
ਬਠਿੰਡਾ, 17 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵੱਲੋਂ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਦੀ ਸਥਾਪਨਾ 2011 ‘ਚ ਕੀਤੀ ਜਾ ਚੁੱਕੀ ਹੈ।ਉਸੇ ਤਹਿਤ ਅੱਜ ਏ.ਡੀ.ਆਰ ਸੈਂਟਰ ਬਠਿੰਡਾ ਵਿਖੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਪ੍ਰੋਗਰਾਮ ਨੂੰ ਲੋਕਾਂ ਵਿੱਚ ਜਾਗਰੂਕ ਕਰਨ ਹਿੱਤ ਅੱਜ ਇੱਕ ਸੈਮੀਨਾਰ ਕਿਤਾ ਗਿਆ, ਜਿਸ ਦੀ ਪ੍ਰਾਧਨਗੀ ਮਾਨਯੋਗ ਤੇਜਵਿੰਦਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਤਜਿੰਦਰਬੀਰ ਸਿੰਘ, ਵਧੀਕ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ,ਸੂਧੀਰ ਜੈਨ, ਵਧੀਕ ਸੈਸ਼ਨ ਜੱਜ, ਨਵੀਂ ਦਿੱਲੀ ਅਤੇ ਉਹਨਾਂ ਦੀ ਧਰਮ ਪਤਨੀ ਮਿਸਜ਼ ਨਗੀਨਾ ਜੈਨ, ਆਬਜ਼ਰਵਰ ਸੁਪਰੀਮ ਕੋਰਟ ਆਫ ਇੰਡੀਆ, ਸ੍ਰੀਮਤੀ ਰਾਜਵਿੰਦਰ ਕੌਰ, ਅਮਰਜੀਤ ਸਿੰਘ, ਰਕੇਸ਼ ਕੁਮਾਰ ਮਿੱਤਲ, ਸ੍ਰੀਮਤੀ ਪਰਮਜੀਤ ਕੌਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਵਿਜੇ ਕੁਮਾਰ, ਸਿਵਲ ਜੱਜ (ਸੀਨੀਅਰ ਡਵੀਜ਼ਨ), ਰਮਨ ਕੁਮਾਰ, ਸੀ.ਜੇ.ਐਮ., ਮੈਡਮ ਪੁਸ਼ਪਾ ਰਾਣੀ, ਮੈਡਮ ਮੇਘਾ ਸ਼ਰਮਾ, ਮੈਡਮ ਮਨਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ), ਬਠਿੰਡਾ, ਤੋਂ ਇਲਾਵਾ ਮਿਸ ਰਸ਼ਮੀ ਭੂਸ਼ਨ, ਮਿਸ ਵੰਦਨਾ ਅਗਰਵਾਲ,ਮਿਸ ਸੀਮਾ ਸ਼ਰਮਾਂ, ਟਰੇਂਨਡ ਮੀਡੀਏਟਰਜ਼ ਵੀ ਵਿਸ਼ੇਸ਼ ਤੌਰ ਤੇ ਹਜ਼ਿਰ ਸਨ। ਇਸ ਤੋਂ ਇਲਾਵਾ ਨਿਊ ਟਰੇਂਨਡ ਮੀਡੀਏਟਰਜ਼, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ਪੈਨਲ ਦੇ ਵਕੀਲ, ਲਾਅ ਸਟੂਡੈਂਟਸ ਤੇ ਲਿਟੀਗੈਂਟ ਤੇ ਪ੍ਰਧਾਨ/ਸੈਕਟਰੀ ਬਾਰ ਐਸੋਇਸ਼ੇਨ, ਬਠਿੰਡਾ, ਫੂਲ ਅਤੇ ਤਲਵੰਡੀ ਸਾਬੋ ਵੀ ਹਾਜ਼ਿਰ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਰਣਜੀਤ ਸਿੰਘ ਜਲਾਲ, ਮੀਡੀਏਟਰ ਨੇ ਮੁੱਖ ਮਹਿਮਾਨ ਅਤੇ ਹਾਜ਼ਿਰ ਮੈਂਬਰਾਂ ਨੂੰ ਜੀ ਆਇਆ ਕਿਹਾ। ਉਸ ਤੋਂ ਬਾਅਦ ਮਾਨਯੋਗ ਤੇਜਵਿੰਦਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ, ਮਿਸ ਰਸ਼ਮੀ ਭੂਸ਼ਨ, ਮਿਸ ਸੀਮਾ ਸ਼ਰਮਾ, ਮਿਸ ਵੰਦਨਾ ਅਗਰਵਾਲ,ਸੂਧੀਰ ਜੈਨ ਆਦਿ ਬੂਲਾਰਿਆਂ ਨੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸਕੀਮਾਂ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ।ਮਾਨਯੋਗ ਤੇਜਵਿੰਦਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀਆਂ ਨੇ ਕਿਹਾ ਕਿ ਏ.ਡੀ.ਆਰ. ਸੈਂਟਰ ਵਿੱਚ ਚਲ ਰਹੇ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ ਵਿੱਚ ਹੁਣ ਤੱਕ 1092 ਕੇਸ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ 338 ਕੇਸਾਂ ਦੀ ਸਫਲ ਨਿਪਟਾਰਾ ਹੋ ਚੁੱਕਾ ਹੈ। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਜੀਆਂ ਵੱਲੋਂ ਮਿਲੀ ਸੂਚਨਾ ਦੇ ਮੁਤਾਬਿਕ ਲਗਭਗ 1812 ਦੇ ਕਰੀਬ ਮੀਡੀਏਸ਼ਨ ਰਾਹੀਂ ਰਜ਼ਾਮੰਦੀ ਕਰਵਾਈਆਂ ਜਾ ਚੁਕੀਆਂ ਹਨ।
ਅੰਤ ਵਿੱਚ ਤਜਿੰਦਰਬੀਰ ਸਿੰਘ, ਵਧੀਕ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ, ਜੀਆਂ ਨੇ ਮੁੱਖ ਮਹਿਮਾਨ ਅਤੇ ਹਾਜ਼ਿਰ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਮੀਡੀਏਸ਼ਨ ਅਤੇ ਕੰਸੀਲੀਏਸ਼ਨ ਦੀ ਸਹਾਇਤਾ ਨਾਲ ਵੱਧ ਤੋਂ ਵੱਧ ਝਗੜਿਆਂ ਦਾ ਨਿਪਟਾਰਾ ਕਰਨ। ਹਾਜ਼ਿਰ ਵਕੀਲ ਸਾਹਿਬਾਨਾਂ ਨੇ ਇਸ ਪ੍ਰੋਗਰਾਮ ਦੀ ਬਹੁਤ ਹੀ ਸ਼ਲਾਘਾ ਕੀਤੀ। ਪ੍ਰੈਸ ਮੈਂਬਰ ਸਾਹਿਬਾਨ ਦਾ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਸੀ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media