
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਫ਼ਾਜਿਲਕਾ ਸ਼ਹਿਰ ਦੇ ਜਾਗਰੂਕ ਨੋਜਵਾਨਾ ਤੇ ਆਧਾਰਿਤ ਸੰਸਥਾ ਗਰੇਜੁਐਟਸ ਵੇਲਫੇਅਰ ਐਸੋਸਇਏਸ਼ਨ ਵੱਲੋਂ ਤਿਆਰ ਕੀਤੀ ਗਈ ਸੜਕ ਸੁਰੱਖਿਆ ਨਿਯਮਾ ਸੰਬੰਧੀ ਫਾਜਿਲਕਾ ਜ਼ਿਲ੍ਹੇ ਦੀ ਰਿਪੋਰਟ ਨੂੰ ਅੱਜ ਫਾਜਿਲਕਾ ਸ਼ਹਿਰ ਦੀ ਵੱਖ ਵੱਖ ਸਾਮਾਜਕ ਸੰਸਥਾਵਾਂ ਦੇ ਆਗੂ ਨੁਮਾਇੰਦਿਆਂ ਨੇ ਸਾਮੂਹਕ ਰੂਪ ਵਿਚ ਸਹਾਇਕ ਆਯੁਕਤ (ਜਨਰਲ) ਸ਼੍ਰੀ ਕੁਲਪ੍ਰੀਤ ਸਿੰਘ ਨੂੰ ਭੋਟ ਕੀਤੀ।ਸ਼੍ਰੀ ਕੁਲਪ੍ਰੀਤ ਨੇ ਵਿਸ਼ਵਾਸ ਦਿਲਵਾਇਆ ਕੀ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਉੱਤੇ ਛੇਤੀ ਤੋਂ ਛੇਤੀ ਕਰਵਾਈ ਕਰੇਗਾ ਤਾਂਕਿ ਫਾਜਿਲਕਾ ਵਿੱਚ ਸੜਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।ਉਨ੍ਹਾਂ ਨੇ ਇਹ ਵੀ ਭਰੋਸਾ ਦਿਲਵਾਇਆ ਕੀਤੀ ਜਿਲ੍ਹੇ ਵਿੱਚ ਮੌਜੂਦ 14 ਦੁਰਘਟਨਾ ਸਪਾਟ ਨੂੰ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇਗਾ।ਇਥੇ ਦੱਸਣ ਯੋਗ ਹੈ ਕਿ ਇਹ ਰਿਪੋਰਟ ਗਰੇਜੁਐਟਸ ਵੇਲਫੇਅਰ ਐੇਸੋਸਇਏਸ਼ਨ ਦੇ ਸਕੱਤਰ ਨਵਦੀਪ ਅਸੀਜਾ ਨੇ ਤਿਆਰ ਕੀਤੀ ਹੈ।ਇਸ ਰਿਪੋਰਟ ਵਿੱਚ 25 ਬਿੰਦੁਆਂ ਉੱਤੇ ਆਧਾਰਿਤ ਵੱਖ ਵੱਖ ਵਿਭਾਗਾਂ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਦਿੱਤੀ ਗਈ ਹੈ।ਹੁਣੇ ਤੱਕ ਇਸ ਸਾਲ ਨਵੰਬਰ 2014 ਤੱਕ ਸੜਕ ਦੁਰਘਟਨਾਵਾਂ ਵਿੱਚ ਫਾਜਿਲਕਾ ਜਿਲ੍ਹੇ ਵਿੱਚ 72 ਮੌਤ ਹੋ ਚੁੱਕੀ ਹੈ, ਜੋ ਕੀ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।ਅੱਜ ਇੱਕ ਸਾਦੇ ਪ੍ਰੋਗਰਾਮ ਵਿੱਚ ਸਹਾਇਕ ਆਯੁਕਤ ਕਮਿਸ਼ਨਰ ਨੂੰ ਉਕਤ ਰਿਪੋਰਟ ਸੌਂਪੀ ਗਈ।ਇਸ ਮੌਕੇ ਪ੍ਰੈਸ ਕੌਂਸਲ ਦੇ ਪ੍ਰਧਾਨ ਪ੍ਰਫੂਲ ਚੰਦਰ ਨਾਗਪਾਲ, ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬੱਧਰ, ਸੋਸ਼ਲ ਵੇਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਵੀ ਮੌਜੂਦ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media