Monday, December 23, 2024

ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦਾ ਪਲੇਸਮੈਂਟ-ਕਮ-ਇਨਫਰਮੇਸ਼ਨ ਬਰੋਸ਼ਰ ਰੀਲੀਜ਼

PPN2901201520

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵੱਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਰ ਸਾਲ ਪ੍ਰਕਾਸ਼ਿਤ ਕੀਤਾ ਜਾਂਦਾ ਪਲੇਸਮੈਂਟ-ਕਮ-ਇਨਫਰਮੇਸ਼ਨ ਬਰੋਸ਼ਰ ਰਲੀਜ਼ ਕੀਤਾ ਗਿਆ।ਇਹ ਬਰੋਚਰ ਅੱਜ ਕਾਲਜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਦੇਸ ਰਾਜ, ਐਸ.ਪੀ. ਸਿਟੀ ਬਠਿੰਡਾ ਅਤੇ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਰਲੀਜ਼ ਕੀਤਾ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਬਰੋਚਰ ਕਮੇਟੀ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਪਲੇਸਮੈਂਟ-ਕਮ-ਇਨਫਰਮੇਸ਼ਨ ਬਰੋਚਰ ਤਿਆਰ ਕੀਤਾ ਜਾਂਦਾ ਹੈ ਅਤੇ ਵੱਖੋ-ਵੱਖਰੀਆਂ ਕੰਪਨੀਆਂ ਅਤੇ ਅਦਾਰਿਆਂ ਨੂੰ ਭੇਜਿਆ ਜਾਂਦਾ ਹੈ ਤਾਂ ਜੋ ਉਹ ਆਪਣੀ ਲੋੜ ਅਨੁਸਾਰ ਵਿਦਿਆਰਥੀਆਂ ਦੀ ਕਾਲਜ ਵਿੱਚ ਆ ਕੇ ਕੈਂਪਸ ਇੰਟਰਵਿਊ ਰਾਹੀਂ ਵੱਧ ਤੋਂ ਵੱਧ ਪਲੇਸਮੈਂਟ ਕਰ ਸਕਣ।ਉਹਨਾਂ ਇਹ ਵੀ ਦੱਸਿਆ ਕਿ ਇਹ ਬਰੋਚਰ ਪਲੇਸਮੈਂਟ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ ਕਿਉਂਕਿ ਇਸ ਰਾਹੀਂ ਕਾਲਜ ਵੱਲੋਂ ਕੰਪਨੀਆਂ ਨੂੰ ਆਪਣੀਆਂ ਪ੍ਰਾਪਤੀਆਂ ਅਤੇ ਪੜ੍ਹ ਰਹੇ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਡਿਪਲੋਮਾ ਪਾਸ ਵਿਦਿਆਰਥੀ ਸਰਕਾਰੀ ਅਦਾਰਿਆਂ ਜਿਵੇਂਂ ਕਿ ਬੀੇ ਐਸ ਐਨ ਐਲ, ਬਿਜਲੀ ਵਿਪਾਗ, ਰੱਖਿਆ ਸੇਵਾਵਾਂ ਆਦਿ ਵਿੱਚ ਵੱਖ-ਵੱਖ ਆਹੁਦਿਆਂ ਤੇ ਕੰਮ ਕਰ ਰਹੇ ਹਨ।ਇਸ ਤੋ ਇਲਾਵਾ ਦੇਸ਼ ਦੀਆਂ ਨਾਮੀ ਕੰਪਨੀਆਂ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਐਲ.ਐਂਡ ਟੀ., ਮਾਰੂਤੀ ਸਾਜੂਕੀ ਇੰਡੀਆ ਲਿਮਿਟਡ, ਟਾਟਾ ਮੋਟਰਜ਼ ਲਿਮਿਟਡ, ਕੋਯੋ ਬੀਅਰਿੰਗ, ਸੋਨਾ ਗਰੁੱਪ, ਐਚ.ਸੀ.ਐਲ., ਹਿੰਦੂਜਾ ਫਾਇਨਾਂਸ ਲਿਮਿਟਡ, ਸਜੂਕੀ ਪਾਵਰ ਟ੍ਰੇਨ ਲਿਮਿਟਡ, ਕ੍ਰਿਸ਼ਨਾ ਗਰੁੱਪ ਅਤੇ ਰੀਕੋ ਇੰਡਸਟਰੀਜ਼ ਆਦਿ ਵੱਲੋਂ ਕੈਂਪਸ ਇੰਟਰਵਿਊ ਦੇ ਰਾਂਹੀ ਕਾਲਜ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਜਾ ਚੁੱਕੀ ਹੈ।ਇਸ ਦੌਰਾਨ ਵਿਸੇਸ਼ ਮਹਿਮਾਨ ਦੇਸ ਰਾਜ, ਐਸ.ਪੀ ਸਿਟੀ ਬਠਿੰਡਾ ਵੱਲੋਂ ਵਿਦਿਆਰਥੀਆਂ ਨੂੰ ਇਸ ਕਾਲਜ ਵਿੱਚ ਦਾਖਲਾ ਲੈਣ ਤੇ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਕਾਲਜ ਨੂੰ ਬਰੋਚਰ ਪ੍ਰਕਾਸ਼ਿਤ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਕਾਲਜ ਨੂੰ ਆਊਟਸਟੈਂਡਿੰਗ ਇੰਸਟੀਚਿਊਸ਼ਨ ਅਵਾਰਡ ਮਿਲਣ ਦੀ ਵੀ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ, ਸਟਾਫ ਮੈਂਬਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply