Saturday, September 12, 2026

ਭਗਤ ਪੂਰਨ ਸਿੰਘ ਦੇ ਜੀਵਨ ਤੋ ਪ੍ਰੇਰਣਾ ਲੈ ਕੇ ਨਿਭਾਈਆਂ ਜਾ ਰਹੀਆਂ ਨੇ ਸੇਵਾਵਾਂ- ਭਾਈ ਗੁਰਮੀਤ ਸਿੰਘ

PPN2201201529

ਪੱਟੀ, 22 ਜਨਵਰੀ (ਰਣਜੀਤ ਸਿੰਘ ਮਾਹਲਾ /ਅਵਤਾਰ ਸਿੰਘ ਢਿੱਲੋ) – ਲੋਕ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਥਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਵੱਲੋ ਨਿਰਮਲ ਕੌਰ ਪਤਨੀ ਇਦਰਜੀਤ ਸਿੰਘ ਵਾਸੀ ਵਾਰਡ ਨੰ: 2 ਜੋ ਕਿ ਸ਼ੂਗਰ ਦੀ ਬਿਮਾਰੀ ਕਰਕੇ ਉਸ ਦਾ ਪੈਰ ਬੁਰੀ ਤਰਾਂ ਖਰਾਬ ਹੋ ਚੁੱਕਾ ਹੈ ਅਤੇ ਇਲਾਜ ਗਰੇਵਾਲ ਹਸਪਤਾਲ ਲੁਧਿਆਣਾ ਤੋ ਚੱਲ ਰਿਹਾ ਸੀ, ਪਰ ਮਹਿੰਗਾ ਹੋਣ ਕਾਰਨ ਇਹ ਪਰਿਵਾਰ ਇਲਾਜ ਕਰਵਾਉਣ ਵਿਚ ਅਸਫਲ ਸੀ, ਜਿਸ ‘ਤੇ ਟਰੱਸਟ ਵਲੋਂ 10 ਹਜਾਰ ਰੁਪਏ ਦੀ ਰਕਮ ਉਕਤ ਬੀਬੀ ਦੇ ਇਲਾਜ ਲਈ ਪਰਿਵਾਰ ਨੂੰ ਭੇਟ ਕੀਤੀ ਗਈ। ਇਸ ਸੰਬੱਧੀ ਟੱਰਸਟ ਦੇ ਮੁਖੀ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ ਟਰੱਸਟ ਵਲੋ ਭਾਈ ਘਨੱਈਆ ਜੀ ਅਤੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੋ ਪ੍ਰੇਰਣਾ ਲੈਦਿਆਂ ਅਜਿਹੀਆਂ ਸੇਵਾਵਾ ਨਿਭਾਈਆਂ ਜਾ ਰਹੀਆਂ ਹਨ ,ਜਿਸ ਵਿਚ ਗੁਰਬਖਸ਼ ਸਿੰਘ ਇੰਗਲੇਡ, ਸਿੰਗਾਪੁਰ, ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਮੋਕੇ ਟੱਰਸਟ ਦੇ ਸਰਪ੍ਰਸਤ ਅਵਤਾਰ ਸਿੰਘ, ਡਾ. ਜਸਪਾਲ ਸਿੰਘ, ਬਲਬੀਰ ਸਿੰਘ, ਸ਼ਮਿੰਦਰ ਸਿੰਘ, ਗੁਰਪਿੰਦਰ ਸਿੰਘ, ਅਵਤਾਰ ਢਿੱਲੋ, ਗੁਰਮੀਤ ਸਿੰਘ ਮਿਸਤਰੀ, ਡਾ. ਸਰਬਪ੍ਰੀਤ ਸਿੰਘ, ਮੇਹਰ ਸਿੰਘ, ਰਜਿੰਦਰ ਸਿੰਘ, ਮਾ. ਸੁਰਜੀਤ ਸਿੰਘ, ਨਵਪ੍ਰੀਤ ਸਿੰਘ, ਵਿਕਰਮਜੀਤ ਸਿੰਘ ਤੇ ਵਿਨੀਤ ਜੈਨ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply