂ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਪਾਣੀ ਸੀਵਰੇਜ਼ ਦੇ ਕੁਨੈਕਸ਼ਨ ਲਗਾਏ ਹਨ ਤਾਂ ਉਹਨਾਂ ਨੂੰ ਅਪਣੇ ਪੱਧਰ ‘ਤੇ ਰੈਗੂਲਰ ਕਰਵਾ ਲਿਆ ਜਾਵੇ।ਵਧੇਰੇ ਜਾਣਕਾਰੀ ਲਈ ਨਗਰ ਨਿਗਮ ਅੰਮ੍ਰਿਤਸਰ ਦੇ ਦਫਤਰ ਕਮਰਾ ਨੰਬਰ 301 ਵਿਖੇ ਸੁਪਰਡੈਂਟ ਜਾਂ ਰਜਿੰਦਰ ਸ਼ਰਮਾ, ਸਹਾਇਕ ਕਮਿਸ਼ਨਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …