ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜੌਰੀ ਗਾਰਡਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀ ਤਰਜ਼ ‘ਤੇ ਜਵਾਬਦੇਹੀ ਅਤੇ ਜ਼ਿੰਮੇਵਾਰ ਲੋਕ ਨੁਮਾਇੰਦੇ ਦੀ ਪਰਿਭਾਸ਼ਾ ਨੂੰ ਪੂਰਾ ਕਰਨ ਦਾ ਲੱਗਦਾ ਮਨ ਬਣਾ ਲਿਆ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਸਿਰਸਾ ਜਿਥੇ ਬੀਤੇ 11 ਮਹੀਨੇ ਦੇ ਵਿਧਾਇਕ ਦੇ ਕਾਰਜਕਾਲ ਦੌਰਾਨ ਆਪਣੇ ਵੱਲੋਂ ਕੀਤੇ ਗਏ ਕਾਰਜਾਂ ਨੂੰ ਜਿਥੇ ਲੋਕਾਂ ਸਾਹਮਣੇ ਰੱਖ ਰਹੇ ਹਨ, ਉਥੇ ਹੀ ਦੁਬਾਰਾ ਵਿਧਾਇਕ ਬਣਨ ‘ਤੇ ਕਿਹੜੇ ਪ੍ਰਮੁੱਖ 11 ਕਾਰਜ ਉਹ ਕਰਨਗੇ ਉਹ ਵੀ ਲੋਕਾਂ ਦੇ ਸਾਹਮਣੇ ਰੱਖ ਰਹੇ ਹਨ।
ਕੀਤੇ ਗਏ ਕਾਰਜਾਂ ਵਿੱਚ ਸਿਰਸਾ ਵੱਲੋਂ 434.18 ਲੱਖ ਹਲਕੇ ਦੇ ਵਿਕਾਸ ਲਈ ਆਪਣੇ ਵਿਧਾਇਕ ਫੰਡ ਵਿੱਚੋਂ ਤੇ ਹੋਰ ਸਥਾਨਿਕ ਵਿਭਾਗਾਂ ਤੋਂ 30 ਕਰੋੜ ਰੁਪਏ ਆਪਣੇ ਕਾਰਜਕਾਲ ਦੌਰਾਨ ਲੈ ਕੇ ਆਉਣ ਦਾ ਸਿਰਸਾ ਵੱਲੋਂ ਦਾਅਵਾ ਕੀਤਾ ਗਿਆ ਹੈ। ਜਿਸ ਵਿੱਚ 24 ਨਵੀਆਂ ਪਾਣੀ ਦੀਆਂ ਲਾਈਨਾਂ, 31 ਨਵੇਂ ਸੀਵਰ ਤੇ ਨਾਲਿਆਂ ਦੇ ਪ੍ਰੋਜੈਕਟ, 202 ਸੜਕਾਂ ਤੇ ਗਲੀਆਂ ਦਾ ਨਿਰਮਾਣ, 102 ਮਾਰਗ ਦਰਸ਼ਕ ਬੋਰਡ, ਐਮ.ਸੀ.ਡੀ. ਦੇ ਅੱਠ ਪਾਰਕਾਂ ਦਾ ਸੁੰਦਰੀਕਰਣ, ਬੀਤੇ ਦਸ ਸਾਲਾਂ ਤੋਂ ਬੇਕਾਰ ਤੇ ਖੁੱਲੇ ਪਏ 2 ਯੂ.ਜੀ.ਆਰ. ਚਾਲੂ ਕਰਾਉਣਾ, 24 ਘੰਟੇ 7 ਦਿਨ ਹੈਲਪਲਾਈਨ ਦੀ ਸ਼ੁਰੂਆਤ ਕਰਨਾ ਅਤੇ ਤਿਲਕ ਨਗਰ 80 ਗਜ਼ ਗੈਰਕਾਨੂੰਨੀ ਕਾਲੌਨੀ ਨੂੰ ਕਾਨੂੰਨੀ ਕਾਲੌਨੀ ਵਜੋਂ ਪਾਸ ਕਰਾਉਣਾ ਮੁੱਖ ਹੈ।
ਆਪਣੇ ਆਉਂਦੇ ਵਿਧਾਇਕ ਦੇ ਕਾਰਜ ਕਾਲ ਵਿੱਚ ਸਿਰਸਾ ਨੇ ਸੀਨੀਅਰ ਸਿਟਿਜ਼ਨ ਕਲੱਬ ਖੋਲਣ, ਪੰਜਾਬੀ ਬਾਗ ਕਲੱਬ ਦੀ ਤਰਜ਼ ‘ਤੇ ਰਾਜੌਰੀ ਗਾਰਡਨ ਕਲੱਬ ਬਣਾਉਣਾ, ਰਾਜੌਰੀ ਗਾਰਡਨ ਮਾਰਕਿਟ, ਖਿਆਲਾ, ਸੰਤ ਨਗਰ, ਸ਼ਿਮਲਾ ਪਾਰਕ ਤੇ ਵਿਸ਼ਨੂੰ ਗਾਰਡਨ ਵਿਖੇ ਬਹੁਮੰਜ਼ਿਲਾ ਪਾਰਕਿੰਗ ਬਣਾਉਣਾ, ਵਿਸ਼ਨੂੰ ਗਾਰਡਨ ਤੇ ਖਿਆਲਾ ਦੀਆਂ ਨੈਗਟਿਵ ਲਿਸਟ ਵਿੱਚ ਹੋਣ ਕਰਕੇ ਬੈਕਾਂ ਵੱਲੋਂ ਲੋਨ ਆਦਿਕ ਲਈ ਕੀਤੇ ਜਾਂਦੇ ਮਸੋਦੇ ਖਾਰਜ ਨੂੰ ਹਟਵਾਉਣ ਵਾਸਤੇ ਕਾਲੌਨੀਆਂ ਨੂੰ ਪੋਜੇਟਿਵ ਲਿਸਟ ਵਿੱਚ ਲਿਆਉਣਾ, ਵਧੇ ਹੋਏ ਪਾਣੀ ਦੇ ਬਿਲਾਂ ਨੂੰ ਠੀਕ ਕਰਵਾਕੇ ਮਾਫ ਕਰਵਾਉਣਾ, ਆਪਣੇ ਹਲਕੇ ਵਿੱਚ ਨਵੇਂ ਕਾਲਜ ਤੇ ਪੋਲੀਟੈਕਨਿਕ ਖਲਵਾਉਣਾ, ਨਵੀਂ ਡਿਸਪੈਂਸਰੀਆਂ ਤੇ ਸੁਪਰ-ਸਪੈਸਲਿਟੀ ਹਸਪਤਾਲ ਖੁਲਵਾਉਣਾ, ਖੁਲੀਆਂ ਨਾਲੀਆਂ ਨੂੰ ਬੰਦ ਕਰਵਾਉਣਾ, ਲੌੜੀਦੀਆਂ ਨਵੀਆਂ ਪਾਣੀ ਦੀਆਂ ਲਾਇਨਾਂ ਤੇ ਪਾਰਕਾਂ ਦੇ ਸੁੰਦਰੀਕਰਣ ਤੇ ਨਵੀਨੀਕਰਣ ਦਾ ਯੋਗ ਪ੍ਰਬੰਧ ਕਰਨਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …