
ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਕਾਲਕਾਜੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਨੂੰ ਹਲਕੇ ਦੀਆਂ ਵੱਖ-ਵੱਖ ਆਰ.ਡਬਲਿਯੂ. ਐਸੋਸੀਏਸ਼ਨਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਸਮਰਥਨ ਕਰਕੇ ਕਾਲਕਾ ਵੱਡੇ ਬਹੁਮੱਤ ਨਾਲ ਚੋਣ ਜਿੱਤਣ ਵੱਲ ਵੱਧਦੇ ਨਜ਼ਰ ਆ ਰਹੇ ਹਨ। ਜਨ ਸੰਪਰਕ ਦੌਰਾਨ ਸੁਭਾਸ਼ਖੰਡ, ਸ੍ਰੀਨਿਵਾਸ ਪੁਰੀ, ਕਾਲਕਾਜੀ, ਨਹਿਰੂ ਕੈਂਪ, ਜੁਲੇਨਾ, ਅੰਮ੍ਰਿਤਪੁਰੀ ਗੜ੍ਹੀ, ਈਸਟ ਆਫ਼ ਕੈਲਾਸ਼ ਆਦਿਕ ਕਾਲੌਨੀਆਂ ਵਿੱਚ ਇਨ ਡੋਰ ਮੀਟਿੰਗਾਂ ਅਤੇ ਪਦ ਯਾਤਰਾਵਾਂ ਦੌਰਾਨ ਲੋਕਾਂ ਵੱਲੋਂ ਕਾਲਕਾ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਬਾਰੇ ਕਾਲਕਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ 11 ਮਹੀਨੇ ਦੇ ਕਾਰਜਕਾਲ ਦੌਰਾਨ ਉਹ ਲੱਗਭੱਗ 36 ਕਰੋੜ ਦੀ ਲਾਗਤ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਚੁੱਕੇ ਹਨ, ਜਿਸ ਵਿੱਚ ਜੇ.ਜੇ. ਕਲੈਸਟਰਾਂ ਦਾ ਨਿਰਮਾਣ ਅਤੇ ਮੁਰੰਮਤ, ਨਾਲਿਆਂ ਦੀ ਸਫਾਈਆਂ, ਮਹਿਲਾ ਸੁਰੱਖਿਆ ਵਾਸਤੇ ਸੀ.ਸੀ. ਟੀ.ਵੀ. ਕੈਮਰੇ, 7 ਨਵੇਂ ਰੈਣ ਬਸੇਰਿਆਂ ਦੀ ਵਿਵਸਥਾ, ਸਵੱਛ ਭਾਰਤ ਅਭਿਆਨ ਤਹਿਤ ਕੂੜੇਦਾਨਾਂ ਦੀ ਵਿਵਸਥਾ ਆਦਿਕ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸ਼ਾਮਿਲ ਹੈ। ਦੋਬਾਰਾ ਵਿਧਾਇਕ ਬਣਨ ‘ਤੇ ਕਾਲਕਾ ਨੇ ਆਪਣੇ ਹਲਕੇ ਵਿੱਚ ਮਹਿਲਾ ਸੁਰੱਖਿਆ ਨੂੰ ਆਪਣੇ ਏਜੰਡੇ ਵਿੱਚ ਸਭ ਤੋਂ ਅੱਗੇ ਰੱਖਣ ਦਾ ਇਸ਼ਾਰਾ ਵੀ ਕੀਤਾ। ਭਾਰਤੀ ਸੱਭਿਆਚਾਰ ਵਿੱਚ ਮਹਿਲਾ ਨੂੰ ਦੇਵੀ ਵਜੋਂ ਦੱਸਣ ਦੇ ਦਿੱਤੇ ਗਏ ਸੁਨੇਹੇ ‘ਤੇ ਅਮਲ ਕਰਦੇ ਹੋਏ ਧੀਆਂ-ਭੈਣਾਂ ਦੀ ਪੱਤ ਰਾਖੀ ਲਈ ਲੋੜੀਂਦਾ ਢਾਂਚਾ ਤਿਆਰ ਕਰਨ ਦੀ ਵੀ ਗੱਲ ਕਾਲਕਾ ਨੇ ਆਖੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media