Saturday, March 29, 2025
Breaking News

ਡੀ.ਏ.ਵੀ ਪਬਲਿਕ ਸਕੂਲ ਨੂੰ ਐਂਟਰਪਰਨਿਓਰ ਇਨ ਐਜੂਕੇਸ਼ਨ ਐਵਾਰਡ

PPN3101201507
ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਘੁੱਗ ਵੱਸਦੀ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਵਲੋਂ ਡਾ. ਨੀਰਾ ਸ਼ਰਮਾ ਜੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਸੁਨਹਿਰੇ ਇਤਿਹਾਸ ਵਿੱਚ ਉਦੋਂ ਇੱਕ ਵਿਲੱਖਣ ਪੰਨਾ ਹੋਰ ਜੁੜ ਗਿਆ ਜਦੋਂ ਟਾਈਮਜ਼ ਗਰੁੱਪ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਸ ਸਕੂਲ ਨੂੰ ‘ਐਂਟਰਪਰੌਨਰ ਇਨ ਐਜੂਕੇਸ਼ਨ’ ਐਵਾਰਡ ਨਾਲ ਸਨਮਾਨਿਆ ਗਿਆ।ਜਦ ਮੁੱਖ ਮਹਿਮਾਨ ਵਜੋਂ ਹਾਜ਼ਰ ਭਾਰਤੀ ਫੌਜ਼ ਦੇ ਸਾਬਕਾ ਮੁੱਖੀ ਸ਼੍ਰੀ ਵੀ.ਪੀ. ਮਲਿਕ ਪਾਸੋਂ ਡਾ. ਨੀਰਾ ਸ਼ਰਮਾ ਨੇ ਇਹ ਮਾਣਮੱਤਾ ਐਵਾਰਡ ਹਾਸਲ ਕੀਤਾ ਤਾਂ ਸਮੂਹ ਡੀ.ਏ.ਵੀ ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ।ਇਸ ਤੋਂ ਇਲਾਵਾ ਉਤੱਰੀ ਭਾਰਤ ਦੀਆਂ ਕੁੱਝ ਕੁ ਚੋਣਵੀਆਂ ਵਿਦਿਅਕ ਸੰਸਥਾਵਾਂ ਦੇ ਮੁਖੀ ਵੀ ਹਾਸਨ ਜਿੰਦੀ ਝੋਲੀ ਇਹ ਸਨਮਾਨ ਪਿਆ ਹੈ। ਡਾ. ਨੀਰਾ ਸ਼ਰਮਾ ਨੇ ਇਹ ਐਵਾਰਡ ਨਾਰੀ ਸ਼ਕਤੀ ਅਤੇ ਵਿਦਿੱਅਕ ਗੁਣਵੱਤਾ ਦੇ ਆਧਾਰ ਂਤੇ ਹਾਸਲ ਕੀਤਾ । ਐਵਾਰਡ ਪ੍ਰਦਾਨ ਕਰਨ ਮਗਰੋਂ ਸ਼੍ਰੀ ਵੀ.ਪੀ. ਮਲਿਕ ਨੇ ਜਿੱਥੇ ਐਵਾਰਡ ਹਾਸਲ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ ਉਥੇ ਇਹ ਵੀ ਕਿਹਾ ਕਿ ਅਜਿਹੇ ਐਵਾਰਡ ਸਾਡੀ ਵਿੱਦਿਆ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਅਤੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਂਤੇ ਲੈ ਜਾਂਦੇ ਹਨ।
ਆਰਿਆ ਰਤਨ ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਕਾਲਜ ਕਮੇਟੀ, ਨਵੀਂ ਦਿੱਲੀ) ਨੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੰ ਐਵਾਰਡ ਦੀ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੇ ਸਕੂਲ ਦੇ ਕੰਮ ਪ੍ਰਤੀ ਵਫ਼ਾਦਾਰੀ, ਲਗਨ ਅਤੇ ਵੱਖਰੇ ਢੰਗ ਨਾਲ ਕੀਤੇ ਕੰਮਾਂ ਦਾ ਨਤੀਜਾ ਹੈ ਜੋ ਹਮੇਸ਼ਾਂ ਵੱਖਰਾ ਹੀ ਨਜ਼ਰ ਆਉਂਦਾ ਹੈ ਤੇ ਹਮੇਸ਼ਾਂਸ਼ਹਮੇਸ਼ਾਂ ਸਲਾਹਿਆ ਜਾਂਦਾ ਹੈ।ਇਹ ਐਵਾਰਡ ਇਸ ਸੰਸਥਾ ਨੂੰ ਸਮੁੱਚੇ ਸੰਦਰਭ ਵਿੱਚ ਵੱਖਰੇ ਤੌਰ ਤੇ ਪੇਸ਼ ਕਰਦਾ ਹੈ ਅਤੇ ਇਸ ਦੇ ਲਈ ਪ੍ਰਿੰਸੀਪਲ ਮੈਡਮ, ਅਧਿਆਪਕ ਤੇ ਵਿਦਿਆਰਥੀ ਸਭ ਵਧਾਈ ਦੇ ਪਾਤਰ ਹਨ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵੀ ਡਾ. ਨੀਰਾ ਸ਼ਰਮਾ ਜੀ ਨੂੰ ਵਧਾਈ ਦਿੰਦਿਆਂ ਇਸ ਐਵਾਰਡ ਨੂੰ ਸੰਸਥਾ ਦੀ ਕਾਮਯਾਬੀ ਕਿਹਾ ਹੈ।ਉਨ੍ਹਾਂ ਨੇ ਸਕੂਲ ਦੀ ਸਖ਼ਤ ਮਿਹਨਤ ਨੂੰ ਮਾਨਤਾ ਦੇਣ ਅਤੇ ਪਛਾਨਣ ਲਈ ਟਾਈਮਜ਼ ਗਰੁੱਪ ਦਾ ਧੰਨਵਾਦ ਵੀ ਕੀਤਾ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਡਾ. ਨੀਰਾ ਸ਼ਰਮਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਸਮੁੱਚੀ ਸੰਸਥਾ ਦੀ ਸਫ਼ਲਤਾ ਦੱਸਿਆ ਅਤੇ ਇਸ ਐਵਾਰਡ ਦਾ ਸਿਹਰਾ ਵਿਦਿਆਰਥੀ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ । ਉਹ ਟਾਈਮਜ਼ ਗਰੁੱਪ ਦਾ ਇਸ ਐਵਾਰਡ ਲਈ ਤਹਿ ਦਿਲੋਂ ਧੰਨਵਾਦ ਕੀਤਾ ।

Check Also

ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …

Leave a Reply