ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ ਅਧਿਆਪਕਾਂ ਲਈ ਡਿਜ਼ੀਟਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ
ਨਿਰੰਤਰ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਈ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਐਸ.ਡਬਲਯੂ.ਏ.ਵਾਈ.ਏ. ਐਮ.-ਐਨ.ਪੀ.ਟੀ.ਈ.ਐਲ (ਸਵੈਮ-ਐਨਪੀਟੀਈਐਲ) ਦੇ ਅਕਾਦਮਿਕ ਢਾਂਚੇ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਉਚ ਸਿੱਖਿਆ ’ਚ ਅਧਿਆਪਨ, ਸਿੱਖਣ ਅਤੇ ਪੇਸ਼ੇਵਰ ਵਿਕਾਸ ਨੂੰ ਬੇਹਤਰ ਬਣਾਉਣ ਲਈ ਐਨ.ਪੀ.ਟੀ.ਈ.ਐਲ ਲੋਕਲ ਚੈਪਟਰਾਂ ਦੀ ਵਧ ਰਹੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ।
ਨਿਰੰਤਰ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਈ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਐਸ.ਡਬਲਯੂ.ਏ.ਵਾਈ.ਏ. ਐਮ.-ਐਨ.ਪੀ.ਟੀ.ਈ.ਐਲ (ਸਵੈਮ-ਐਨਪੀਟੀਈਐਲ) ਦੇ ਅਕਾਦਮਿਕ ਢਾਂਚੇ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਉਚ ਸਿੱਖਿਆ ’ਚ ਅਧਿਆਪਨ, ਸਿੱਖਣ ਅਤੇ ਪੇਸ਼ੇਵਰ ਵਿਕਾਸ ਨੂੰ ਬੇਹਤਰ ਬਣਾਉਣ ਲਈ ਐਨ.ਪੀ.ਟੀ.ਈ.ਐਲ ਲੋਕਲ ਚੈਪਟਰਾਂ ਦੀ ਵਧ ਰਹੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ।ਅਰੰਭਤਾ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ, ਉਪਰੰਤ ਅਕਾਦਮਿਕ ਅਫੇਅਰਜ਼, ਡੀਨ ਅਤੇ ਆਈ.ਕਿਊ.ਏ.ਸੀ ਡਾਇਰੈਕਟਰ ਡਾ. ਤਮਿੰਦਰ ਸਿੰਘ ਨੇ ਮੁੱਖ ਬੁਲਾਰਿਆਂ ਆਈ.ਆਈ.ਟੀ ਕਾਨਪੁਰ ਐਨ.ਪੀ.ਟੀ.ਈ.ਐਲ ਲੋਕਲ ਚੈਪਟਰਜ਼ (ਨਾਰਥ ਜ਼ੋਨ) ਤੋਂ ਕੋਆਰਡੀਨੇਟਰ ਡਾ. ਅੰਗਨਾ ਸੇਨ ਗੁਪਤਾ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਸੈਂਟਰ ਫਾਰ ਮਲਟੀਫੈਸਿਟਡ ਲਰਨਿੰਗ ਦੇ ਅਫਸਰ ਇੰਚਾਰਜ਼ ਲਖਵੀਰ ਸਿੰਘ ਖੰਨਾ ਅਤੇ ਸਮੂਹ ਅਧਿਆਪਕਾਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਸਬੰਧੀ ਜਾਣਕਾਰੀ ਦਿੱਤੀ।
ਵਰਕਸ਼ਾਪ ਦੇ ਚੇਅਰਮੈਨ ਅਤੇ ਪ੍ਰਿੰ: ਡਾ. ਰੰਧਾਵਾ ਨੇ ਉਚ ਸਿੱਖਿਆ ’ਚ ਤਕਨਾਲੋਜੀ ਦੀ ਤਬਦੀਲੀਕਾਰੀ ਭੂਮਿਕਾ ਨੂੰ ਉਜਾਗਰ ਕੀਤਾ।ਖੰਨਾ ਨੇ ਵੀ ਸੰਸਥਾਗਤ ਪੱਧਰ ’ਤੇ ਐਨ.ਪੀ.ਟੀ. ਈ.ਐਲ ਲੋਕਲ ਚੈਪਟਰਾਂ ਦੀ ਸਥਾਪਨਾ ਅਤੇ ਕਾਰਜਪ੍ਰਣਾਲੀ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ।ਪ੍ਰੋਗਰਾਮ ਦੀ ਕਾਰਵਾਈ ਆਈ.ਕਿਊ.ਏ.ਸੀ ਡਿਪਟੀ ਡਾਇਰੈਕਟਰ ਡਾ. ਹਰਦੀਪ ਕੌਰ ਵੱਲੋਂ ਚਲਾਈ ਗਈ।ਉਨ੍ਹਾਂ ਨੇ ਸੈਸ਼ਨ ਦਾ ਤਾਲਮੇਲ ਕਰਦਿਆਂ ਭਾਗੀਦਾਰਾਂ ਤੇ ਬੁਲਾਰਿਆਂ ਦਰਮਿਆਨ ਵਿਚਾਰ-ਵਟਾਂਦਰੇ ਨੂੰ ਸੁਚਾਰੂ ਬਣਾਇਆ।ਪ੍ਰਸ਼ਨੋਤਰੀ ਸੈਸ਼ਨ ਦੌਰਾਨ ਅਧਿਆਪਕਾਂ ਨੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਕਰਦਿਆਂ ਐਨ.ਪੀ.ਟੀ.ਈ.ਐਲ ਕੋਰਸਾਂ, ਸਰਟੀਫਿਕੇਸ਼ਨ ਅਤੇ ਪ੍ਰੀਖਿਆਵਾਂ ਨਾਲ ਸਬੰਧਿਤ ਜਾਣਕਾਰੀ ਹਾਸਲ ਕੀਤੀ।ਡਿਪਟੀ ਡਾਇਰੈਕਟਰ ਡਾ. ਜ਼ੋਰਾਵਰ ਸਿੰਘ ਨੇ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਸਰੋਤ ਵਿਅਕਤੀਆਂ, ਕਾਲਜ ਪ੍ਰਬੰਧਕਾਂ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਸਾਇੰਸਿਜ਼ ਡੀਨ ਡਾ. ਹਰਵਿੰਦਰ ਕੌਰ, ਸਟੂਡੈਂਟ ਵੈਲਫੇਅਰ ਡੀਨ ਡਾ. ਦਲਜੀਤ ਸਿੰਘ, ਸਕਿੱਲ ਡਿਵੈਲਪਮੈਂਟ ਸੈਂਟਰ ਡਾਇਰੈਕਟਰ ਡਾ. ਐਮ.ਐਸ.ਬੱਤਰਾ ਤੋਂ ਇਲਾਵਾ ਵੱੱਖ-ੱਖ ਵਿਭਾਗਾਂ ਦੇ ਮੁਖੀ ਅਤੇ ਅਧਿਆਪਕ ਹਾਜ਼ਰ ਸਨ।
Punjab Post Daily Online Newspaper & Print Media