
ਬਟਾਲਾ, 24 ਜਨਵਰੀ (ਨਰਿੰਦਰ ਬਰਨਾਲ) – ਬਟਾਲਾ ਨਾਲ ਸੰਬੰਧਿਤ ਸਮੂਹ ਸਾਹਿਤਕਾਰਾਂ ਤੇ ਸ਼ਾਇਰਾਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ‘ਚ ਪਹਿਲੀ ਵਾਰ ”ਪੰਜਾਬੀ ਸਾਹਿਤ ਦੇ ਰਤਨ” ਸਿਰਲੇਖ ਅਧੀਨ ਇਕ ਬਹੁਰੰਗਾ ਕੈਲੰਡਰ ਲੋਕ ਅਰਪਣ ਕੀਤਾ ਗਿਆ। ਇਹ ਕੈਲੰਡਰ ਉੱਘੇ ਵਾਰਤਕਾਰ ਤੇ ਕਹਾਣੀਕਾਰ ਦੇਵਿੰਦਰ ਦੀਦਾਰ ਤੇ ਫ਼ੋਟੋ ਕਲਾਕਾਰ ਤੇ ਸ਼ਾਇਰ ਹਰਭਜਨ ਸਿੰਘ ਬਾਜਵਾ ਦੇ ਸਾਂਝੇ ਯਤਨਾਂ ਨਾਲ ਤਿਆਰ ਤੇ ਪ੍ਰਕਾਸ਼ਿਤ ਕੀਤਾ ਗਿਆ। ਇਸ ਨੂੰ ਲੋਕ ਅਰਪਣ ਕਰਨ ਦੀ ਰਸਮ ਡਾ. ਰਵਿੰਦਰ, ਡਾ. ਅਨੂਪ ਸਿੰਘ ਤੇ ਵਰਗਿਸ ਸਲਾਮਤ ਨੇ ਕੀਤੀ। ਪੰਜਾਬੀ ਸਾਹਿਤ ਦੇ 10 ਚੋਣਵਂ ਸਾਹਿਤਕਾਰਾਂ ‘ਚ ਪ੍ਰਮੁੱਖ ਰੂਪ ‘ਚ ਅੰਮ੍ਰਿਤਾ ਪ੍ਰੀਤਮ, ਗੁਰਬਖ਼ਸ਼ ਸਿੰਘ ਨਾਨਕ ਸਿੰਘ, ਪ੍ਰੋ.ਮੋਹਨ ਸਿੰਘ, ਪ੍ਰਿੰ. ਸੁਜਾਨ ਸਿੰਘ, ਸ਼ਿਵ ਬਟਾਲਵੀ, ਬਲਰਾਜ ਸਾਹਨੀ, ਕੁਲਵੰਤ ਸਿੰਘ ਵਿਰਕ, ਅਮਿਤੋਜ ਤੇ ਭੂਸ਼ਨ ਧਿਆਨਪੁਰੀ ਸ਼ਾਮਲ ਹਨ। ਇਸ ਕੈਲੰਡਰ ਉੱਪਰ ਦੇਵਿੰਦਰ ਦੀਦਾਰ ਦੀਆਂ ਤਿੰਨ ਪੁਸਤਕਾਂ ਦੇ ਟਾਈਟਲ ਵੀ ਉੱਘੜਵੇਂ ਰੂਪ ‘ਚ ਉੱਕਰੇ ਦਿਸਦੇ ਹਨ। ਅੱਜ ਦੇ ਇਸ ਸੰਖੇਪ ਸਮਾਗਮ ਵਿੱਚ ਪ੍ਰਕਾਸ਼ਕਾਂ ਦੇ ਇਸ ਸਾਂਝੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸਰਵ ਸ਼੍ਰੀ ਜਸਵੰਤ ਹਾਂਸ, ਸੁਲਤਾਨ ਭਾਰਤੀ, ਡਾ. ਸੈਮੁਅਲ ਗਿੱਲ, ਅਮਰਜੀਤ ਗੁਰਦਾਸਪੁਰੀ, ਸੁਮਰਿਤ ਸਮੈਰਾ, ਚਰਨਜੀਤ ਸਿੰਘ, ਗਿਆਨੀ ਸੁਰਿੰਦਰ ਸਿੰਘ ਨਿਮਾਣਾ, ਡਾ. ਨਰੇਸ਼ ਕੁਮਾਰ, ਅਮਰੀਕ ਸਿੰਘ, ਅਜੀਤ ਕਮਲ, ਸੁਖਦੇਵ ਸਿੰਘ ਪ੍ਰੇਮੀ, ਨਰਿੰਦਰ ਸਿੰਘ ਸੰਧੂ, ਕੁਲਬੀਰ ਸਿੰਘ ਸੱਗੂ, ਸੁਖਵਿੰਦਰ ਸਿੰਘ ਪੱਡਾ, ਨਰਿੰਦਰ ਸਿੰਘ ਸੰਘਾ, ਸੂਬਾ ਸਿੰਘ ਖਹਿਰਾ, ਫਿਦਾ ਬਟਾਲਵੀ, ਚੰਨ ਬੋਲੇਵਾਲੀਆ, ਦਲਬੀਰ ਸਖੋਵਾਲੀਆ, ਕੁਲਦੀਪ ਮੱਲੀ, ਦੁੱਖਭੰਜਨ ਰੰਧਾਵਾ, ਗਗਨਦੀਪ ਸਿੰਘ, ਰਜਨੀਸ਼ ਭੱਟੀ, ਵਿਜੇ ਅਗਨੀਹੋਤਰੀ, ਨਿਰਮਲ ਮੱਲੀ, ਡਾ. ਰਮਨਦੀਪ ਸਿੰਘ, ਬਲਵਿੰਦਰ ਗੰਭੀਰ, ਨਰਿੰਦਰ ਬਰਨਾਲ, ਅਤੇ ਵਿਨੋਦ ਸ਼ਾਇਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media