
ਬਟਾਲਾ, 27 ਜਨਵਰੀ (ਨਰਿੰਦਰ ਬਰਨਾਲ) – ਸਥਾਨਕ ਹਕੀਕਤ ਰਾਏ ਦੀ ਸਮਾਧ ਵਿਖੇ ਸ਼ਹਿਰੀ ਗਰੀਬ ਬੇਘਰੇ ਯੂਨਿਅਨ(ਟਰੇਡ) ਵੱਲੋਂ ਰਿਕ ਰੋਸ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਸ਼੍ਰੀ ਮਨਜੀਤ ਰਾਜ (ਪੰਜਾਬ ਪਰਧਾਨ) ਵੱਲੋਂ ਕੀਤੀ ਗਈ ਇਸ ਰੈਲੀ ਨੂੰ ਸਬੋਧਿਤ ਕਰਦਿਆਂ ਮਨਜੀਤ ਰਾਜ ਨੇ ਕਿਹਾ ਕਿ ਸਾਡੇ ਸਥਾਨਕ ਪਾਰਕਾਂ ਵੱਚ ਭੁੱਖ ਹੜਤਾਲਾਂ ਕਰਨ, ਸੁਖਾ ਸਿੰਘ ਮਹਿਤਾਬ ਸਿੰਘ ਚੌਖਕ ਵਿੱਚ ਮਜੂਦਾ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਅਤੇ ਮਾਨਯੋਗ ਐਸ ਡੀ ਐਮ ਬਟਾਲਾ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਅਕਾਲੀ ਭਾਜਪਾ ਸਰਕਾਰ ਨੇਂ ਪਿਛਲੇ 1੦ ਸਾਲਾਂ ਤੋਂ ਸਾਨੂ ਲਾਰਿਆਂ ਤੋਂ ਇਲਾਵਾ ਕੁਝ ਦੇਣ ਦੀ ਬਜਾਏ ਸਾਡੇ ਸੰਘਰਸ਼ ਨੂੰ ਦਬੌਣ ਦੀ ਕੋਸ਼ਿਸ਼ ਹੀ ਕੀਤੀ ਹੈ। ਉਹਨਾਂ ਦਾ ਅਗੇ ਕਹਿਣਾਂ ਸੀ ਕਿ ਸਾਲ 213 ਚ ਸੁਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਸਾਡੀ ਯੂਨਿਅਨ ਨੇ ਏਸੇ ਮਸਲੇ ਵਿੱਚ ਭੁੱਖ ਹੜਤਾਲ ਕੀਤੀ ਸੀ ਜਿਸ ਦੇ ਚੱਲਦੇ ਇੱਕ ਲੜਕੀ ਅਤੇ ਇੱਕ ਆਦਮੀ ਬਿਮਾਰ ਹੋਗਏ ਸੰਨ ਜਿਸ ਤੋਂ ਬਾਦ ਹਲਕਾ ਬਟਾਲਾ ਦੇ ਇਨਚਾਰਜ ਸ਼z:ਲਖਬੀਰ ਸਿੰਘ ਲੋਧੀ ਨੰਗਲ ਹੜਤਾਲ ਖਤਮ ਕਰਵਾਉਣ ਲਈ ਗੋਆ ਤੋਂ ਮੀਟੰਗ ਛੱਡ ਕੇ ਆਏ ਸਨ ਅਤੇ ਸਾਰੀ ਮੀਡਿਆ ਅਤੇ ਲੋਕਾਂ ਦੇ ਸਾਹਮਣੇਂ 2੦14 ਵਿੱਚ ਗਰੀਬ ਬੇਘਰੇ ਲੋਕਾਂ ਨੂ ਘਰ ਬਨਾਕੇ ਦੇਣ ਦਾ ਵਾਦਾ ਕੀਤਾ ਸੀ ਪਰ ਉਹ ਵਾਦਾ ਅਜੇਤੱਕ ਪੂਰਾ ਨਹੀਂ ਕਰਸਕੇ ਅਗੇ ਬੋਲਦਿਆਂ ਮਨਜੀਤ ਰਾਜ ਨੇਂ ਕਿਹਾ ਕਿ ਜੇਕਰ ਲੋਧੀ ਨੰਗਲ ਗਰੀਬ ਲੋਕਾਂ ਦਿਆਂ ਜਰੂਰਤਾ ਪੂਰੀਆਂ ਨਹੀਂ ਕਰਸਕਦੇ ਤਾਂ ਇਹਨਾਂ ਗਰੀਬ ਅਤੇ ਭੋਲੇ-ਭਲੇ ਲੋਕਾਂ ਨੂੰ ਝੂਠੇ ਲਾਰੇ ਲਗਾਕੇ ਵੋਟ ਬੈਂਕ ਦੀ ਤਰਾਂ ਵਰਤ ਕੇ ਛੱਡ ਦਿੱਤਾ ਹੈ ਇਹ ਸਰਾ ਸਰ ਧੋਖਾ ਹੈ ਅਸੀ ਇਸ ਦਾ ਸਖਤ ਵਿਰੋਧ ਕਰਦੇ ਹਾਂ ਅਤੇ ਅੱਜ ਯੂਨਿਅਨ ਨੇ ਇਕ ਸਖਤ ਫੈਂਸਲਾ ਲੈਂਦੇ ਹੋਏ ਨਜਦੀਕ ਆ ਰਹਿਆ ਨਗਰ ਕੌਂਸਲ ਦਿਆਂ ਚੋਣਾਂ ਦਾ ਬਾਇਕਾਟ ਕਰਨ ਦਾ ਮਨ ਬਣਾਂ ਲਿਆ ਹੈ।ਇਸ ਮੌਕੇ ਨਿਰਮਲਜੀਤ ਸਿੰਘ ਬੱਬੀ(ਜਨਰਲ ਸੈਕਟ੍ਰੀ) ਰਾਜ ਕੁਮਾਰ, ਰਾਮ ਮੂਰਤੀ, ਪਿਆਰਾ ਲਾਲ, ਸੁਰਿੰਦਰ ਚੈਨ, ਸੁੱਖਵਿੰਦਰ ਸਿੰਘ, ਸ਼ਮਾਂ, ਜਸਵਿੰਦਰ ਕੌਰ, ਗੁਰਦੀਪ ਕੌਰ ਆਜੀ ਸ਼ਾਮਿਲ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media