Saturday, October 10, 2026

ਦਰਗਾਹ ਹਜਰਤ ਬਾਬਾ ਮੋਲੇ ਸ਼ਾਹ ਸਰਕਾਰ ਦਾ ਮੇਲਾ ਕਰਵਾਇਆ

PPN2901201524

ਅੰਮ੍ਰਿਤਸਰ, 29 ਜਨਵਰੀ (ਸਾਜਨ) – ਦਰਗਾਹ ਹਜਰਤ ਬਾਬਾ ਮੋਲੇ ਸ਼ਾਹ ਸਰਕਾਰ ਦਾ 15ਵਾਂ ਸਾਲਾਨਾ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਮੁੱਖ ਸੇਵਾਦਾਰ ਬਾਬਾ ਟੀਟੂ ਸ਼ਾਹ ਦੀ ਅਗਵਾਈ ਵਿੱਚ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਜਿਸ ਵਿੱਚ ਮਸ਼ਹੂਰ ਗਾਇਕ ਮਾਸ਼ਾਹ ਅਲੀ, ਕਵਾਲ ਬਖਸ਼ੀ ਕਵਾਲ, ਸਜਦਾ ਬੇਗਮ, ਹਰਲੀਨ ਡੋਲੀ, ਹਰਗੂਨ ਕੋਰ, ਕਾਲੂ ਸ਼ਾਹ ਕੋਟੀ, ਕਿਰਨਜੋਤੀ, ਰਾਜੂ ਹਰੀਪੁਰੀਆਂ, ਯਕੂਬ ਖਾਨ ਅਤੇ ਅਜੇਟ ਵੈਦ ਨੇ ਕਵਾਲੀਆ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਟੀਟੂ ਸ਼ਾਹ ਨੇ ਖਵਾਜਾ ਗਰੀਬ ਨਵਾਜ ਅਜਮੇਰ ਸ਼ਰੀਫ ਅਲੀ ਤੋਂ ਅਦਾ ਹੋ ਕੇ ਆਈ ਚਾਦਰ ਦਰਗਾਹ ‘ਤੇ ਚਾਦਰਪੋਸ਼ੀ ਕੀਤੀ।ਭਾਰੀ ਇੱਕਠ ਵਿੱਚ ਸੰਗਤਾਂ ਨੇ ਹਾਜਰੀਆ ਭਰੀਆਂ ਅਤੇ ਲੰਗਰ ਛੱਕਿਆ।ਇਸ ਮੌਕੇ ਰਾਜੀਵ ਖਾਦਿਮ, ਵੈਬਵ ਸਾਈ, ਰਿੰਕੂ, ਦਵਿੰਦਰ ਸਿੰਘ, ਮੇਸ਼ਾ, ਦਰਸ਼ਨ ਸਾਈ, ਬੱਲੂ, ਨੀਤਿਨ ਲੂਥਰਾ, ਪਹਿਲਵਾਨ ਨੋਧੀਆ, ਪ੍ਰੇਮ ਗਿੱਲ ਆਦਿ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply