ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਗਣਤੰਤਰ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋਂ ਬੱਚਿਆਂ ਨੂੰ ਉਹਨਾਂ ਦੇ ਪੰਜਾਬ ਸਕੂਲ ਸਪੈਸ਼ਲ ਉਲਿੰਪਕ ਖੇਡਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ‘ਤੇ ਨਿਵਾਜਿਆ ਗਿਆ। ਪਿੰਗਲਵਾੜੇ ਦੇ ਸਪੈਸ਼ਲ ਬੱਚਿਆਂ ਵਾਸਤੇ ਇਕ ਬਹੁਤ ਹੀ ਇਤਿਹਾਸਕ ਦਿਹਾੜਾ ਸੀ ਜਦੋਂ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਦੇ ਖੁਲੇ ਮੈਦਾਨ ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਬੱਚਿਆਂ ਵੱਲੋਂ ਹੁਸ਼ਿਆਰਪੁਰ ਵਿਚ ਪੰਜਾਬ ਲੈਵਲ ਦੀਆਂ ਖੇਡਾਂ ਜੋ ਕਿ 15-16 ਨਵੰਬਰ ਨੂੰ ਹੋਈਆਂ ਸਨ, ਬੱਚਿਆਂ ਵੱਲੋਂ ਖੇਡਾਂ ਵਿਚ 26 ਗੋਲਡ ਮੈਡਲ, 18 ਸਿਲਵਰ ਮੈਡਲ, 13 ਕਾਂਸੇ ਦੇ ਮੈਡਲ ਪ੍ਰਾਪਤ ਕੀਤੇ। ਇਹ ਪ੍ਰਾਪਤੀਆਂ ਡਾ. ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜੇ ਦੀ ਸੁਚਜੀ ਅਗਵਾਈ, ਪ੍ਰਿੰਸੀਪਲ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮੈਡਮ ਵਿਜੇ ਅਤੇ ਖੇਡਾਂ ਦੀ ਕੋਚ ਅਨੀਤਾ ਦੀ ਦਿਤੀ ਕੋਚਿੰਗ ਦੁਆਰਾ ਸੰਭਵ ਹੋਈਆਂ ਹਨ ।ਸਪੈਸ਼ਲ ਬੱਚਿਆ ਨੂੰ ਸਟੇਟ ਪੱਧਰ ਤੇ ਸਨਮਾਨਿਤ ਕਰਨ ਵਾਸਤੇ ਸ੍ਰੀ ਪਵਨ ਟੀਨੂ ਚੀਫ ਪਾਰਲੀਮੈਂਟਰੀ ਸੈਕਟਰੀ ਪੰਜਾਬ (ਖੇਡਾਂ) ਅਤੇ ਸ੍ਰ. ਅਮਰਜੀਤ ਸਿੰਘ ਅਨੰਦ ਸਟੇਟ ਡਿਸਇਬਲਿਟੀ ਸੋਸ਼ਲ ਐਕਟਵਿਸਟ ਦਾ ਵਿਸ਼ੇਸ ਯੋਗਦਾਨ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …