Thursday, March 5, 2026

 ਜਿਲਾ ਪੱਧਰੀ ਸਾਇੰਸ ਮੇਲੇ ਵਿਚੋਂ ਜੈਤੋਸਰਜਾ ਦੀ ਸਤਿੰਦਰ ਕੌਰ ਮੋਹਰੀ

ਰਮਸਾ ਅਧੀਨ ਕਰਵਾਇਆ ਗਿਆ ਸਾਇੰਸ ਮੇਲਾ

PPN2401201505

ਬਟਾਲਾ, 24 ਜਨਵਰੀ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਨ ਸਕੂਲ ਚੰਡੀਗੜ ਦੀ ਹਦਾਇਤਾ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿਘ ਸੈਣੀ ਤੇ ਜਿਲਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰ ਪਾਲ ਸਿਘ ਚਾਹਲ ਦੀ ਦੇਖਰੇਖ ਹੇਠ ਜਿਲਾ ਗੁਰਦਾਸਪੁਰ ਵਿਖੇ ਇਕ ਸਾਂਇੰਸ ਮੇਲੇ ਦਾ ਆਯੋਜ਼ਨ ਕੀਤਾ ਗਿਆ। ਵਿਦਿਆਰਥੀਆਂ ਵਿਚ ਵਿਗਿਆਨ ਵਿਸੇ ਦੀ ਚੇਟਰ ਵਧਾਉਣ ਵਾਸਤੇ ਰਾਸਟਰੀ ਮਾਧਮਿਕ ਸਿਖਿਆ ਅਧੀਨ ਕਰਵਾਏ ਮੇਲੇ ਦੌਰਾਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਸਾਂਇੰਸ ਅਧਿਆਪਕਾ ਹਰਜਿੰਦਰ ਕੌਰ ਦੀ ਗਾਈਡੈਸ ਅਧੀਨ ਸਕੂਲ ਦੀ ਵਿਦਿਆਰਥਣ ਸਤਿੰਦਰ ਕੌਰ ਕਲਾਸ ਦਸਵੀ ਨੇ ਜਿਲੇ ਭਰ ਵਿਚ ਦੂਜਾ ਸਥਾਨ ਹਾਸਿਲ ਕਰਕੇ ਜਿਲੇ ਵਿਚ ਸਕੂਲ ਦਾ ਨਾ ਰੋਸਨ ਕੀਤਾ ।ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਤੇ ਸਮੂਚੇ ਸਟਾਫ ਵੱਲੋ ਵਧੀਆਂ ਹਰਜਿੰਦਰ ਕੌਰ ਤੇ ਵਿਦਿਆਰਥਣ ਸਤਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਹ ਵਿਦਿਆਥਣ ਹੁਣ ਪੰਜਾਬ ਪੱਧਰੀ ਸਾਇੰਸ ਮੇਲੇ ਵਾਸਤੇ ਜਾਵੇਗੀ।ਸਨਮਾਨ ਦੇਣ ਮੌਰ ਮਨਦੀਪ ਕੌਰ, ਨਰਿੰਦਰ ਸਿੰਘ, ਗੁਰਦੀਸ ਕੌਰ, ਰਜਵੰਤ ਕੌਰ, ਮਨਪ੍ਰੀਤ ਕੌਰ, ਸਤਿੰਦਰ ਕੌਰ ਤੋ ਇਲਾਵਾ ਸਮੂਹ ਸਟਾਫ ਮੈਬਰ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply