Sunday, December 22, 2024

ਡਾ. ਜਗਬੀਰ ਸਿੰਘ ਵਿਦਿਆਰਥੀਆਂ ਦੇ ਰੂ-ਬ-ਰੂ

PPN2301201513
ਅੰਮ੍ਰਿਤਸਰ, 23 ਜਨਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋ  ਪ੍ਰਸਿੱਧ ਪੰਜਾਬੀ ਚਿੰਤਕ ਡਾ. ਜਗਬੀਰ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਨਾਲ ਖੋਜ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ।ਵਿਭਾਗ ਦੇ ਮੁਖੀ ਡਾ. ਹਰਿਭਜਨ ਸਿੰਘ ਭਾਟੀਆ ਨੇ ਡਾ. ਜਗਬੀਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਜੀਵਨ ਸਫ਼ਰ, ਮੱਧਕਾਲੀਨ ਅਤੇ ਆਧੁਨਿਕ ਪੰਜਾਬੀ ਸਾਹਿਤ ਨੂੰ ਦੇਣ ਆਧੁਨਿਕ ਪੰਜਾਬੀ ਸਾਹਿਤ ਦੀਆਂ ਸਾਹਕਾਰ ਰਚਨਾਵਾਂ ਨੂੰ ਘੋਖਣ ਲਈ ਉਨ੍ਹਾਂ ਲਈ ਮਹੱਤਵਪੂਰਨ ਅੰਤਰ ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ ਹਨ ਅਤੇ ਅੱਧੀ ਸਦੀ ਤੋ ਵੱਧ ਸਮੇਂ ਤੋ ਉਹ ਪੰਜਾਬੀ ਸਾਹਿਤ ਚਿੰਤਨ ਦੇ ਖੇਤਰ ਵਿਚ ਮੁੱਲਵਾਨ ਤੇ ਮਹੱਤਵਪੂਰਨ ਕਾਰਜ ਕਰ ਰਹੇ ਹਨ।
ਡਾ. ਜਗਬੀਰ ਸਿੰਘ ਨੇ ਆਪਣੇ ਭਾਸ਼ਣ ਦੇ ਆਰੰਭ ਵਿਚ ਆਪਣੇ ਜੀਵਨ ਸਮਾਚਾਰਾਂ ਨੂੰ ਖੋਜ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਉਹ ਆਪਣੇ ਜੀਵਨ ਵਿਚ ਆਈਆਂ ਦੁਸ਼ਵਾਰੀਆਂ ਨਾਲ ਜੂਝਦੇ ਅਤੇ ਜੀਵਨ ਦੀਆਂ ਚੁਣੌਤੀਆਂ ਨੂੰ ਹਮੇਸ਼ਾਂ ਸਵੀਕਾਰ ਕਰਦੇ ਰਹੇ । ਅੱਗੇ ਵਧਦੇ ਰਹੇ  ਤੇ ਜੀਵਨ ਉੱਪਰ ਪਏ ਪ੍ਰਭਾਵਾਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਪ੍ਰਸਿੱਧ ਪੰਜਾਬੀ ਚਿੰਤਕਾ ਡਾ. ਰਵਿੰਦਰ ਸਿਘ ਰਵੀ, ਡਾ. ਹਰਿਭਜਨ ਸਿੰਘ ਅਤੇ ਡਾ. ਸਤਿੰਦਰ ਸਿੰਘ ਨੂਰ ਦਾ ਉਚੇਚਾ  ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਬਾਣੀ ਦੇ ਸੰਗਠਨ ਵਿਚ ਨੈਤਿਕ ਮੁੱਲਾਂ ਤੇ ਉੱਚ ਜੀਵਨ ਜਾਚ ਨੂੰ ਪਛਾਣਦੇ ਹੋਏ ਪਹਿਲਾਂ ਉਹਨਾਂ ਨੇ ਗੁਰਬਾਣੀ ਦੇ ਰੂਪਾਕਾਰਕ ਸੰਗਠਨ ਨੂੰ ਫਰੋਲਿਆ ਅਤੇ ਫਿਰ ਉਸਦੇ ਵਿਚਾਰਧਾਰਕ, ਸਭਿਆਚਾਰਕ ਅਤੇ ਵਿਸੇਸ਼ ਕਰਕੇ ਦਲਿਤ ਸਰੋਕਾਰਾਂ ਦੀ ਪਛਾਣ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬੀ ਬੁੱਧੀਜੀਵੀਆਂ ਅਤੇ ਖੋਜ ਵਿਦਿਆਰਥੀਆਂ ਨੂੰ ਭਾਰਤੀ ਅਤੇ ਵਿਸ਼ਵ ਭਰ ਦੀਆਂ ਚਿੰਤਨ ਪ੍ਰਣਾਲੀਆਂ ਨਾਲ ਜੁੜਣਾ ਅਤੇ ਪੰਜਾਬੀ ਦੇ ਮੌਲਿਕ ਕਾਵਿ ਸ਼ਾਸਤਰ ਦੀ ਸਿਰਜਣਾ ਕਰਨ ਦੇ ਰੁਖ ਤੁਰਨਾ ਚਾਹੀਦਾ ਹੈ। ਉਪਰੰਤ ਪੰਜਾਬੀ ਅਧਿਐਨ ਸਕੂਲ ਦੇ ਸਮੂੰਹ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨੇ ਡਾ. ਜਗਬੀਰ ਸਿਘ ਵੱਲੋ ਦਿੱਤੇ ਮੁੱਲਵਾਨ ਭਾਸ਼ਣ ਲਈ ਉਨਾਂ ਦਾ ਸ਼ੁਕਰੀਆ ਅਦਾਅ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply