ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) ਕੌਮੀ ਸਮਾਰਕ ਇਤਿਹਾਸਕ ਰਾਮ ਬਾਗ ਅੰਮ੍ਰਿਤਸਰ ਦਾ ਕਬਜ਼ਾ ਪੁਰਾਤਤਵ ਵਿਭਾਗ ਨੂੰ ਸੌਂਪਣ ਵਾਸਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਮੁੱਖ ਮੰਤਰੀ ਪੰਜਾਬ, ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਇਕ ਈ-ਮੇਲ ਪੱਤਰ ਰਾਹੀਂ ਬੇਨਤੀ ਕੀਤੀ ਹੈ।ਮੰਚ ਦੇ ਜਨਰਲ ਸਕੱਤਰ ਇੰਜੀ: ਦਲਜੀਤ ਸਿੰਘ ਕੋਹਲੀ ਨੇ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਭਾਰਤ ਸਰਕਾਰ ਦੇ 2004 ਦੇ ਨੋਟੀਫਿਕੇਸ਼ਨ ਅਨੁਸਾਰ ਇਹ ਸਥਾਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਸਾਰੀ ਆਰਾਮਗਾਹ ਅਤੇ ਸੈਰਗਾਹ ਹੋਣ ਕਰਕੇ ਕੌਮੀ ਸਮਾਰਕ ਐਲਾਨਿਆ ਜਾ ਚੁੱਕਾ ਹੈ, ਪ੍ਰੰਤੂ ਇਸ ਦਾ ਕਬਜ਼ਾ ਅਜੇ ਵੀ ਨਗਰ ਨਿਗਮ ਅੰਮ੍ਰਿਤਸਰ ਪਾਸ ਹੀ ਹੈ।ਪੱਤਰ ਵਿੱਚ ਦਰਜ਼ ਸ਼ਿਕਾਇਤ ਮੁਤਾਬਕ ਨਗਰ ਨਿਗਮ ਅਤੇ ਪੰਜਾਬ ਸਰਕਾਰ ਰਲ ਕੇ ਬਾਗ ਵਿੱਚ ਕਈ ਤਰਾਂ ਦੇ ਰੱਦੋ-ਬਦਲ ਕਰ ਰਹੇ ਹਨ ਜਿਸ ਨਾਲ ਇਸ ਇਤਿਹਾਸਕ ਸਮਾਰਕ ਦੀ ਰੂਪ ਰੇਖਾ ਹੀ ਵਿਗੜ ਜਾਣ ਦਾ ਖਦਸ਼ਾ ਹੈ। ਕਿਉਂਕਿ ਅਜਿਹਾ ਸਾਂਭ-ਸੰਭਾਲ ਦਾ ਕੰਮ ਖਾਸੀ ਮੁਹਾਰਤ ਦੀ ਮੰਗ ਕਰਦਾ ਹੈ ਜੋ ਕਿ ਕੇਵਲ ਅਤੇ ਕੇਵਲ ਭਾਰਤ ਦੇ ਪੁਰਾਤਿਤਵ ਵਿਭਾਗ ਪਾਸ ਹੀ ਹੈ। ਏਸ ਵਿਭਾਗ ਦੀ ਪਰਵਾਨਗੀ ਲਏ ਬਗੈਰ ਬਾਗ ਵਿੱਚ ਚੱੱਲ ਰਹੇ ‘ਉਸਾਰੀ ਅਧੀਨ’ ਕੰਮ-ਕਾਜ਼ ਨਾ ਕੇਵਲ ਗੈਰ ਵਾਜ਼ਬ ਹਨ ਬਲਕਿ ਪੈਸੇ ਦੀ ਬਰਬਾਦੀ ਵੀ ਹਨ। ਜਿਸ ਦਾ ਮਾਤਰ ਹੱਲ ਹੈ ਕਿ ਇਹ ਸਮਾਰਕ ਸਾਰੇ ਦਾ ਸਾਰਾ ਪੁਰਾਤਤਵ ਵਿਭਾਗ ਦੇ ਹਵਾਲੇ ਕੀਤਾ ਜਾਵੇ।ਮੰਚ ਨੇ ਆਪਣੇ ਪੱਤਰ ਨਾਲ ਕਈ ਇੱਕ ਪਹਿਲਾਂ ਛਪੀਆਂ ਖਬਰਾਂ ਦੀਆਂ ਨਕਲਾਂ ਵੀ ਭੇਜੀਆਂ ਹਨ।ਜਿੰਨਾਂ ਵਿੱਚ ਵੀ ਇਸ ਬਾਗ ਦੀ ਦੁਰਦਸ਼ਾ ਦਰਸਾਈ ਹੈ। ਅਤੇ ਨਗਰ ਨਿਗਮ ਵੱਲੋਂ ਜਾਰੀ ਤੋੜ ਫੋੜ, ਪੁੱਟ ਪੁਟਾਈ, ਸੜਕਾਂ ਅਤੇ ਕਾਰਾਂ ਲਈ ਪਾਰਕਾਂ ਬਣਾਉਣ ਦੀ ਗੈਰ-ਕਾਨੂੰਨੀਅਤ ਸਪੱਸ਼ਟ ਹੈ।ਯਾਦ ਰਹੇ ਕਿ ਏਸ 80 ਏਕੜੀ ਸਮਾਰਕ ਦਾ ਨਿੱਕਾ ਜਿਹਾ ਕੁੱਝ ਹਿੱਸਾ ਹੀ ਪੁਰਾਤਿਤਵ ਵਿਭਾਗ ਦੇ ਕਬਜ਼ੇ ਵਿਚ ਹੈ।ਇਸ ਦੀ ਦੇਖ ਰੇਖ ਮਿਆਰੀ ਢੰਗ ਨਾਲ ਹੋ ਚੁੱਕੀ ਹੈ, ਪ੍ਰੰਤੂ ਬਹੁਤ ਵੱਡਾ ਭਾਗ ਨਗਰ ਨਿਗਮ ਅੰਮ੍ਰਿਤਸਰ ਨੇ ਆਪਣੇ ਪਾਸ ਹੀ ਰੱਖਿਆ ਹੋਇਆ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …