Sunday, January 4, 2026

ਵਧੀਕ ਜਿਲ੍ਹਾ ਚੋਣ ਅਫ਼ਸਰ ਵਲੋਂ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਵਰਚੂਅਲ ਮੀਟਿੰਗ

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੇ ਅਦੇਸ਼ਾਂ ਅਨੁਸਾਰ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਵਲੋਂ ਜਿਲ੍ਹਾ ਅੰਮ੍ਰਿਤਸਰ ਦੇ 11 ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ/ਚੋਣ ਕਾਨੂੰਗੋਜ ਨਾਲ ਫਾਰਮ 6-7-8 ਅਤੇ ਡੈਮੂਗ੍ਰੇਫੀਕਲ ਸਿਮੀਲਰ ਐਂਟਰੀ ਦੀ ਪੈਡੈਂਸੀ ਸਬੰਧੀ ਗੂਗਲਮੀਟ ਕੀਤੀ ਗਈ।ਜਿਸ ਵਿੱਚ ਹਰੇਕ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਆਗਾਮੀ ਸਪੈਸ਼ਲ ਇੰਨਟੈਨਸਿਵ ਰਵੀਜ਼ਨ ਲਈ ਤਿਆਰ ਰਹਿਣ ਲਈ ਕਿਹਾ ਅਤੇ ਇਸ ਦੇ ਮੱਦੇਨਜ਼ਰ ਸਾਲ 2003 ਦੇ ਵੋਟਰਾਂ ਦੀ ਸਾਲ 2025 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।ਵਧੀਕ ਜਿਲ੍ਹਾ ਚੋਣ ਅਫਸਰ ਰੋਹਿਤ ਗੁਪਤਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਡੈਮੂਗ੍ਰੇਫੀਕਲ ਸਿਮੀਲਰ ਐਂਟਰੀ ਦੇ ਕੰਮ ਨੂੰ ਰਿਵਿਊ ਕਰਨ ਲਈ ਮਿਤੀ 05.01.2026 ਅਤੇ 06.01.2026 ਨੂੰ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਨਾਲ ਇੱਕ ਮੀਟਿੰਗ ਰੱਖੀ ਗਈ ਹੈ।ਇਸ ਲਈ ਡੈਮੂਗ੍ਰੇਫੀਕਲ ਸਿਮੀਲਰ ਐਂਟਰੀ ਦੇ ਕੰਮ ਦੇ ਬੈਕਲਾਗ ਨੂੰ ਹਰ ਹਾਲਤ ਵਿੱਚ 04.01.2026 ਤੋਂ ਪਹਿਲਾਂ ਪਹਿਲਾਂ ਕਲੀਅਰ ਕਰਨ ਦੀ ਹਦਾਇਤ ਕੀਤੀ ਗਈ।ਉਹਨਾ ਵਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਬੀ.ਐਲ.ਓ ਰਾਹੀਂ ਬੀ.ਐਲ.ਓ ਐਪ ਵਿੱਚ ਵੋਟਰਾਂ ਦੇ ਵੇਰਵੇ ਅਪਡੇਟ ਕਰਨ ਲਈ ਵੀ ਕਿਹਾ ਗਿਆ।
ਇਸ ਮੀਟਿੰਗ ਵਿੱਚ ਵਧੀਕ ਜਿਲ੍ਹਾ ਚੋਣ ਅਫ਼ਸਰ ਰੋਹਿਤ ਗੁਪਤਾ ਤੋਂ ਇਲਾਵਾ ਜਿਲ੍ਹੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਇੰਦਰਜੀਤ ਸਿੰਘ ਚੋਣ ਤਹਿਸੀਲਦਾਰ, ਪਰਕੀਰਤ ਸਿੰਘ ਚੋਣ ਕਾਨੂੰਗੋ, ਅਮਨਦੀਪ ਸਿੰਘ ਅਸਿਸਟੈਂਟ ਟੈਕਨੀਕਲ ਹਾਜ਼ਰ ਸਨ।

Check Also

ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਅੰਮ੍ਰਿਤਸਰ ਵੱਲੋਂ ਬੱਚਿਆਂ ਦੇ ਭੀਖ ਮੰਗਣ ਵਾਲਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਵਿੱਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ …