ਬਠਿੰਡਾ, 27 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਮਾਈ ਕੈਰੀਅਰ ਐਕਸਪਰਟਸ ਵਲੋਂ ਡੀ ਏ ਵੀ ਕਾਲਜ ਵਿਚ ਮਿਸ਼ਨ ਕੈਟ ਟੈਸਟ ਦੇ ਨਾਮ ਤੋਂ ਇਕ ਟੈਸਟ ਕਰਵਾਇਆ ਗਿਆ।ਜਿਸ ਵਿਚ ਕੈਟ ਟੈਸਟ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਠੰਡ ਉਨ੍ਹਾਂ ਦੇ ਹੌਸਲਿਆਂ ਨੂੰ ਤੋੜ ਨਹੀ ਸਕੀ। ਇਸ ਮੌਕੇ ਸੋਨੀ ਗੋਇਲ ਆਈ.ਆਈ. ਐਮ ਆਲੂਮਨਸ ਅਤੇ ਡਾਇਰੈਕਟਰ ਆਈ ਕੈਰੀਅਰ ਐਕਸਪਰਟਸ ਨੇ ਕਿਹਾ ਕਿ ਕੈਟ ਦੀ ਪ੍ਰੀਖਿਆ ਵਿੱਚ ਚੰਗੇ ਨੰਬਰ ਪ੍ਰਾਪਤ ਕਰਨ ਲਈ ਸਮਾਂ ਪ੍ਰਬੰਧਨ ਹੋਣਾ ਸਭ ਤੋਂ ਮਹੱਤਵਪੂਰਨ ਹੈ ਅਤੇ ਨਾਲ ਹੀ ਊਨ੍ਹਾਂ ਨੇ ਬੱਚਿਆਂ ਨੂੰ ਸਮਾਂ ਬਚਾਉਣ ਦੀ ਤਕਨੀਕ ਸਮਝਾਈ। ਜਿਸ ਦੇ ਜਰੀਏ ਇਕ ਮਿੰਟ ਤੋਂ ਘੱਟ ਸਮੇਂ ਵਿਚ ਕੈਟ ਦੇ ਪ੍ਰਸ਼ਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ ਆਪਣੇ ਆਈ ਆਈ ਐੱਮ ਦੇ ਤਜਰਬੇ ਸਾਝੇ ਕੀਤੇ। ਮਿਸ ਰਿਤੂ ਗੋਇਲ ਮਾਈ ਕਰੀਅਰ ਦੀ ਵਿਦਿਆਰਥਣ ਜਿਸ ਨੇ ਆਈ ਆਈ. ਐਮ ਜਾ ਕੇ ਕੇਵਲ ਇੰਸਟੀਟਿਊਟ ਹੀ ਨਹੀ ਬਲਕਿ ਪੂਰੇ ਬਠਿੰਡੇ ਦਾ ਨਾਮ ਰੌਸ਼ਨ ਕੀਤਾ ਹੈ, ਵੀ ਟੈਸਟ ਵਿਚ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ।ਰਿਤੂ ਨੇ ਦੱਸਿਆ ਕਿ ਇਸ ਟੈਸਟ ਨਾਲ ਸਰਬ ਪੱਖੀ ਵਿਕਾਸ ਕੀਤਾ ਜਾਂਦਾ ਹੈ। ਇਸ ਨਾਲ ਇੰਨ੍ਹੀ ਪ੍ਰਜੈਨਟੇਨ ਕਰਵਾਈ ਜਾਂਦੀ ਹੈ ਕਿ ਜੇਕਰ ਰਾਤ ਦੇ 2 ਵਜੇ ਵੀ ਨੀਂਦ ਵਿੱਚੋਂ ਉਠਾਇਆ ਜਾਵੇ ਤਾਂ ਵੀ ਤੁਸੀਂ ਪ੍ਰੇਜੇਨਟੇਸ਼ਨ ਲਈ ਤਿਆਰ ਹੁੰਦੇ ਹੋ।ਅਗਰ ਤੁਸੀ ਆਪਣੀ ਮੰਜ਼ਿਲ ਪ੍ਰਾਪਤ ਕਰਨਾ ਲੋਚਦੇ ਹੋ ਤਾਂ ਤੁਹਾਨੂੰ ਨੀਂਦ ਦਾ ਤਿਆਗ ਕਰਨਾ ਹੀ ਪੈਣਾ ਹੈ, ਤੁਹਾਡੀਆਂ ਅੱਖਾਂ ਵਿੱਚ ਨੀਂਦ ਨਹੀ ਸੁਪਨੇ ਹੋਣੇ ਚਾਹੀਦੇ ਹਨ। ਸੋਨੀ ਗੋਇਲ ਨੇ ਆਪਣਾ ਦ੍ਰਿਸ਼ੀਕੋਣ ਸਮਝਾਉਂਦੇ ਹੋਏ ਕਿਹਾ ਕਿ ਅਸੀਂ ਕੈਟ-15 ਬੈਚ ਦੇ ਲਈ ਕੇਵਲ 100 ਵਿਦਿਆਰਥੀ ਹੀ ਚਾਹੁੰਦੇ ਹਾਂ ਪਰ ਇਨ੍ਹਾਂ 100 ਵਿਦਿਆਰਥੀਆਂ ਨੂੰ 600 ਘੰਟਿਆਂ ਦੇ ਕਠਨ ਪ੍ਰਸਿਖ਼ਸਨ ਵਿਚੋਂ ਗੁਜਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਮੈਨੇਜਮੈਂਟ ਦੀ ਕੋਚਿੰਗ ਲਈ ਕੋਚਿੰਗ ਹਬ ਬਣੇਂ ਅਤੇ ਦੇਸ਼ ਭਰ ਤੋਂ ਵਿਦਿਆਰਥੀ ਇਥੇ ਮੈਨੇਜ਼ਮੈਂਟ ਦੀ ਕੋਚਿੰਗ ਲਈ ਆਉਣ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …