
ਪੱਟੀ/ਝਬਾਲ, 26 ਮਾਰਚ (ਰਾਣਾ)- ਪ੍ਰਸਿੱਧ ਅਖਾੜਿਆਂ ਦਾ ਬਾਦਸ਼ਾਹ ਤੇ ਮਸ਼ਹੂਰ ਲੋਕ ਗਾਇਕ ਸੁਰਜੀਤ ਭੁੱਲਰ ਆਪਣੀ ਨਵੀ ਐਲਬਮ ਇਨਸਾਨ ਲੈ ਕਿ ਜਲਦੀ ਹੀ ਹੋ ਰਹੇ ਨੇ ਦਰਸ਼ਕਾ ਦੇ ਰੂ-ਬ-ਰੂ ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਸੈਕਟਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭੁੱਲਰ ਦੀਆਂ ਪਹਿਲੀਆਂ ਕੈਸਟਾਂ, ਲਾਈਵ ਅਖਾੜਿਆਂ, ਤੇ ਧਾਰਮਿਕ ਟੇਪਾਂ ਨੂੰ ਦਰਸ਼ਕਾਂ ਵੱਲੋ ਭਰਵਾਂ ਹਹੁੰਗਾਰਾ ਮਿਲਿਆ ਹੈ, ਆਸ ਹੈ ਕਿ ਉਸੇ ਤਰਾਂ ਇਸ ਐਲਬਮ ਨੂੰ ਵੀ ਪਸੰਦ ਕੀਤਾ ਜਾਵੇਗਾ।ਉਨਾਂ ਹੋਰ ਦੱਸਿਆ ਕਿ ਇਸ ਟੇਪ ਵਿੱਚ ਕੁੱਲ ਅੱਠ ਗੀਤ ਹਨ, ਜਿਹਨਾਂ ਨੂੰ ਬੱਲ ਬਤਾਲੇਵਾਲਾ, ਹਰਬੰਸ ਖਨਾਲ ਕਲਾਂ, ਬਿੱਟੂ ਚੀਮਾਂ, ਹਰਪਾਲ ਸੁਰਸਿੰਘ, ਸੰਧੂ ਸੁਰਜੀਤ, ਸੁਰਜੀਤ ਭੁੱਲਰ ਹੋਰਾਂ ਕਲਮਬੱਧ ਕੀਤਾ ਹੈ ਤੇ ਇਸ ਟੇਪ ਨੂੰ ਮਿਊਜਕ ਜੋਆਏ ਅਤੁਲ ਵੱਲੋ ਦਿੱਤਾ ਗਿਆ ਹੈ ਅਤੇ ਵੀਡੀਓ ਡਾਇਰੈਕਟਰ ਦੀ ਭੁਮਿਕਾ ਜੇ.ਸੀ. ਵੱਲੋ ਨਿਭਾਈ ਗਈ ਹੈ।ਇਸ ਟੇਪ ਨੂੰ ਗੋਇਲ ਮਿਊਜਕ ਕੰਪਨੀ ਵੱਲੋ ਜਲਦੀ ਹੀ ਦਰਸ਼ਕਾਂ ਦੀ ਝੋਲੀ ਪਾਇਆ ਜਾਵੇਗਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media