Sunday, October 11, 2026

ਵਿਕਾਸ ਕਾਰਜਾਂ ਲਈ ਰਾਮ ਕਲੋਨੀ ਕੈਂਪ ਦੀ ਪੰਚਾਇਤ ਨੂੰ 4 ਲੱਖ ਰੁਪਏ ਦਾ ਚੈਕ

PPN2501201521

ਹੁਸ਼ਿਆਰਪੁਰ, 25 ਜਨਵਰੀ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਰਾਮ ਕਲੋਨੀ ਕੈਂਪ ਦੀ ਪੰਚਾਇਤ ਨੂੰ 4 ਲੱਖ ਰੁਪਏ ਦਾ ਚੈਕ ਵੱਖ-ਵੱਖ ਵਿਕਾਸ ਕਾਰਜਾਂ ਲਈ ਦੇਣ ਮੌਕੇ ਦੱਸਿਆ ਕਿ ਇਸ ਪੰਚਾਇਤ ਨੂੰ ਕੁੱਝ ਦਿਨ ਪਹਿਲਾਂ ਵੀ ਵਿਕਾਸ ਕਾਰਜਾਂ ਲਈ 3.50 ਲੱਖ ਰੁਪਏ ਦਾ ਚੈਕ ਦਿੱਤਾ ਗਿਆ ਸੀ।ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਫੰਡਾਂ ਨੂੰ ਵਿਕਾਸ ਕਾਰਜਾਂ ਦੇ ਖਰਚ ਕਰਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਜ਼ਿਲ੍ਹਾ ਭਾਜਪਾ ਸ਼ਿਵ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਵਾਈਸ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਚੰਦਰ ਕਾਂਤਾ ਦੱਤਾ, ਸ਼ਾਮ ਸੁੰਦਰ ਦੱਤਾ, ਰਮੇਸ਼ ਜ਼ਾਲਮ, ਰਾਜ ਕੁਮਾਰ, ਯਸ਼ਪਾਲ, ਹੈਪੀ ਸੂਦ, ਕ੍ਰਿਸ਼ਨ ਅਰੋੜਾ, ਸੰਤੋਖ ਸਿੰਘ, ਚੰਦਰ ਸ਼ੇਖਰ ਤਿਵਾੜੀ, ਸਰਪੰਚ ਅਨਿਤਾ ਰਾਣੀ, ਪੰਚ ਜਗਦੀਸ਼ ਸ਼ਰਮਾ, ਕਮਲਜੀਤ ਕੌਰ, ਜਨਕ ਰਾਜ, ਰਜਿੰਦਰ ਕੁਮਾਰ, ਪਰਮਜੀਤ, ਅਮਰ ਨਾਥ, ਪੰਕਜ ਭਾਟੀਆ, ਗੁਰਮੀਤ ਸਿੰਘ, ਪ੍ਰਵੀਨ ਵੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply