Tuesday, October 13, 2026

ਚਾਈਨਾ ਡੌਰ ਨੂੰ ਨਕੇਲ ਪਾਉਣ ਲਈ ਪੁਲਸ ਪ੍ਰਸ਼ਾਸਨ ਸਖਤੀ ਕਰੇ ਬੇਦੀ

PPN1801201514

ਛੇਹਰਟਾ, 18 ਜਨਵਰੀ (ਕੁਲਦੀਪ ਸਿੰਘ ਨੋਬਲ) – ਚਾਈਨਾ ਡੌਰ ਖਿਲਾਫ ਪੰਜਾਬ ਪੁਲਸ ਵਲੋਂ ਵਿੱਢੀ ਗਈ ਮੁਹਿੰਮ ਤਹਿਤ ਸੈਮੀਨਾਰਾਂ ਤੇ ਸਕੂਲਾਂ ਵਲੋਂ ਕੱਢੀਆਂ ਗਈਆਂ ਰੈਲੀਆਂ ਦਾ ਲੋਕਾਂ ਤੇ ਕੋਈ ਅਸਰ ਨਹੀ ਪਿਆ, ਕਿਉਂਕਿ ਚਾਈਨਾ ਡੋਰ ਦਾ ਬੇਖੌਫ ਹੋ ਕੇ ਇਸਤੇਮਾਲ ਕੀਤਾ ਗਿਆ। ਇੰਨਾਂ ਗੱਲਾਂ ਦਾ ਪ੍ਰਗਟਾਵਾ ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਬੇਦੀ ਨੇ ਕੀਤਾ। ਉਨਾਂ ਕਿਹਾ ਕਿ ਜਿੱਥੇ ਪ੍ਰਸ਼ਾਸਨ ਵਲੋਂ ਛਾਪੇ ਮਾਰ ਕੇ ਚਾਈਨਾ ਡੋਰ ਬਰਾਮਦ ਕਰਨ ਦੇ ਦਾਅਵੇ ਕੀਤੇ ਗਏ ਤੇ ਸਕੂਲਾਂ ਕਾਲਜਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਸੈਮੀਨਾਰਾਂ ਤੇ ਰੈਲੀਆਂ ਕਰਵਾਈਆਂ ਜਾਣ ਦੇ ਬਾਵਜੂਦ ਲੋਹੜੀ ਤੇ ਲੋਕਾਂ ਵਲੋਂ ਧੱੜਲੇ ਨਾਲ ਚਾਈਨਾ ਡੌਰ ਦਾ ਇਸਤੇਮਾਲ ਕੀਤਾ ਗਿਆ।ਪਰ ਪੁਲਸ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀ ਕੀਤੀ।ਉਨਾਂ ਦੱਸਿਆ ਕਿ ਇਹ ਡੋਰ ਇੰਨੀ ਖਤਰਨਾਕ ਹੈ ਕਿ ਇਸ ਡੌਰ ਦੀ ਲਪੇਟ ਵਿਚ ਆਉਣ ਨਾਲ ਕਈ ਹਾਦਸੇ ਵਾਪਰਦੇ ਹਨ ਅਤੇ ਇਨਸਾਨਾਂ, ਪਸ਼ੂਆਂ ਤੇ ਪੰਛੀਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਉਨਾਂ ਡੀਆਈਜੀ, ਡਿਪਟੀ ਕਮਿਸ਼ਨਰ ਤੇ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਚਾਈਨਾ ਡੌਰ ਨੂੰ ਵੇਚਣ, ਖਰੀਦਣ ਤੇ ਉਡਾਉਣ ਵਾਲਿਆਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਤਾਂਕਿ ਇਸ ਚਾਈਨਾ ਡੌਰ ਤੇ ਨਕੇਲ ਪਾਈ ਜਾ ਸਕੇ। ਇਸ ਮੋਕੇ ਦੀਪਕ ਬੱਬਰ, ਅਮਰਜੀਤ ਸਿੰਘ ਨੋਬਲ, ਸਤਪਾਲ ਸਿੰਘ ਲੱਕੀ, ਦੀਪਕ ਸੂਰੀ, ਰਾਜ ਕੁਮਾਰ ਕਾਕਾ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply