ਬਠਿੰਡਾ, ੩੧ ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) -ਸ਼ਹਿਰ ਦੀ ਬਠਿੰਡਾ ਕੇਂਦਰੀ ਸਹਿਕਾਰੀ ਬੈਂਕ ਲਿਮ: ਮੁੱਖ ਦਫ਼ਤਰ ਵਿਖੇ ਬੈਂਕ ਦਾ ਸਾਲਾਨਾ ਆਮ ਇਜਲਾਸ ਦਾ ਆਯੋਜਿਨ ਜਸਵੀਰ ਸਿੰਘ ਬਰਾੜ ਚੇਅਰਮੈਨ ਸੀ.ਬੀ. ਬਠਿੰਡਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਇਸ ਮੌਕੇ ਹਰਬੰਤ ਸਿੰਘ ਜਟਾਣਾ ਉੱਪ ਰਜਿਸਟਰਾਰ ਸਹਿਕਾਰੀ ਸਭਾਵਾਂ, ਕੁਲਦੀਪ ਕੁਮਾਰ ਸਹਾਇਕ ਰਜਿਸਟਰਾਰ ਸਹਿਕਾਰੀ ,ਜਗਦੀਸ਼ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਸੀ.ਬੀ,ਵਿਕਾਸ ਮਿੰਤਲ,ਡੀ.ਡੀ. ਐਮ ਨਾਬਾਰਡ, ਹਰਵਿੰਦਰ ਸਿੰਘ ਢਿੱਲੋਂ ਜਿਲ੍ਹਾ ਮੈਨੇਜਰ ਸੀ.ਬੀ.ਅਤੇ ਬੈਂਕ ਦੇ ਡਾਇਰੈਕਟਰਜ਼ ਸਾਹਿਬਾਨ ਅਤੇ ਬੈਂਕ ਦੀਆਂ ਮੈਂਬਰ ਸਭਾਵਾਂ ਦੇ ਪ੍ਰਧਾਨਾਂ/ਪ੍ਰਤੀਨਿੱਧਾਂ ਵਲੋ ਸ਼ਮੂਲੀਅਤ ਕੀਤੀ ਗਈ।ਇਜਲਾਸ ਵਿਚ ਬੈਂਕ ਦੇ ਸਾਲ ੨੦੧੩-੧੪ ਦਾ ਬਜਟ ਵੀ ਪੇਸ਼ ਕੀਤਾ ਗਿਆ ਜਿਸ ਵਿਚ ਨਫ਼ਾ ਨੁਕਸਾਨ ਪ੍ਰਵਾਨ ਕਰਦਿਆਂ ਅਤੇ ਬੈਂਕ ਦੀਆਂ ਨਵੀਆਂ ਸਕੀਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਅੰਤ ਵਿਚ ਆਏ ਮੈਂਬਰਾਂ ਦਾ ਸਨਮਾਨ ਅਤੇ ਸਾਲ ਦਾ ਨਵਾਂ ਕੈਲੰਡਰ ਵੀ ਵੰਡਿਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …