
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) -ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵੱਲੋ ਆਮ ਲੋਕਾ ਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਅਤੇ ਸੜਕ ਤੇ ਚੱਲਣ ਦੇ ਨਿਯਮਾਂ ਦੇ ਪ੍ਰਤੀ ਜਾਗਰੁਕ ਕਰਨ ਦੇ ਲਈ ਅਤੇ ਂਿਜ਼ਲ੍ਹੇ ਭਰ ਵਿੱਚ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹ ਦੇ ਤਹਿਤ ਅੱਜ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸ. ਸ. ਪਬਲਿਕ ਸਕੂਲ ਫਾਂਿਲਕਾ ਵਿਖੇ ਇੱਕ ਰੋਜਾ ਸੈਮੀਨਾਰ ਦਾ ਆਯੌਜਨ ਐਸ.ਡੀ.ਐਮ ਸੁਭਾਸ਼ ਖਟਕ, ਐਸ.ਪੀ ਟ੍ਰੈਫਿਕ ਪੁਲਿਸ ਸ: ਹਰਜੀਤ ਸਿੰਘ ਅਤੇ ਜਿਲਾ ਟਰਾਂਸਪੋਰਟ ਅਧਿਕਾਰੀ ਸ: ਜਸਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਸੈੇਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਂਿਜ਼ਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸ: ਸੁਖਬੀਰ ਸਿੰਘ ਬੱਲ ਅਤੇ ਜਿਲਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਹਰੀਚੰਦ ਕੰਬੋਜਂ ਨੇ ਸ਼ਿਰਕਤ ਕੀਤੀ।ਸਕੂਲ ਪ੍ਰਿੰਸੀਪਲ ਮੇੈਡਮ ਸ੍ਰੀਮਤੀ ਰੀਤੂ ਭੁਸਰੀ ਅਤੇ ਪ੍ਰਬੰਧਕ ਰਮੇਸ ਭੂਸਰੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।ਇਸ ਮੋਕੇ ਵੱਖ ਵੱਖ ਸਕੁਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਬੱਚਿਆਂ ਨੇ ਭਾਗ ਲਿਆ ।
ਸੈਮਿਨਾਰ ਨੂੂੰ ਸੰਬੋਧਨ ਕਰਦੇ ਂਿਜ਼ਲ੍ਹਾ ਟਰਾਂਸਪੋਰਟ ਅਧਿਕਾਰੀ ਸ: ਜਸਵੰਤ ਸਿੰਘ ਢਿੱਲੋ ਅਤੇ ਐਸ.ਡੀ.ਐਮ ਸੁਭਾਸ਼ ਖਟਕ ਨੇ ਕਿਹਾ ਕਿ ਸਾਨੂੰ ਟ੍ਰੇੈਫਿਕ ਨਿਯਮਾਂ ਦੇ ਪਾਲਣਾ ਵਿੱਚ ਕੋਤਾਹੀ ਨਹੀ ਵਰਤਨੀ ਚਾਹੀਦੀ, ਇਹ ਕੋਤਾਹੀ ਨਾ ਸਿਰਫ ਸਾਡੇ ਲਈ ਜਾਨਲੇਵਾ ਹੋ ਸਕਦੀ ਹੈ ਬਲਕਿ ਹੋਰਾਂ ਲਈ ਵੀ ਘਾਤਕ ਹੋ ਸਕਦੀ ਹੈ। ਉਹਨਾ ਮਾਤਾ ਪਿਤਾ ਨੂੰ ਅਤੇ ਸਕੂਲ ਪ੍ਰਬੰਧਕਾ ਨੂੰ ਦਰਖਾਸਤ ਕੀਤੀ ਕਿ ਅੰਡਰ ਏਜ ਬੱਚਿਆਂ ਨੂੰ ਸੜਕ ਤੇ ਵਾਹਨ ਨਾ ਚਲਾਉਣ ਦਿੱਤਾ ਜਾਵੇ।ਉਹਨਾ ਨੇ ਸਕੂਲ ਪ੍ਰਬੰਧਕਾ ਨੂੰ ਸਲਾਹ ਦਿੱਤੀ ਕਿ ਉਹ ਅਪਣੇ ਸਕੂਲੀ ਵਾਹਨਾ ਦੀ ਸਮੇਂ ਸਮੇਂ ਤੇ ਜਂਾਂਚ ਕਰਵਾਉਣ ਅਤੇ ਡਰਾਈਵਰਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦੇਣ।ਇਸ ਮੋਕੇ ਐਸ.ਪੀ ਟ੍ਰੈਫਿਕ ਪੁਲਿਸ ਹਰਂੀਤ ਸਿੰਘ ਨੇ ਕਿਹਾ ਕਿ ਸਾਨੁੂੰ ਵਾਹਨ ਦੀ ਵਰਤੋ ਕਰਨ ਦੀ ਬਂਾ ਪੈਦਲ ਚੱਲਣ ਨੂੰ ਪਹਿਲ ਦੇਣੀ ਚਾਹੀਦੀ ਹੈ ਤਾ ਜੋ ਸੜਕ ਉੱਤੇ ਵੱਧ ਰਹੇ ਹਾਦਸਿਆਂ ਵਿੱਚ ਕਮੀ ਹੋਵੇ।ਉਹਨਾ ਮੋਕੇ ਤੇ ਹਾਜਰ ਅਧਿਆਪਕਾ ਅਤੇ ਸਕੂਲ ਪ੍ਰਬੰਧਕਾ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਸਮੇ ਸਮੇ ਸਿਰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦੇ ਰਹਿਣ।ਉਹਨਾ ਨੇ ਵਿਸ਼ਵਾਸ਼ ਦਿਵਾਇਆ ਕਿ ਟ੍ਰੈਫਿਕ ਪੁਲਿਸ ਬੱਚਿਆਂ ਨੂੰ ਜਾਗਰੁਕ ਕਰਨ ਦੀ ਇਸ ਮੁਹਿੰਮ ਵਿੱਚ ਸਕੁਲਾਂ ਦਾ ਵੱਧ ਤੋ ਵੱਧ ਸਾਥ ਦੇਵੇਗੀ।
ਇਸ ਮੋਕੇ ਜਿਲ੍ਹਾ ਸਿੱਖਿਆ ਅਧਿਕਾਰੀ ਸ: ਸੁਖਬੀਰ ਸਿੰਘ ਬੱਲ ਅਤੇ ਜਿਲ੍ਹਾਂ ਸਿੱਖਿਆ ਅਧਿਕਾਰੀ ਪ੍ਰਾਇਮਰੀ ਹਰੀਚੰਦ ਕੰਬੋਂਜ ਨੇ ਸਭ ਨੂੰ ਵਿਸ਼ਵਾਸ਼ ਦੁਆਇਆ ਕਿ ਅਧਿਆਪਕ ਵਰਗ ਨੂੰ ਜੋ ਜੁੰਮੇਵਾਰੀ ਸੋਂਪੀ ਗਈ ਹੈ। ਉਸ ਜਿੰਮੇਵਾਰੀ ਦਾ ਸਾਰੇ ਅਧਿਆਪਕ ਤਨਦੇਹੀ ਨਾਲ ਪਾਲਣ ਕਰਨਗੇ । ਉਨਾਂ ਕਿਹਾਕਿ ਟਰੈਫਿਕ ਨਿਯਮਾਂ ਦੀ ਅਣਹੋਂਦ ਅਤੇ ਲਾਪਰਵਾਹੀ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਹਜਾਰਾਂ ਲੋਕ ਮੋਤ ਦੇ ਮੁੰਹ ਜਾ ਪੈਂਦੇ ਹਨ । ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਹੋਣ ਨਾਲ ਹੀ ਅਜਿਹੀਆਂ ਦੁਰਘਟਨਾਂਵਾ ਨੂੰ ਰੋਕਿਆ ਜਾ ਸਕਦਾ ਹੈ । ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸੜਕ ਸੁਰੱਖਿਆ ਸਬੰਧੀ ਖੁਦ ਵੀ ਜਾਗਰੂਕ ਹੋਣ ਅਤੇ ਆਮ ਲੋਕਾਂ ਨੂੰ ਵੀ ਜਾਗਰੂਕ ਕਰਨ । ਇਸ ਮੋਕੇ ਹੋਲੀ ਹਾਰਟ ਡੇ ਬੋਰਡਿੰਗ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਸਭ ਦੀ ਖਿੱਚ ਦਾ ਕੇਂਦਰ ਬਣੇ, ਪzzੋਗਰਾਮ ਦੇ ਆਖਿਰ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਰੀਤੂ ਭੂਸਰੀ ਨੇ ਆਏ ਹੌਏ ਮਹਿਮਾਨਾਂ ਨੂੰ ਸਮ੍ਰਤੀ ਚਿੰਨ੍ਹ ਦੇ ਕੇ ਸਨੰਮਾਨਿਤ ਕੀਤਾ ।ਇਸ ਮੋਕੇ ਵਿਦਿਆਰਥੀਆਂ ਦੇ ਸੜਕ ਸੁਰੱਖਿਆ ਸੰਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੁੂੰ ਸਨਮਾਨਿਤ ਕੀਤਾ ।ਇਸ ਸੇੈਮੀਨਾਰ ਨੂੰ ਸਫਲ ਬਣਾਉਣ ਵਿੱਚ ਅਨਮੋਲ ਭੂਸਰੀ, ਪਰਦੀਪ ਛਾਬੜਾ, ਸੰਂਜੀਵ ਗਿਲਹੋਤਰਾ, ਜੱਸੀ ਚਾਵਲਾ, ਨੀਤੂ ਚੋਪੜਾ, ਸੀਮਾ ਦਾਵੜਾ ਅਤੇ ਸਮੂਹ ਸਟਾਫ ਦਾ ਸਹਿਯੋਗ ਰਿਹਾ । ਮੰਚ ਦਾ ਸੰਚਾਲਨ ਸਫਲਤਾ ਦਾ ਸਕਸੈਸ ਅਕੈਡਮੀ ਦੇ ਸੰਚਾਲਕ ਅਤੇ ਪਤਰਕਾਰ ਵਿਨੀਤ ਅਰੌੜਾ ਅਤੇ ਅਧਿਆਪਕ ਰਾਜ ਕੁਮਾਰ ਨੇ ਬੱੜੇ ਸੁਚੱਜੇ ਢੰਗ ਨਾਲ ਕੀਤਾ ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media