ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ ਦੇ ਚੇਅਰਮੈਨ ਰਾਉਵਿੰਦਰ ਸਿੰਘ ਤੇ
ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਅਧੀਨ ਚੱਲ ਰਹੀ ਸੰਸਥਾ ਵਿਖੇ ਬੀ.ਸੀ.ਏ ਸਮੈਸਟਰ- ਤੀਸਰਾ ਦੀ ਵਿਦਿਆਰਥਣ ਚਾਹਤ ਕਾਂਸਲ ਨੇ ਸਟੇਟ ਲੈਵਲ ਵੁਸ਼ੋ `ਐਸ਼ਮਿਤਾ ਖੇਲੋ ਇੰਡੀਆ ਲੀਗ` ਜਲੰਧਰ ਵਿਖੇ ਸਿਲਵਰ ਮੈਡਲ ਪ੍ਰਾਪਤ ਕਰ ਨੌਰਥ ਜ਼ੋਨ ਲਈ ਸਲੈਕਸ਼ਨ ਹੋਈ ਅਤੇ `ਐਸ਼ਮਿਤਾ ਖੇਲੋ ਇੰਡੀਆ ਲੀਗ` ਕਿੱਕ ਬਾਕਸਿੰਗ ਵਿੱਚ ਮਸਤੂਆਣਾ ਸਾਹਿਬ ਵਿਖੇ ਸਿਲਵਰ ਮੈਡਲ ਪ੍ਰਾਪਤ ਕਰ ਨੈਸ਼ਨਲ ਲਈ ਚੁਣੀ ਗਈ।ਵਿਦਿਆਰਥਣ ਦੇ ਕਾਲਜ ਪਹੁੰਚਣ ਉਪਰੰਤ ਕਾਲਜ ਦੇ ਚੇਅਰਮੈਨ, ਵਾਈਸ-ਚੇਅਰਮੈਨ, ਪ੍ਰਿੰਸੀਪਲ, ਐਚ.ਓ.ਡੀ ਅਤੇ ਸਮੂਹ ਸਟਾਫ਼ ਦੀ ਮੌਜ਼ੂਦਗੀ ਵਿੱਚ ਸਨਮਾਨਿਤ ਕੀਤਾ ਗਿਆ।ਇਸ ਸਮੇਂ ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਹੋਰ ਵਿਦਿਆਰਥੀ ਵੀ ਖੇਡਾਂ ਵਿੱਚ ਹਿੱਸਾ ਲੈਣ ਅਤੇ ਨਸ਼ਿਆਂ ਦੇ ਕੋਹੜ ਤੋਂ ਦੂਰ ਹੋ ਕੇ ਆਪਣੇ ਦੇਸ਼, ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਸਕਣ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media