ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ ਯੂਨਿਟ ਤਰਨਤਾਰਨ ਨੇ ਨਕਸ਼ਾ ਤਿਆਰ ਕਰਨ ਲਈ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਸ਼ਿਕਾਇਤਕਰਤਾ ਤੋ ਮੇਹਰ ਸ਼ਿੰਘ ਕਾਨੂੰਗੋ ਨੇ ਨਕਸ਼ਾ ਤਿਆਰ ਕਰਨ ਸਬੰਧੀ 10000 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਪਰੰਤੂ ਸ਼ਿਕਾਇਤਕਰਤਾ ਦੇ ਤਰਲਾ ਮਿੰਨਤ ਕਰਨ ‘ਤੇ 5000 ਰੁਪਏ ਰਿਸ਼ਵਤ ਲੈਣ ਉਪਰੰਤ ਨਕਸ਼ਾ ਤਿਆਰ ਕਰਨਾ ਮੰਨਿਆ।ਪ੍ਰਗਟ ਸਿੰਘ ਰਿਸ਼ਵਤ ਦੇ ਕਰ ਕੰਮ ਨਹੀ ਕਰਵਾਉਣਾ ਚਾਹੁੰਦਾ ਸੀ ਅਤੇ ਰਿਸ਼ਵਤ ਦਾ ਝੂਠਾ ਵਾਅਦਾ ਕਰਕੇ ਇਸ ਸਬੰਧੀ ਇੱਕ ਸ਼ਕਾਇਤ ਇੰਸਪੈਕਟਰ ਹਰਦੇਵ ਸਿੰਘ ਵਿਜੀਲੈਸ ਬਿਉਰੋ ਯੂਨਿਟ ਤਰਨਤਾਰਨ ਪਾਸ ਕੀਤੀ ।
ਇੰਸਪੈਕਟਰ ਹਰਦੇਵ ਸਿੰਘ, ਵਿਜੀਲੈਸ ਬਿਉਰੋ ਯੂਨਿਟ, ਤਰਨਤਾਰਨ ਨੇ ਪ੍ਰਗਟ ਸਿੰਘ ਦੇ ਬਿਆਨ ਤੇ ਮੁੱਕਦਮਾ ਨੰ: 1 ਮਿਤੀ 22 1 2015 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ । ਇੰਸਪੈਕਟਰ ਹਰਦੇਵ ਸਿੰਘ ਵਿਜੀਲੈਸ ਬਿਉਰੋ ਯੁਨਿਟ ਤਰਨਤਾਰਨ ਨੇ ਸਮੇਤ ਪੁਲਿਸ ਪਾਰਟੀ ਇੰਸਪੈਕਟਰ ਗੁਰਜਿੰਦਰ ਸਿੰਘ, ਮੁੱਖ ਸਿਪਾਹੀ ਲਾਲਜੀਤ, ਮੁੱਖ ਸਿਪਾਹੀ ਹਰਦਿਆਲ ਸਿੰਘ ਅਤੇ ਹੋਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਕਾਨੂੰਨਗੋ ਮੇਹਰ ਸਿੰਘ ਦੇ ਦਫਤਰ ਤਹਿਸੀਲ ਕੰਪਲੈਕਸ ਪੱਟੀ ਵਿਖੇ ਰੇਡ ਕੀਤਾ ਤਾਂ ਪ੍ਰਗਟ ਸਿੰਘ ਤੋ 5,000/ ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਡਾਕਟਰ ਕੰਵਰ ਹਰਜੋਤ ਸਿੰਘ ਮੈਡੀਕਲ ਅਫਸਰ ਅਤੇ ਸ੍ਰੀ ਦਰਸ਼ਨ ਸਿੰਘ ਸੀਨੀਅਰ ਰੈਡੀਉ ਗਰਾਫਰ ਦਫਤਰ ਸੀਨੀਅਰ ਮੈਡੀਕਲ ਅਫਸਰ ਤਰਨਤਾਰਨ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ । ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਜ਼ਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੋਗ ਮੰਗਿਆ ਹੈ ।
Punjab Post Daily Online Newspaper & Print Media