ਅੰਮ੍ਰਿਤਸਰ, 26 ਮਾਰਚ (ਪ੍ਰੀਤਮ ਸਿੰਘ)- ਕੱਲ੍ਹ ਸ਼ਾਮ ਨੂੰ ਕਲਾਸੀਕਲ ਸੰਗੀਤ ਦੇ ਇਕ ਖਾਸ ਪ੍ਰੋਗਰਾਮ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਪੰਡਿਤ ਕੈਵੱਲੇਇਆ ਕੁਮਾਰ ਆਰਟ ਗੈਲਰੀ ਵਿਖੇ ਸਰੋਤਿਆਂ ਨੂੰ ਆਪਣੀ ਗਾਇਕੀ ਨਾਲ ਮੰਤਰ-ਮੁੰਗਧ ਕਰਨਗੇ। ਇਹ ਪ੍ਰੋਗਰਾਮ ਕੇਂਦਰੀ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਧੀਨ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਵੱਲੋਂ ਸਥਾਨਕ ਇੰਡੀਅਨ ਅਕੈਡਮੀ ਫ਼ਾਈਨ ਆਰਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਕਿਰਾਨਾ-ਘਰਾਣੇ ਨਾਲ ਸਬੰਧਿਤ ਪੰਡਿਤ ਕੈਵੱਲੇਇਆ ਕੁਮਾਰ ਹਿੰਦੁਸਤਾਨੀ ਸੰਗੀਤ ਦੇ ਚਾਨਣ ਮੁਨਾਰੇ ਵਜੋਂ ਜਾਂਦੇ ਹਨ ਅਤੇ ਗੁਰੂ ਨਗਰੀ ਦੇ ਸਰੋਤਿਆਂ ਨੂੰ ਕੱਲ੍ਹ ਉਹ ਆਪਣੇ ਸੰਗੀਤ ਨਾਲ ਮੋਹਿਤ ਕਰਨਗੇ। ਸ: ਛੀਨਾ ਨੇ ਕਿਹਾ ਕਿ ਇਹ ਪ੍ਰੋਗਰਾਮ ਕੱਲ੍ਹ ਵੀਰਵਾਰ ਨੂੰ ਸ਼ਾਮ 5:00 ਵਜੇ ਆਯੋਜਿਤ ਕੀਤਾ ਜਾਵੇਗਾ, ਜਿਸ ‘ਚ ਕਲਚਰਲ ਸੈਂਟਰ ਦੇ ਡਾਇਰੈਕਟਰ ਪ੍ਰੋ: ਰਜਿੰਦਰ ਸਿੰਘ ਗਿੱਲ ਵੀ ਹਾਜ਼ਰ ਹੋਣਗੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆ ਇਸ ਪ੍ਰੋਗਰਾਮ ਨੂੰ ਸੁਣਨ ਦੀ ਅਪੀਲ ਵੀ ਕੀਤੀ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …