
ਅੰਮ੍ਰਿਤਸਰ, 17 ਜਨਵਰੀ ( ਪੰਜਾਬ ਪੋਸਟ ਬਿਊਰੋ) ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਆਖਿਰ ਅੱਜ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਜਥੇਦਾਰ ਨੰਦਗੜ੍ਹ ਨੂੰ ਸੇਵਾ ਮੁਕਤ ਕਰਕੇ ਉਨਾਂ ਦੀ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਬਾਈ ਗੁਰਮੁੱਖ ਸਿੰਘ ਨੂੰ ਐਡੀਸ਼ਨਲ ਜਥੇਦਾਰ ਥਾਪ ਦਿੱਤਾ ਗਿਆ ਹੈ।ਸੇਵਾ ਮੁਕਤ ਕਰ ਦਿੱਤੇ ਜਾਣ ਉਪਰੰਤਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਉਹ ਪੰਥ ਨੂੰ ਪੂਰੀ ਤਰਾਂ ਸਮਰਪਿੱਤ ਹਨ ਅਤੇ ਪੰਥ ਦੇ ਭਵਿੱਖ ਪ੍ਰਤੀ ਵੀ ਚਿੰਤਤ ਹਨ। ਉਨਾਂ ਦੱਸਿਆ ਕਿ ਪੰਥ ਦੀ ਨਿਂਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬਿਕਰਮੀ ਕੈਲੰਡਰ ਲਾਗੂ ਕਰਨ ਦੇ ਨਿਕਲਣ ਵਾਲੇ ਸਿਟਿਆਂ ਤੋਂ ਉਨਾਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪ੍ਰੰਤੂ ਕਿਸੇ ਨੇ ਵੀ ਕੌਮ ਬਾਰੇ ਨਹੀ ਸੋਚਿਆ।2003 ਵੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣੇ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਅਖੰਡ ਪਾਠ ਕਰਵਾਉਣ ਉਪਰੰਤ ਉਹ ਸ਼੍ਰੌਮਣੀ ਕਮੇਟੀ ਵਲੋਂ ਦਿੱਤੀ ਰਿਹਾਇਸ਼ੀ ਕੋਠੀ ਵਾਪਸ ਕਰ ਦੇਣਗੇ, ਜਦਕਿ ਸ਼੍ਰੋਮਣੀ ਕਮੇਟੀ ਵਲੋਂ ਦਿੱੇਤੇ ਗਏ ਸੇਵਾਦਾਰ ਵਾਪਸ ਕਰ ਦਿਤੇ ਗਏ ਹਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media