Saturday, September 12, 2026

12ਵੀ ਸੀਨੀਅਰ ਫੈਡਰੇਸ਼ਨ ਕੱਪ ਨੈਸ਼ਨਲ ਟੱਗ ਆਫ ਵਾਰ ਚੈਪਿਅਨਸ਼ਿਪ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਜੇਤੂ

PPN2401201507

ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ) ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੀ ਟੱਗ ਆਫ ਵਾਰ ਦੇ ਖਿਡਾਰੀ, ਜੋ ਬਾਰਵੀਂ ਸੀਨੀਅਰ ਫੈਡਰੇਸ਼ਨ ਕੱਪ ਨੈਸ਼ਨਲ ਟੱਗ ਆਫ ਵਾਰ ਚੈਪਿਅਨਸ਼ਿਪ ਫਾਰ ਵੁਮੈਨ ਐਂਡ ਮਿਕਸ (4+4) ਜੋ ਸਲੇਮ ਤਾਮਲਿਨਾਡੂ ਵਿਖੇ 29 ਤੋਂ 30 ਦਸੰਬਰ 2014 ਵਿਚ ਹੋਇਆ, ਜੇਤੂ ਰਹੇ ਇਸ ਟੀਮ ਵਿਚ ਕੁੱਲ 9 ਖਿਡਾਰੀ ਸਨ, ਜਿੰਨਾਂ ਵਿਚ ਚਾਰ ਮਰਦ ਖਿਡਾਰੀ ਅਤੇ ਪੰਜ ਖਿਡਾਰਣਾਂ ਸਨ।ਇਹ ਮਾਣ ਵਾਲੀ ਗੱਲ ਹੈ ਕਿ ਇਹ ਪੰਜ ਖਿਡਾਰਨਾ ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਸਨ।ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 20 ਟੀਮਾਂ ਨੇ ਇਸ ਚੈਪੀਅਨਸ਼ਿਪ ਵਿਚ ਭਾਗ ਲਿਆ।ਪੰਜਾਬ ਦੀ ਟੱਗ ਆਫ ਵਾਰ ਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਸਨੇ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ, ਜੰਮੂ ਅਤੇ ਕਸ਼ਮੀਰ, ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਪਾਂਡੀਚੇਰੀ, ਮੱਧ-ਪ੍ਰਦੇਸ਼, ਹਰਿਆਣਾ ਅਤੇ ਮਨੀਪੁਰ ਦੀਆਂ ਟੀਮਾਂ ਨੂੰ ਹਰਾਇਆ।ਸੁਖਵਿੰਦਰ ਕੋਰ, ਕੋਮਲਜੀਤ, ਏਜਲਾ, ਬਲਜਿੰਦਰ ਕੌਰ ਅਤੇ ਨਵਰੂਪ ਕੌਰ ਖਿਡਾਰਨਾਂ ਸਨ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਖਿਡਾਰਨਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਮੁਕਾਬਲਿਆ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।ਸ਼੍ਰੀਮਤੀ ਸਵੀਟੀ ਬਾਲਾ (ਐੱਚ ਖੇਡ ਵਿਭਾਗ ਅਤੇ ਅਧਿਆਪਕ, ਮਿਸ ਸਵਿਤਾ ਕੁਮਾਰੀ, ਮਿਸ ਰੁਪਿੰਦਰ ਕੌਰ ਅਤੇ ਮਿਸ ਰਾਜਵੰਤ ਕੌਰ ਨੇ ਜੇਤੂ ਖਿਡਾਰਨਾ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

Check Also

Bbk Dav participates in Nasha Mukt Yuva for Viksit Bharat Sankalp Abhiyan inaugurated by Hon’ble PM Modi

Amritsar, August 7 (Punjab Post Bureau) – BBK DAV College for Women participated in Nasha …

Leave a Reply