ਹੁਸ਼ਿਆਰਪੁਰ, 22 ਜਨਵਰੀ (ਸਤਵਿੰਦਰ ਸਿੰਘ) – ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬਧੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸ਼ਹੀਦ ਸਿੰਘਾਂ ਦਸ਼ਮੇਸ਼ ਨਗਰ ਵਿਖੇ ਮੁੱਖ ਸੇਵਾਦਾਰ ਸੰਤ ਰਣਜੀਤ ਸਿੰਘ ਤੇ ਬੀਬੀ ਸੰਦੀਪ ਕੌਰ ਦੀ ਦੇਖ-ਰੇਖ ਹੇਠ ਮੈਡੀਕਲ ਕੈਪ ਲਗਾਇਆ ਗਿਆ।ਇਸ ਮੈਡੀਕਲ ਕੈਪ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਣ ਸੂਦ, ਸ਼ਿਵ ਸੂਦ ਤੇ ਜਗਤਾਰ ਸਿੰਘ ਸੈਣੀ ਨੇ ਸ਼ਿਰਕਤ ਕੀਤੀ ਤੇ ਸੰਗਤਾਂ ਨੂੰ ਸਬੋਧਨ ਕਰਦੇ ਆਖਿਆ ਕੀ ਸੰਤ ਰਣਜੀਤ ਸਿੰਘ ਤੇ ਬੀਬੀ ਸੰਦੀਪ ਕੌਰ ਵਲੋ ਲਗਾਏ ਜਾਦੇ ਮੈਡਿਕਲ ਅਤੇ ਨਸ਼ਾ ਛਡਾਉ ਕੈਪਾਂ ਲਗਾਉਣ ਵਰਗੇ ਸਮਾਜ ਭਲਾਈ ਦੇ ਕੰਮ ਕਰ ਰਹੇ ਹਨ।ਇਸ ਮੈਡਿਕਲ ਕੈਪ ਵਿਚ ਡਾ. ਐਚ. ਐਸ. ਸਹੋਤਾ ਅੱਖਾ ਦੇ ਮਾਹਿਰ,ਡਾ ਮਡਿਆਲ ਦੰਦਾ ਦੇ ਮਾਹਿਰ, ਡਾ. ਸੇਠੀ, ਡਾ. ਸੰਜੇ ਮਿੱਤਲ ਕਿਡਨੀ ਸਪੈਸ਼ਲਿਸਟ ਤੇ ਡਾ. ਪ੍ਰਮਿੰਦਰ ਸਿੰਘ ਨੇ 350 ਦੇ ਕਰੀਬ ਮਰਿਜ਼ਾ ਦਾ ਚੈਕਅਪ ਕੀਤਾ।ਕੈਪ ਦੌਰਾਨ ਸੰਤ ਰਣਜੀਤ ਸਿੰਘ ਨੇ ਕਿਹਾ ਕਿ ਆਉਂਦੇ ਕੁੱਝ ਸਮੇਂ ਵਿੱਚ ਇਥੇ ਇਕ ਚੇਰੀਟੈਬਲ ਹਸਪਤਾਲ ਖੋਲਿਆ ਜਾਵੇਗਾ।ਜਿਸ ਦਾ ਗਰੀਬ ਲੋਕ ਵੱਧ ਤੋ ਵੱਧ ਲਾਭ ਲੈਣ ਸਕਣਗੇ ਤੇ ਲੋਕਾ ਨੂੰ ਨਸ਼ਿਆਂ ਤੋ ਦੂਰ ਰਹਿਣ ਲੈਣ ਲਈ ਕਿਹਾ ਤੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀ।ਇਸ ਮੈਡੀਕਲ ਕੈਂਪ ਦੌਰਾਨ ਸੰਗਤਾਂ ਲਈ ਗੁਰੂ ਦਾ ਲੰਗਰ ਅੰਤੁਟ ਬਰਤਾਇਆ ਗਿਆ।ਇਸ ਮੌਕੇ ਤੇ ਸz. ਬਲਜਿੰਦਰ ਸਿੰਘ ਜਸਲ, ਸੁਖਵਿੰਦਰ ਸਿੰਘ ਬਡਿਆਲ,ਸਰਬਜੀਤ ਸਿੰਘ ਭਵਰਾਂ,ਅਵਤਾਰ ਸਿੰਘ ਭਵਰਾਂ,ਸੁਖਵਿੰਦਰ ਸਿੰਘ ਸੇਬੀ ਤੇ ਹਰੀਸ਼ ਕੁਮਾਰ ਨੇ ਕੈਪ ਦੌਰਾਨ ਮਰੀਜ਼ਾਂ ਦੀ ਦੇਖ-ਭਾਲ ਕੀਤੀ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …