Sunday, January 4, 2026

ਵਿਧਾਇਕ ਡਾ. ਅਜੇ ਗੁਪਤਾ ਨੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਵਾਰਡ ਨੰਬਰ 55 ਅਤੇ 56 ਵਿੱਚ ਰੇਤ ਸੀਮੈਂਟ ਅਤੇ ਬਜ਼ਰੀ ਨਾਲ਼ ਬਣਨ ਵਾਲੇ ਬਾਜ਼ਾਰਾਂ ਅਤੇ ਗਲੀਆਂ ਦੀ ਉਸਾਰੀ ਦਾ ਉਦਘਾਟਨ ਕੀਤਾ।ਵਿਧਾਇਕ ਡਾ. ਗੁਪਤਾ ਨੇ ਵਾਰਡ ਨੰਬਰ 63 ਦੇ ਸੁਅਰ ਮੰਡੀ ਖੇਤਰ ਵਿੱਚ ਇੱਕ ਨਵੇਂ ਟਿਊਬਵੈਲ ਦੀ ਉਸਾਰੀ ਦੀ ਵੀ ਸ਼ੁਰੂਆਤ ਕੀਤੀ ਕੀਤੀ।ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਸਾਰੇ ਛੋਟੇ ਬਾਜ਼ਾਰ ਅਤੇ ਗਲੀਆਂ ਆਰ.ਐਮ.ਸੀ ਅਤੇ ਕੰਕਰੀਟ ਦੇ ਫਰਸ਼ ਨਾਲ ਬਣਾਈਆਂ ਜਾ ਰਹੀਆਂ ਹਨ।ਇਨ੍ਹਾਂ ਖੇਤਰਾਂ ਦੀਆਂ ਗਲੀਆਂ ਦੀ ਲੰਬੇ ਸਮੇਂ ਤੋਂ ਮੁਰੰਮਤ ਨਹੀਂ ਕੀਤੀ ਗਈ ਸੀ, ਜਿਸ ਕਾਰਨ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਨਿਰਮਾਣ ਪੰਜਾਬ ਸਰਕਾਰ ਦੀ “ਰੰਗਲਾ ਪੰਜਾਬ ਵਿਕਾਸ ਯੋਜਨਾ” ਤਹਿਤ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ਼ਾਂ ਲਈ 5 ਕਰੋੜ ਮਨਜ਼ੂਰ ਕੀਤੇ ਹਨ।ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 63 ਦੇ ਸੂਅਰ ਮੰਡੀ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਸੀ।ਸ਼ਿਕਾਇਤਾਂ ਤੋਂ ਬਾਅਦ, ਅੱਜ ਇੱਕ ਨਵਾਂ ਟਿਊਬਵੈਲ ਬਣਾਉਣ ਦਾ ਕੰਮ ਸ਼ੂਰੂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਟਿਊਬਵੈਲ ਅਗਲੇ 20 ਦਿਨਾਂ ਦੇ ਅੰਦਰ ‘ਚ ਚਾਲੂ ਹੋ ਜਾਵੇਗਾ।ਸਰਦੀਆਂ ਦੀ ਸ਼ੁਰੂਆਤ ਕਾਰਨ, ਪ੍ਰੀਮਿਕਸ ਪਲਾਂਟ ਬੰਦ ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਪ੍ਰੀਮਿਕਸ ਸੜਕ ਨਿਰਮਾਣ ਅਗਲੇ ਸਾਲ ਮਾਰਚ ਵਿੱਚ ਸ਼ੁਰੂ ਹੋਵੇਗਾ।
ਇਸ ਮੌਕੇ ਡਿਪਟੀ ਅਨੀਤਾ ਰਾਣੀ ਦੇ ਪੁੱਤਰ ਤਰੁਣਬੀਰ ਕੈਂਡੀ, ਕੌਂਸਲਰ ਵਿੱਕੀ ਦੱਤਾ, ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ਼ ਰਿਸ਼ੀ ਕਪੂਰ, ਪੀ.ਏ ਸੁਦੇਸ਼ ਕੁਮਾਰ, ਸੁਭਾਸ਼ ਕੁਮਾਰ, ਪਾਰਟੀ ਦੇ ਵਲੰਟੀਅਰ, ਨਗਰ ਨਿਗਮ ਦੇ ਐਸ.ਡੀ.ਓ ਗੁਰਪ੍ਰੀਤ ਸਿੰਘ, ਐਸ.ਡੀ.ਓ ਅਸ਼ੋਕ ਕੁਮਾਰ ਅਤੇ ਇਲਾਕੇ ਦੇ ਲੋਕ ਮੌਜ਼ੂਦ ਸਨ।

Check Also

ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਅੰਮ੍ਰਿਤਸਰ ਵੱਲੋਂ ਬੱਚਿਆਂ ਦੇ ਭੀਖ ਮੰਗਣ ਵਾਲਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਵਿੱਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ …