Sunday, February 1, 2026

 ਲਾਲ ਬੱਤੀ ਦੀ ਉਲਘੰਣਾ ਕਰਨ ਵਾਲੇ ਦੀ ਹੁਣ ਖੈਰ ਨਹੀ- ਪੁਲਿਸ ਦੀ ਰਹੇਗੀ ਬਾਜ਼ ਅੱਖ

PPN2901201519

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਬਾਅਦ ਪੁਲਿਸ ਪ੍ਰਸ਼ਾਸ਼ਨ ਹੁਣ ਟ੍ਰੈਫਿਕ ਨਿਯਮ ਤੋੜਣ ਵਾਲਿਆਂ ‘ਤੇ ਆਪਣੀ ਪੈਨੀ ਨਜ਼ਰ ਜਮਾਏ ਹੋਏ ਹੈ ਅਤੇ ਕਿਸੀ ਵੀ ਹਾਲਤ ਵਿਚ ਨਿਯਮਾਂ ਨੂੰ ਤੋੜਣ ਵਾਲੇ ਨੂੰ ਬਖ਼ਸ਼ਿਆਂ ਨਹੀ ਜਾਵੇਗਾ।ਇਸ ਬਾਰੇ ਟ੍ਰੈਫਿਕ ਇੰਨਚਾਰਜ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਐਸ.ਐਸ. ਪੀ ਇੰਦਰਮੋਹਨ ਸਿੰਘ ਭੱਟੀ ਦੇ ਦਿਸ਼ਾ ਨਿਰਦੇਸਾਂ ਅਤੇ ਡੀ ਐਸ ਪੀ 2 ਸੁਖਦੇਵ ਸਿੰਘ ਬਰਾੜ ਦੇ ਨਿਰਦੇਸ਼ਾਂ ‘ਤੇ ਲਾਲ ਬੱਤੀ ਪਾਰ ਕਰਨ ਵਾਲੇ ਵਾਹਨ ਚਾਲਕਾਂ ‘ਤੇ ਸਖ਼ਤੀ ਵਰਤੀ ਜਾ ਰਹੀ ਹੈ ਕਿਉਕਿ ਲਾਲ ਬੱਤੀ ਨੂੰ ਪਾਰ ਕਰਨਾ ਆਤਮ ਹੱਤਿਆਂ ਕਰਨ ਜੈਸਾ ਹੈ। ਸ਼ਹਿਰ ਦੇ ਹਰ ਮੁੱਖ ਚੌਂਕਾਂ ‘ਤੇ ਟ੍ਰੈਫਿਕ ਕਰਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲਾਲ ਬੱਤੀ ਪਾਰ ਕਰਨ ਵਾਲੇ ਵਾਹਨ ਨੂੰ ਬਿਨ੍ਹਾਂ ਚਾਲਾਨ ਕੱਟੇ ਨਾ ਛੱਡਿਆਂ ਜਾਵੇ, ਕਿਉਕਿ ਲਾਲ ਬੱਤੀ ਦੀ ਉਲਘੰਨਾ ਕਰਨ ਵਾਲਾ ਖੁਦ ਤਾਂ ਮਰਦਾ ਹੈ ਦੂਜੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਦਾ ਹੈ। ਆਪਣਾ ਇਕ ਮਿੰਟ ਬਚਾਉਣ ਦੇ ਚੱਕਰ ਵਿਚ ਕਦੀ ਨਾ ਮਿਲਣ ਵਾਲੀ ਜਿੰਦਗੀ ਦਾਅ ‘ਤੇ ਲਗਾ ਦਿੰਦੇ ਹਨ। ਬਰਾੜ ਨੇ ਕਿਹਾ ਕਿ ਐਸ ਐਸ ਪੀ ਅਤੇ ਡੀ ਐਸ ਪੀ ਦੇ ਆਦੇਸ਼ਾਂ ਦਾ ਪਾਲਨ ਕਰਦੇ ਹੋਏ ਬੀਤੇ ਦਿਨੀ ਟ੍ਰੈਫਿਕ ਪੁਲਿਸ ਵਲੋਂ ਸ਼ਹਿਰ ਦੇ ਸਾਰੇ ਚੌਂਕਾਂ ਵਿਚ 86 ਚਾਲਾਨਾਂ ਵਿਚੋਂ 58 ਚਾਲਾਨ ਸਿਰਫ਼ ਕੇਵਲ ਲਾਲ ਬੱਤੀ ਦੀ ਉਲਘੰਨਾ ਕਰਨ ਵਾਲੇ ਵਾਹਨਾਂ ਦਾ ਸਨ। ਉਨ੍ਹਾ ਕਿਹਾ ਕਿ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਬਾਵਜੂਦ ਵੀ ਅਗਰ ਕੋਈ ਗਲਤੀ ਕਰੇਗਾ ਤਾਂ ਸਜ਼ਾ ਤਾਂ ਮਿਲੇ ਗਈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply