ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਲੋਂ ਡੀ. ਬੀ. ਟੀ ਦੇ ਪ੍ਰਯੋਜਨ ਨਾਲ ‘ਵਿਗਿਆਨ ਮੇਲਾ’ CRUX-2015 ਦਾ ਆਯੋਜਨ ਕੀਤਾ। ਇਹ ਮੇਲਾ ਬਾਇਓਟੈਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਅੰਦਰ ਚੱਲ ਰਹੀ ‘ਸਟਾਰ ਕਾਲਜ ਸਕੀਮ’ ਦੇ ਅੰਤਰਗਤ ਕੀਤਾ ਗਿਆ। ਜਨਵਰੀ 2014 ਵਿਚ ਹੀ ਕਾਲਜ ਨੂੰ ਸਟਾਰ ਕਾਲਜ ਸਟੇਟਸ ਨਾਲ ਨਿਵਾਜਿਆ ਗਿਆ ਸੀ। ਇਸ ਮੇਲੇ ਵਿਚ ਕਈ ਤਰ੍ਹਾਂ ਦੇ ਈਵੈਂਟ ਵੀ ਪੇਸ਼ ਕੀਤੇ ਗਏ ਜਿਵੇਂ ਕਿ ਵਿਜ (VIZ) ਪੋਸਟਰ ਪ੍ਰਦਰਸ਼ਨੀ, ਮਾਡਲ ਡਿਸਪਲੇ, ਕਵਿੱਜ਼ ਆਦਿ। ਇਹ ਪ੍ਰਤੀਯੋਗਤਾ ਦੀ ਤਰ੍ਹਾਂ ਨਾਲ ਆਯੋਜਿਤ ਕੀਤੀ ਗਈ।ਯੂਨੀਅਰ ਅਤੇ ਸੀਨੀਅਰ ਲੈਵਲ। ਯੂਨੀਅਰ ਲੈਵਲ ਦੇ ਅੰਦਰ ਨੌਵੀਂ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀ ਅਤੇ ਸੀਨੀਅਰ ਲੈਵਲ ਵਿਚ ਉਹਨਾਂ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਨੇ ਬੀ. ਐਸ. ਸੀ. ਦੇ ਵਿਚ ਦਾਖਲਾ ਲਿਆ ਹੋਇਆ ਸੀ।ਇਸ ਮੇਲੇ ਦਾ ਉਦਘਾਟਨ ਡਾ. ਮਿਸਿਜ਼ ਗੁਰਚਰਨ ਕੌਰ ਬਾਇਓਟੈਕਨਾਲੋਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਅੰਮ੍ਰਿਤਸਰ ਨੇ ਕੀਤਾ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਬੱਚਿਆਂ ਨੂੰ ਸੰਬੋਧਿਤ ਕੀਤਾ ਤੇ ਪ੍ਰੇਰਿਤ ਕੀਤਾ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਡਾ. ਗੁਰਚਰਨ ਕੌਰ ਨੇ ਬਚਿਆਂ ਦੁਆਰਾ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕੀਤੀ ਤੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਜ਼ਿੰਦਗੀ ਵਿਚ ਮਿਹਨਤੀ ਮਹੱਤਵਸ਼ਾਲੀ ਤੇ ਇਮਾਨਦਾਰ ਬਣਨ।ਦੂਸਰੇ ਸਕੂਲ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਇਸ ਮੇਲੇ ਵਿਚ ਹਿੱਸਾ ਲਿਆ।ਇਸ ਪ੍ਰਤੀਯੋਗਤਾ ਵਿਚ ਯੂਨੀਅਰ ਲੈਵਲ ਚੋਂ ਬੀ. ਬੀ. ਕੇ. ਡੀ. ਏ. ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕਵਿਜ਼ ਵਿਚ ਪਹਿਲਾ ਸਥਾਨ ਹਾਸਿਲ ਕੀਤਾ।ਮਾਡਲ ਡਿਸਪਲੇ ਵਿਚ ਅਤੇ ਪੋਸਟਰ ਪ੍ਰਦਰਸ਼ਨੀ ਵਿਚ ਡੀ. ਏ. ਵੀ. ਪਬਲਿਕ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਲੈਵਲ ਦੀ ਪ੍ਰਤੀਯੋਗਤਾ ਵਿਚ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਕਵਿੱਜ਼ ਤੇ ਪੋਸਟਰ ਡਿਸਪਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਡੀ. ਏ. ਵੀ ਕਾਲਜ ਅੰਮ੍ਰਿਤਸਰ ਨੇ ਮਾਡਲ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਡਾ. ਸਤਵਿੰਦਰਜੀਤ ਕੌਰ ਐਸੋਸੀਏਟ ਪ੍ਰੋਫੈਸਰ ਬਨਸਪਤੀ ਅਤੇ ਵਾਤਾਵਰਨ ਵਿਗਿਆਨ ਅਤੇ ਡਾ. ਵੰਦਨਾ ਭੱਲਾ ਐਸੋਸੀਏਟ ਪ੍ਰੋਫੈਸਰ ਰਸਾਇਣਿਕ ਵਿਗਿਆਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਮੇਲੇ ਦੇ ਮੁੱਖ ਮਹਿਮਾਨ ਰਹੇ ਤੇ ਵਿਦਾਇਗੀ ਭਾਸ਼ਣ ਵਿਚ ਵੀ ਮੁੱਖ ਮਹਿਮਾਨ ਸਨ।
ਮਿਸਿਜ਼ ਰਸ਼ਮੀ ਕਾਲੀਆ ਬੋਟਨੀ ਵਿਭਾਗ ਦੇ ਮੁੱਖੀ ਨੇ ਇਸ ਮੇਲੇ ਦਾ ਆਯੋਜਨ ਕੀਤਾ। ਡਾ. ਮੋਨਿਕਾ ਭਾਰਦਵਾਜ ਜੀਵ ਵਿਗਿਆਨ ਦੇ ਮੁੱਖੀ ਇਸ ਮੇਲੇ ਸੰਯੋਜਕ ਸਨ। ਡਾ. ਸ਼ਵੇਤਾ ਮੋਹਨ ਭੌਤਿਕ ਵਿਗਿਆਨ ਦੇ ਮੁੱਖੀ, ਡਾ. ਪੂਨਮ ਖੁੱਲਰ ਰਸਾਇਣਿਕ ਵਿਗਿਆਨ ਦੇ ਮੁੱਖੀ ਅਤੇ ਦੂਜੇ ਵਿਭਾਗਾਂ ਦੇ ਅਧਿਆਪਕਾਂ ਨੇ ਵੀ ਇਸ ਮੇਲੇ ਵਿਚ ਭਾਗ ਲਿਆ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਇਸ ਮੇਲੇ ਦੇ ਮੁੱਖ ਮਹਿਮਾਨ ਨੇ ਜੇਤੂਆਂ ਵਿਚ ਇਨਾਮ ਵੰਡੇ ਅਤੇ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਅਤੇ ਹੋਰ ਸਾਰਿਆਂ ਨੂੰ ਇਸ ਵਿਗਿਆਨਕ ਮੇਲੇ ਨੂੰ ਸਫਲ ਬਣਾਉਣ ਦੇ ਲਈ ਸਭ ਨੂੰ ਵਧਾਈ ਦਿੱਤੀ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …