
ਤਰਸਿੱਕਾ, 15 ਜਨਵਰੀ (ਕੰਵਲ ਜੋਧਾਨਗਰੀ) – ਇਥੇਂ ਨਜ਼ਦੀਕ ਪਿੰਡ ਮੱਲ੍ਹੀਆਂ ਵਿਖੇ ਚਾਲੀ ਮੁਕਤਿਆ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਆਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ ਅਤੇ ਪਹਿਲੀ ਮਾਘੀ ਵਾਲੇ ਦਿਨ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਜਿਸ ਦੀ ਅਗਵਾਈ ਪੰਜ ਪਿਆਰਿਆ ਵੱਲੋਂ ਕੀਤੀ ਗਈ ।ਇਹ ਨਗਰ ਕੀਤਰਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਤੋਂ ਆਰੰਭ ਹੁੰਦੇ ਹੋਏ ਜੈਲਦਾਰਾਂ ਦੀ ਪੱਤੀ ਤੋਂ ਹੁੰਦੇ ਹੋਏ ਛੇਵੀਂ ਪਾਤਸ਼ਾਹੀ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੋਂ ਹੁੰਦਾ ਹੋਇਆ ਗੁਰਦੁਆਰਾ ਧਰਮਸ਼ਾਲਾ ਪਰਜਾਪੱਤ ਬਰਾਦਰੀ ਵਿਖੇ ਠਹਿਰਿਆ।ਜਿੱਥੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਕਵੀਸ਼ਰ ਗਿਆਨੀ ਗੁਰਨਾਮ ਸਿੰਘ ਜੀ ਦੁਆਰਾ ਸਿਰੋਪਾ ਭੇਂਟ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਇਸ ਤੋਂ ਉਪਰੰਤ ਆਈਆਂ ਹੋਈਆਂ ਸੰਗਤਾਂ ਦੀ ਚਾਹ ਪਕੌੜਿਆ ਨਾਲ ਸੇਵਾ ਕੀਤੀ।ਇਸ ਤੋਂ ਬਾਅਦ ਨਗਰ ਕੀਰਤਨ ਵੱਡਾ ਗੁਰਦੁਆਰਾ ਸਾਹਿਬ ਤੋਂ ਹੁੰਦਾ ਹੋਇਆ ਵਾਪਿਸ ਆਪਣੇ ਅਸਥਾਨ ਨੇ ਬੜੀ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਇਆ।
ਇਸ ਤੋਂ ਇਲਾਵਾ ਹੋਰਨਾਂ ਪੜਾਵਾਂ ਤੇ ਵੀ ਸੰਗਤਾਂ ਦੁਆਰਾ ਨਗਰ ਕੀਰਤਨ ਦੌਰਾਨ ਸ਼ਬਦ ਗਾਇਨ ਕੀਤੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਨਗਰ ਕੀਰਤਨ ਵਿੱਚ ਸ਼ੇਰ ਸਿੰਘ ਤਰਨਾਦਲ ਬਾਬਾ ਬਕਾਲਾ, ਬੰਡਾਲਾ ਅਤੇ ਮੁੰਬਈ ਤੋਂ ਆਈਆਂ ਹੋਈਆਂ ਗਤਕਾ ਪਾਰਟੀਆਂ ਨੇ ਆਪਣੇ ਜ਼ੋਹਰ ਦਿਖਾਏ।ਬਾਬਾ ਜੋਗਾ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਮੁੰਬਈ (ਅੰਧੇਰੀ) ਵਾਲੇ ਉਚੇਚੇ ਤੌਰ ਤੇ ਇਸ ਨਗਰ ਕੀਰਤਨ ਵਿੱਚ ਪਹੁੰਚੇ।ਆਖਰੀ ਦਿਨ ਅਖੰਡ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਸਮਾਗਮ ਹੋਇਆ ਅਤੇ ਦੇਰ ਰਾਤ ਤੱਕ ਚਲਦਾ ਰਿਹਾ।ਇਸ ਮੌਕੇ ਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਤੇ ਸ਼ਮੀ ਸਿੰਘ ਚੈਅਰਮੈਨ ਐਸ ਸੀ ਸੈੱਲ ਬਲਾਕ ਜੰਡਿਆਲਾਗੁਰੂ ਦੁਆਰਾ ਬਾਬਾ ਜੋਗਾ ਸਿੰਘ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਅਤਤਿਸ਼ਬਾਜੀ ਵੀ ਕੀਤੀ ਗਈ ।ਇਸ ਮੌਕੇ ਤੇ ਸਾਬਕਾ ਪੰਚ ਸੁਰਜੀਤ ਸਿੰਘ ਸਾਬਕਾ ਪੰਚ, ਭੋਲਾ ਸਿੰਘ, ਸਰਵਣ ਸਿੰਘ, ਜਥੇਦਾਰ ਮੁਖਤਿਆਰ ਸਿੰਘ ਅਤੇਨਿਹੰਗ ਬਲਦੇਵ ਸਿੰਘ ਦੁਆਰਾ ਆਈਆਂ ਹੋਈਆਂ ਸੰਗਤਾਂ ਦਾ ਤਹ ਦਿਲ ਤੋਂ ਧੰਨਵਾਦ ਕੀਤਾ ਗਿਆ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media