ਤਰਸਿੱਕਾ, 16 ਜਨਵਰੀ (ਕੰਵਲ ਜੋਧਾਨਗਰੀ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਦੀਆਂ ਗਰੀਬ ਲੋਕ ਮਾਰੂ ਨੀਤੀਆਂ ਅਤੇ ਕਿਸਾਨਾ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ 20 ਜਨਵਰੀ ਨੂੰ ਤਹਿਸੀਲ ਪੱਧਰ ਤੇ ਦਿੱਤੇ ਜਾਣ ਵਾਲੇ ਧਰਨਿਆਂ ਨੂੰ ਸਫਲ ਬਨਾਉਣ ਲਈ ਪਿੰਡ ਪੱਧਰ ਤੇ ਆਮ ਲੋਕਾਂ ਨੂੰ ਲੋਕ ਮਾਰੂ ਨੀਤੀਆਂ ਸਬੰਧੀ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀ ਗਈਆਂ।ਇਸ ਸਬੰਧੀ ਸਤਨਾਮ ਸਿੰਘ ਜੋਹਲ ਸੂਬਾ ਕਮੇਟੀ ਮੈਂਬਰ, ਮੁਖਬੈਨ ਸਿੰਘ ਜੋਧਾਨਗਰੀ, ਸਤਨਾਮ ਸਿੰਘ ਸਠਿਆਲਾ ਪ੍ਰਧਾਨ ਜੋਨ ਬਾਬਾ ਬਕਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਮਜਦੂਰਾਂ ਦੀਆਂ ਜਨਤਕ ਜਥੇਬੰਦੀਆਂ ਨੂੰ ਦਬਾਉਣ ਲਈ ਮੌਜੂਦਾ ਸਰਕਾਰ ਵੱਲੋਂ ਲੋਕ ਮਾਰੂ ਨੀਤੀਆਂ ਤਹਿਤ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ ਜਿਸ ਨੂੰ ਆਪਣੇ ਹੱਕਾਂ ਖਾਤਰ ਲੜਨ ਵਾਲੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਉਹਨਾਂ ਨੇ ਮੰਗ ਕੀਤੀ ਕਿ ਸਵਾਮੀ ਨਾਥਨ ਦੀ ਰਿਪੋਰਟ ਅਨੁਸਾਰ ਕਿਸਾਨਾ ਨੂੰ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, 17 ਸਾਲ ਬਾਅਦ ਕਿਸਾਨਾਂ ਨੂੰ ਲਾਇਆ ਨਹਿਰੀ ਮਾਮਲਾ ਵਾਪਿਸ ਲਿਆ ਜਾਵੇ, ਘਰਾਂ ਵਿੱਚੋਂ ਜਬਰੀ ਮੀਟਰ ਬਾਹਰ ਕੱਢਣੇ ਬੰਦ ਕੀਤੇ ਜਾਣ।ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਜਾਇਜ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਉਹਨਾਂ ਨੇ ਦੱਸਿਆ ਕਿ ਇਸ ਮੁਹਿੰਤ ਤਹਿਤ ਜੋਧਾਨਗਰੀ, ਡੇਹਰੀਵਾਲ, ਕਾਲੇਕੇ, ਸੁਧਾਰ,ਲੋਹਗੜ੍ਹ, ਤਰੰਜਣਪੁਰ, ਕਲੇਰ ਘੁਮਾਣ, ਰਈਆ, ਚੀਮਾਂ ਬਾਠ, ਬੂੜੇ ਨੰਗਲ ਆਦਿ ਪਿੰਡਾਂ ਵਿੱਚ ਮੀਟਿੰਗਾ ਕੀਤੀਆਂ ਗਈਆਂ।ਇਸ ਮੌਕੇ ਤਲਵਿੰਦਰ ਸਿੰਘ ਜੋਧਾਨਗਰੀ,ਮੰਗਲ ਸਿੰਘ ਡੇਹਰੀਵਾਲ, ਚਰਨ ਸਿੰਘ ਕਲੇਰ ਘੁਮਾਣ, ਸਤਨਾਮ ਸਿੰਘ ਸੁਧਾਰ,ਹਰਦੇਵ ਸਿੰਘ ਕਾਲੇਕੇ, ਜੱਸਾ ਸਿੰਘ ਨਰੰਜਣਪੁਰ, ਬਲਵਿੰਦਰ ਸਿੰਘ ਲੋਹਗੜ੍ਹ, ਦਲਬੀਰ ਸਿੰਘ ਬੇਦਾਦਪੁਰ,ਬਲਵਿੰਦਰ ਸਿੰਘ ਬੂੜੇ ਨੰਗਲ, ਲਖਵਿੰਦਰ ਸਿੰਘ ਡੇਹਰੀਵਾਲ, ਮਨੋਹਰ ਲਾਲ ਜੋਧਾਨਗਰੀ, ਅਜੀਤ ਸਿੰਘ ਡੇਹਰੀਵਾਲ, ਬੀਬੀ ਜਸਪਾਲ ਕੌਰ ਜੋਧਾਨਗਰੀ, ਜਗੀਰ ਕੌਰ ਕਲੇਰ ਘੁਮਾਣ, ਕਸ਼ਮੀਰ ਕੌਰ ਚੀਮਾਂਬਾਠ, ਬਲਜੀਤ ਕੌਰ ਜੋਧਾਨਗਰੀ ਆਦਿ ਹਾਜ਼ਰ ਸਨ ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media