Tuesday, March 17, 2026

ਪੰਜਾਬ ਵਿੱਚ 2700 ਭੱਠਾ ਮਾਲਿਕ ਭੱਠਾ ਮਜਦੂਰਾਂ ਨੂੰ ਰੇਟ ਦੇਣ ਵਿਚ ਕਰ ਰਹੇ ਖੱਜਲ ਖੁਆਰ- ਬਾਵਾ ਕੁਲਵੰਤ

PPN1801201517
ਰਈਆ, 18 ਜਨਵਰੀ (ਬਲਵਿੰਦਰ ਸੰਧੂ) ਸਬ-ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਵਡਾਲਾ ਖਰਦ ਵਿੱਚ ਭੱਠਾ ਮਜਦੂਰ ਸਭਾ ਵਲੋਂ ਮੀਟਿੰਗ ਕਰਵਾਈ ਗਈ।ਇਸ ਮੀਟਿੰਗ ਦੀ ਪ੍ਰਧਾਨਗੀ ਬਾਵਾ ਕੁਲਵੰਤ ਸਿੰਘ ਮੁੱਖ ਸਕੱਤਰ ਹਿੰਦ ਮਜਦੂਰ ਸਭਾ ਨੇ ਕੀਤੀ ਅਤੇ ਇਸ ਮੌਕੇ ਤੇ ਸਾਡੇ ਪਤੱਰਕਾਰਾਂ ਨਾਲ ਗਲਬਾਤ ਕਰਦੇ ਬਾਵਾ ਕੁਲਵੰਤ ਸਿੰਘ ਨੇ ਆਪਣੇ ਬਿਆਨ ਰਾਹੀ ਦੱਸਿਆ ਕਿ ਭੱਠਾ ਮਾਲਿਕਾਂ ਵਲੋਂ ਮਜਦੂਰਾਂ ਨੂੰ ਖਜਲ ਖੁਆਰ ਕਿਤਾ ਜਾ ਰਿਹਾ ਹੈ।ਜਿਹੜੇ ਕਿ ਪੰਜਾਬ ਸਰਕਾਰ ਵਲੋ ਭੱਠਾ ਮਜਦੂਰ ਸਭਾ ਦੇ ਰੇਟ ਸਰਕਾਰ ਵਲੋਂ ਦਿੱਤੇ ਗਏ ਹਨ।ਉਹ ਭੱਠਾ ਮਾਲਿਕ ਦੇਣ ਨੂੰ ਤਿਆਰ ਨਹੀ ਹੈ ਜਿਵੇ ਕਿ 2014-2015 ਦੇ ਰੇਟ ਨਹੀ ਦਿੱਤੇ ਗਏ ਉਲਟਾ ਭੱਠਾ ਮਾਲਿਕ ਮਜਦੂਰਾਂ ਨੂੰਧਮਕੀਆਂ ਦੇਣਦੇ ਹਨ।ਕਿ ਅਸੀ ਤੁਹਾਨੂੰ ਕੋਈ ਰੇਟ ਨਹੀ ਦੇਣਾ ਅਤੇ ਭੱਠਾ ਮਜਦੂਰ ਇਹਨਾਂ ਗੱਲਾਂ ਤੋ ਬਹੁਤ ਪਰੇਸ਼ਾਨ ਹਨ।ਉਨਾਂ ਕਿਹਾ ਕਿ ਮਜਦੂਰਾਂ ਨੂੰ ਕਿਸੇ ਵੀ ਗੱਲ ਤੋ ਭੱਠਾ ਮਾਲਿਕਾਂ ਦੇ ਅੱਗੇ ਝੁਕਣ ਨਹੀ ਦਿੱਤਾ ਜਾਵੇਗਾ ਜੋ ਵੀ ਸਰਕਾਰ ਵਲੋ ਰੇਟ ਲਾਗੂ ਹੋਇਆ ਹੈ ਜਾਂ ਜੋ ਵੀ ਸਰਕਾਰਾਂ ਵਲੋ ਸਹੂਲਤਾਂ ਲਾਗੂ ਕਰਵਾਈਆ ਗਈਆਂ ਹਨ, ਉਹ ਯੂਨੀਅਨ ਆਪਣੇ ਜੋਰਾਂ-ਸ਼ੋਰਾਂ ‘ਤੇ ਹੱਕ ਦਿਵਾ ਕੇ ਹੀ ਰਹੇਗੀ।ਜਿਹੜੇ ਭੱਠਾ ਮਾਲਿਕ ਸਰਕਾਰ ਦੇ ਦਿਤੇ ਹੋਏ ਰੇਟ ਮਜਦੂਰਾਂ ਨੂੰ ਦੇਣ ਤੋ ਇਨਕਾਰ ਕਰਦੇ ਹਨ ਉਹਨਾਂ ਉਪਰ ਬਣਦੀ ਵਿਭਾਗੀ ਕਾਰਵਾਈ ਕਰਵਾਈ ਜਾਵੇਗੀ ।ਸਬ-ਡਵੀਜਨ ਬਾਬਾ ਬਕਾਲਾ ਹਲਕਾ ਦੇ ਮਜਦੂਰ ਸਭਾ ਦੇ ਪ੍ਰਧਾਨ ਲਾਭ ਸਿੰਘ ਨੇ ਦੱਸਿਆ ਕਿ ਭੱਠਾ ਮਜਦੂਰ ਸਭਾ ਨੂੰ ਬਣਦਾ ਹੱਕ ਪੰਜਾਬ ਯੂਨੀਅਨ ਹਿੰਦ ਵਲੋ ਦਵਾਇਆ ਜਾਵੇਗਾ ।ਪੰਜਾਬ ਯੂਨੀਅਨ ਹਿੰਦ ਦੇ ਪ੍ਰਧਾਨ ਨੇ ਕਿਹਾ ਕਿ ਭੱਠਾ ਮਾਲਿਕਾਂ ਨੂੰ ਯੂਨੀਅਨ ਵਲੋਂ ਮਜਦੂਰਾਂ ‘ਤੇ ਹੱਕ ਜਮਾਉਣਾ ਬੰਦ ਕਰਵਾਉਣ ਲਈ ਪੰਜਾਬ ਸਰਕਾਰ ਤੋ ਮੰਗ ਕੀਤੀ ਜਾਂਦੀ ਹੈ ਅਤੇ ਅਗਲੀ ਮੀਟਿੰਗ 23 ਜਨਵਰੀ ਨੂੰ ਕੀਤੀ ਜਾਵੇਗੀ, ਜਿਸ ਵਿਚ ਮਜਦੂਰ ਸਭਾ ਅਤੇ ਹੋਰ ਕਈ ਯੂਨੀਅਨ ਦੇ ਆਦਮੀ ਭੱਠਾ ਮਾਲਿਕਾਂ ਨੂੰ ਨੱਥ ਪਾਉਣ ਲਈ ਮੁਜਾਹਰੇ ਕੀਤੇ ਜਾਣਗੇ ਅਤੇ ਪੰਜਾਬ ਸਰਕਾਰ ਤੋ ਮੰਗ ਜਾਵੇਗੀ ਕਿ ਭੱਠਾ ਮਜਦੂਰ ਸਭਾ ਦੀਆਂ ਮੰਗਾਂ ਜਲਦੀ ਤੋ ਜਲਦੀ ਲਾਗੂ ਕਰਵਾਈਆ ਜਾਣ।ਇਸ ਮੌਕੇ ਕੁਲਵੰਤ ਸਿੰਘ ਬਾਵਾ ਮੁੱਖ ਸਕੱਤਰ ਹਿੰਦ ਮਜਦੂਰ ਸਭਾ ਪੰਜਾਬ ਅਤੇ ਹਲਕਾ ਬਾਬਾ ਬਕਾਲਾ ਦੇ ਪ੍ਰਧਾਨ ਲਾਭ ਸਿੰਘ ਅਤੇ ਮਹਿੰਦਰ ਸਿੰਘ, ਕੁਲਵੰਤ ਸਿੰਘ ਅੱਠਵਾਲ, ਮੱਸਾ ਸਿੰਘ, ਪ੍ਰੇਮ ਸਿੰਘ, ਅਜੈਬ ਸਿੰਘ ਧਿਆਨਪੁਰ, ਸੰਦੀਪ ਸਿੰਘ, ਦਿਆਲ ਸਿੰਘ, ਗਿਆਨ ਸਿੰਘ, ਵੀਰ ਸਿੰਘ ਕੁਨੰਣ ਸਿੰਘ, ਸਤਨਾਮ ਸਿੰਘ, ਰੌਸ਼ਨ ਸਿੰਘ ਤੇ ਬਿਕਰਮਜੀਤ ਸਿੰਘ ਆਦਿ ਹਾਜਿਰ ਸਨ ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply