Monday, September 21, 2026

ਨਗਰ ਨਿਗਮ ਵੱਲੋਂ ਖੋਖਾ ਕਬਜ਼ਾਧਾਰਕਾਂ ਨੂੰ 15 ਸਤੰਬਰ ਤੱਕ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਦੀ ਅਪੀਲ

ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਐਮਸੀਏ ਵੱਲੋਂ ਸਾਰੇ ਖੋਖਾ ਅਲਾਟੀਆਂ/ਕਬਜ਼ਾਧਾਰਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਬਕਾਇਆ ਕਿਰਾਇਆ ਅਤੇ ਹੋਰ ਬਕਾਇਆ ਰਾਸ਼ੀ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਕਰਵਾਉਣ।ਨਗਰ ਨਿਗਮ ਦੇ ਅਧਿਕਾਰਤ ਰਿਕਾਰਡ ਅਨੁਸਾਰ, ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੋਖਾ ਅਲਾਟੀਆਂ ਤੋਂ ਬਕਾਇਆ ਰਾਸ਼ੀ ਦੀ ਵਸੂਲੀ ਕੀਤੀ ਜਾ ਰਹੀ ਹੈ।ਇਸ ਰਿਕਵਰੀ ਮੁਹਿੰਮ ਤਹਿਤ ਅਪ੍ਰੈਲ 2026  ਤੋਂ 13 ਅਗਸਤ 2026  ਤੱਕ 3727.828  ਨਗਰ ਨਿਗਮ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਜਾ ਚੁੱਕੇ ਹਨ।ਇਸ ਤੋਂ ਇਲਾਵਾ 12 ਅਗਸਤ  2026 ਨੂੰ 20400 ਅਤੇ 13 ਅਗਸਤ 2026 ਨੂੰ 500600  ਨਗਰ ਨਿਗਮ ਦੇ ਫੰਡ ਵਿੱਚ ਜਮ੍ਹਾਂ ਕਰਵਾਏ ਗਏ ਹਨ।

ਨਿਗਮ ਵੱਲੋਂ ਹੁਣ ਉਨ੍ਹਾਂ ਸਾਰੇ ਖੋਖਾ ਕਬਜ਼ਾਧਾਰਕਾਂ, ਜਿਨ੍ਹਾਂ ਦੀ ਕੋਈ ਬਕਾਇਆ ਰਾਸ਼ੀ ਹੈ, ਨੂੰ 15 ਸਤੰਬਰ 2026 ਤੱਕ ਆਪਣੀ ਪੂਰੀ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਰਿਕਵਰੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਸਾਰੇ ਖੋਖਾ ਕਬਜ਼ਾਧਾਰਕਾਂ/ਅਲਾਟੀਆਂ ਨੂੰ  ਅਪੀਲ ਕੀਤੀ ਹੈ ਕਿ ਉਹ ਆਪਣੇ ਬਕਾਏ ਦੀ ਜਾਂਚ ਕਰਵਾ ਕੇ 15  ਸਤੰਬਰ 2026 ਤੱਕ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …