ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ) – ਸੁਲਤਾਨਵਿੰਡ ਰੋਡ ਸਥਿਤ ਫਰੈਂਡਜ਼ ਕਲੌਨੀ ਵਾਸੀ ਜਰਨੈਲ ਸਿੰਘ ਦੇ 35 ਸਾਲਾ ਅਪਾਹਜ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਪੋਲੀਓ ਦੀ ਬਿਮਾਰੀ ਤੋਂ ਪੀੜ੍ਹਤ ਹੈ ਅਤੇ ਚੱਲਣ ਫਿਰਨ ਤੋਂ ਅਸਮਰਥ ਹੈ ਦੇ ਇਲਾਜ਼ ਤੇ ਸਾਂਭ ਸੰਭਾਲ ਲਈ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਨੇ 50,000 ਰੁਪਏ ਦੀ ਮਾਲੀ ਸਹਾਇਤਾ ਨਕਦ ਭੇਜੀ ਹੈ।ਟਰੱਸਟ ਵਲੋਂ ਇਹ ਮਾਲੀ ਸਹਾਇਤਾ ਗੁਰਬਖਸ਼ ਸਿੰਘ ਕੈਰੋਂ ਅਤੇ ਹਰਜਿੰਦਰ ਸਿੰਘ ਜੌੜੀਆਂ ਨਿਊ ਅੰਮ੍ਰਿਤਸਰ ਨੇ ਇਹ ਪੰਜਾਹ ਹਜਾਰ ਰੁਪਏ ਨਕਦ ਅਪਾਹਜ਼ ਗੁਰਪ੍ਰੀਤ ਸਿੰਘ ਨੂੰ ਦਿੱਤੇ । ਇਸ ਮੌਕੇ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ
ਸਿੰਘ ਬਚਪਨ ਵਿੱਚ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਦੇਖ ਭਾਲ ਦੇ ਨਾਲ ਨਾਲ ਉਹ ਇਲਾਜ਼ ਕਰਵਾਉਂਦੇ ਆ ਰਹੇ ਹਨ ਅਤੇ 2008 ਵਿੱਚ ਡਾਕਟਰਾਂ ਵੱਲੋਂ ਗੁਰਪ੍ਰੀਤ ਦਾ ਓਪਰੇਸ਼ਨ ਵੀ ਕੀਤਾ ਗਿਆ, ਲੇਕਿਨ ਉਹਨਾਂ ਦਾ ਚੱਲਣ ਫਿਰਨ ਦੇ ਯੋਗ ਨਾ ਹੋ ਸਕਿਆ।ਚਰਨਜੀਤ ਕੌਰ ਨੇ ਕਿਹਾ ਕਿ ਉਸ ਦੇ ਦੇ ਪਤੀ ਜਰਨੈਲ ਸਿੰਘ ਹੁਣ ਉਮਰ ਜਿਆਦਾ ਹੋਣ ਕਰਕੇ ਕੰਮ ਨਹੀਂ ਕਰ ਸਕਦੇ, ਜਦਕਿ ਉਸ ਦਾ ਛੋਟਾ ਪੁੱਤਰ ਆਪਣੇ ਭਰਾ (ਗੁਰਪ੍ਰੀਤ ਸਿੰਘ) ਦੀ ਸੇਵਾ ਸੰਭਾਲ ਕਰਦਾ ਹੈ ਅਤੇ ਕਿਤੇ ਕੰਮ ਕਰਨ ਨਹੀਂ ਜਾ ਸਕਦਾ।ਇਸ ਬਿਮਾਰੀ ਤੇ ਗਰੀਬੀ ਕਰਕੇ ਉਹਨਾਂ ਨੇ ਅਖ਼ਬਾਰਾਂ ਰਾਹੀਂ ਅਪਾਹਜ ਪੁੱਤਰ ਲਈ ਮਾਲੀ ਸਹਾਇਤਾ ਦੀ ਅਪੀਲ ਕੀਤੀ ਸੀ, ਜਿਸ ਨੂੰ ਪੜ੍ਹ ਕੇ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਦੇ ਅਹੁਦੇਦਾਰਾਂ ਦੇ ਮਨ ਮਿਹਰ ਪਈ ਅਤੇ ਉਹਨਾਂ ਨੇ 50000 ਦੀ ਰਾਸ਼ੀ ਭੇਜੀ ਹੈ।ਜਿਸ ਲਈ ਉਹ ਟਰੱਸਟ ਦੇ ਬਹੁਤ ਸ਼ੁਕਰਗੁਜ਼ਾਰ ਹਨ ।ਇਥੇ ਜਿਕਰਯੋਗ ਹੈ ਕਿ ਪਲੱਸ-2 ਪਾਸ ਸਰੀਰ ਪੱਖੋਂ ਕਾਫੀ ਕਮਜੋਰ ਗੁਰਪ੍ਰੀਤ ਸਿੰਘ ਇਕ ਲੇਖਕ ਵੀ ਹੈ, ਜਿਸ ਦੀਆ ਰਚਨਾਵਾਂ ਰੋਜ਼ਾਨਾ ਅਖ਼ਬਾਰਾਂ ਵਿੱਚ ਛਪਦੀਆਂ ਹਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media