
ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਭਾਈ ਗੁਰਦਾਸ ਲਾਇਬ੍ਰੇਰੀ ਵੱਲੋ ਅੱਜ ਇਥੇ ਇਕ ਨੈਸ਼ਨਲ ਸੈਮੀਨਾਰ ‘ਇੰਮਪੈਕਟ ਆਫ ਇੰਫਰਮੇਸ਼ਨ ਕਮਿਉਨੀਕੇਸ਼ਨ ਟੈਕਨੋਲੋਜੀ ਆਨ ਸੋਸ਼ਲ ਸਾਇੰਸ’ ਕਰਾਇਆ ਗਿਆ। ਡਾ:ਐਚ.ਐਸ.ਚੋਪੜਾ, ਯੂਨੀਵਰਸਿਟੀ ਲਾਇਬ੍ਰੇਰੀਅਨ ਅਤੇ ਆਰਗੇਨਾਇਜ਼ਿੰਗ ਸੈਕਟਰੀ ਨੇ ਆਏ ਡੇੇੈਲੀਗੇਟਸ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਲਾਇਬ੍ਰੇਰੀਅਨਸ ਨੂੰ ਸਮੇਂ ਅਤੇ ਟੈਕਨੋਲੋਜੀ ਨਾਂਲ ਬਦਲਣਾ ਪਵੇਗਾ। ਉਹਨਾਂ ਨੇ ਕਿਹਾ ਈ-ਰੀਸੋਰਸਸ ਨੇ ਸਾਰੇ ਵਿਦਿਅਕ ਢਾਂਚੇ ਨੂੰ ਬਦਲ ਕੇ ਰੱਖ ਦਿੱਤਾ ਹੈ। ਵਿਦਿਆਰਥੀ ਅਤੇ ਖੋਜਾਰਥੀਆਂ ਨੂੰ ਬੜੀ ਸਿਆਣਪ ਨਾਲ ਵੈਬ-ਸਾਈਟਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਾ.ਏ.ਐਸ.ਬਰਾੜ, ਵਾਈਸ-ਚਾਂਸਲਰ ਜੀ ਨੇ ਇਸ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਆਪਣੇ ਉਦਘਾਟਨੀ ਭਾਸ਼ਨ ਵਿਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਪਲੈਜ਼ਰੀਸਮ ਬਾਰੇ ਸੁਚੇਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੋਜਾਰਥੀਆਂ ਨੂੰ ਉਸਾਰੂ ਅਤੇ ਸਹੀ ਰੀਸਰਚ ਕਰਨੀ ਚਾਹੀਦੀ ਹੈ, ਉਨ੍ਹਾਂ ਦੁਆਰਾ ਕੀਤਾ ਗਿਆ ਕੋਈ ਵੀ ਗਲਤ ਕੰਮ ਅਦਾਰੇ ਦੇ ਨਾਮ ਨੂੰ ਖ਼ਰਾਬ ਕਰ ਸਕਦਾ ਹੈ। ਉ੍ਹਨਾਂ ਕਿਹਾ ਕਿ ਲਾਇਬ੍ਰੇਰੀਅਨ ਪ੍ਰੋਫੈਸ਼ਨਲ ਨੂੰ ਸਮੇਂ ਨਾਲ ਬਦਲਣਾ ਚਾਹੀਦਾ ਹੈ। ਉੁਨ੍ਹਾਂ ਕਿਹਾ ਕਿ ਨਵੀ ਂਟੈਕਨੋਲੋਜੀ ਤੋਂ ਕੋਈ ਵੀ ਬੱਚ ਨਹੀਂ ਸਕਦਾ ਅਤੇ ਆਉਣ ਵਾਲੇ ਸਮੇਂ ਵਿਚ ਛਪਾਈ ਵਾਲਾ ਮਟੀਰੀਅਲ ਖ਼ਤਮ ਹੋ ਜਾਵੇਗਾ ਅਤੇ ਸਿਰਫ ਆਨ-ਲਾਈਨ, ਰੈਫਰੈਂਨਸ ਬੁੱਕਸ, ਇੰਨਸਾਈਕਲੋਪੀਡੀਆ, ਡੈਟਾਬੇਸ ਅਤੇ ਈ-ਬੁੱਕਸ ਹੀ ਰਹਿ ਜਾਣਗੀਆਂ।
ਇਸ ਸੈਮੀਨਾਰ ਵਿਚ ਦੇਸ਼ ਦੇ ਵੱਖ-ਵੱਖ ਭਾਗਾ ਅਤੇ ਆਸਟ੍ਰੇਲੀਆ ਤੋ ਂ200 ਤੋਂ ਵੱਧ ਡੇਲੀਗੇਟਸ ਨੇ ਸ਼ਮੂਲੀਅਤ ਕੀਤੀ। ਡਾ.ਅਬਦੁੱਲ ਮਜ਼ੀਦ ਬਾਬਾ, ਲਾਇਬ੍ਰੇਰੀਅਨ, ਯੂਨੀਵਰਸਿਟੀ ਆਫ ਕਸ਼ਮੀਰ, ਸ੍ਰੀ ਨਗਰ ਨੇ ਇਸ ਮੌਕੇ ਕੀ-ਨੋਟ ਭਾਸ਼ਨ ਦਿੱਤਾ। ਡਾ.ਰਾਜੀਵ ਵਿਜ਼, ਜੁਆਇੰਟ ਡਾਇਰੈਕਟਰ, ਡੀ.ਆਰ.ਡੀ.ਓ. ਨੇ ਲਾਇਬ੍ਰੇਰੀ ਦੇ ਭਵਿਖ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ.ਟੀ.ਐਸ.ਬੈਨੀਪਾਲ, ਡਾਇਰੈਕਟਰ ਰੀਸਰਚ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media