Monday, April 13, 2026

ਕਰੋਲ ਬਾਗ ਸਕੂਲ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ

PPN2701201521ਨਵੀਂ ਦਿੱਲੀ, 27 ਜਨਵਰੀ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੌਮੀ ਝੰਡੇ ਨੂੰ ਸਲਾਮੀ ਦੇਣ ਦੇ ਨਾਲ ਹੀ ਸਕੂਲ ‘ਚ ਸਰੁੱਖਿਆ ਪ੍ਰਬੰਧਾ ‘ਚ ਮੁਸਤੈਦੀ ਲਿਆਉਣ ਵਾਸਤੇ ਸਰਵੇਲੰਸ ਸਿਸਟਮ ਦਾ ਉਧਘਾਟਨ ਵੀ ਕੀਤਾ। ਸਕੂਲ ਵਿਦਿਆਰਥੀਆਂ ਨੂੰ ਸਿੱਖ ਕੌਮ ਵੱਲੋਂ ਜੰਗ-ਏ-ਅਜ਼ਾਦੀ ਦੀ ਲੜਾਈ ‘ਚ ਪਾਏ ਗਏ ਯੋਗਦਾਨ ਦੀ ਵੀ ਜੀ.ਕੇ. ਨੇ ਇਸ ਮੌਕੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਯੌਧਿਆਂ ਅਤੇ ਜਰਨੈਲਾਂ ਨੇ ਇਸ ਦੇਸ਼ ਦੀ ਰਾਖੀ ਲਈ ਅਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਵੇਲ੍ਹੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ ਪਰ ਅਫਸੋਸ ਅਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ‘ਚ ਵੇਲ੍ਹੇ ਦੀਆਂ ਸਰਕਾਰਾਂ ਨੇ ਕੰਜੂਸੀ ਵਰਤੀ ਹੈ।

ਦੇਸ਼ ਨੂੰ ਭੁੱਖ ਤੋਂ ਬਚਾਉਣ ਵਾਸਤੇ ਪੰਜਾਬ ਦੇ ਮਹਿਨਤੀ ਕਿਰਸਾਨਾ ਵੱਲੋਂ ਸੈਂਟਰਲ ਪੁੂਲ ‘ਚ ਅਜੇ ਤੱਕ 70 ਫਿਸਦੀ ਹਿੱਸਾ ਪਾਏ ਜਾਣ ਦੀ ਜਾਣਕਾਰੀ ਵੀ ਜੀ.ਕੇ. ਨੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਸਾਜਿਸ਼ ਤਹਿਤ ਸਿੱਖਾਂ ਨੂੰ ਵੱਖਵਾਦੀ, ਅਤਿਵਾਦੀ ਅਤੇ ਨਸ਼ੇਈ ਕਹਿਣ ਦੇ ਚਲ ਰਹੇ ਰੁਝਾਣ ਤੇ ਵੀ ਜੀ.ਕੇ. ਨੇ ਅਫਸੋਸ ਜਤਾਇਆ। ਸਕੂਲ ਦੇ ਮੈਨੇਜਰ ਪਰਮਜੀਤ ਸਿੰਘ ਰਾਣਾ ਅਤੇ ਪ੍ਰਿੰਸੀਪਲ ਕਮਲਪ੍ਰੀਤ ਕੌਰ ਵੱਲੋਂ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ ਗਿਆ। ਰਾਣਾ ਨੇ ਸਕੂਲ ‘ਚ ਸੁਰੱਖਿਆ ਮਜਬੂਤ ਕਰਨ ਲਈ ਲਗਾਏ ਗਏ ਕੈਮਰਿਆਂ ਦੀ ਲੋੜ ਅਤੇ ਉਨ੍ਹਾਂ ਦੀ ਕਾਰਜ ਪ੍ਰਣਾਲੀ ਬਾਰੇ ਵੀ ਜਾਣੂੰ ਕਰਵਾਇਆ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਇਲਾਕੇ ਦੇ ਐਸ.ਐਚ.ਓ. ਮਹੇਸ਼ ਕੁਮਾਰ ਸਕੂਲ ਸਿੱਖਿਆ ਸਲਾਹਕਾਰ ਸਮਿਤੀ ਦੇ ਮੈਂਬਰ ਧਰਮ ਸਿੰਘ, ਬਲਬੀਰ ਸਿੰਘ, ਬਲਕਾਰ ਸਿੰਘ, ਹਰਜੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਵੀ ਇਸ ਮੌਕੇ ਹਾਜਰੀ ਭਰੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply