Sunday, October 11, 2026

ਬਲਦੇਵ ਰਾਜ ਪੰਜਾਬੀ ਮਾਸਟਰ ਸੇਵਾ ਮੁਕਤ

ਵਡਾਲਾ ਗ੍ਰੰਥੀਆਂ ਸਕੂਲ ਵਿੱਚ ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ ਆਯੋਜਿਤ

PPN0302201503

ਬਟਾਲਾ, 3 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਸੇਵਾ ਨਿਭਾਅ ਰਹੇ ਪੰਜਾਬੀ ਮਾਸਟਰ ਸ੍ਰੀ ਬਲਦੇਵ ਰਾਜ ਦੀ ਸੇਵਾ ਮੁਕਤੀ ਮੌਕੇ ਸਮੂਹ ਸਟਾਫ ਵਡਾਲਾ ਗ੍ਰੰਥੀਆਂ ਦੇ ਸਟਾਫ ਤੇ ਵਿਦਿਆਰਥੀਆ ਵੱਲੋ ਸਕੂਲ ਵਿਖੇ ਇਕ ਰੰਗਾ ਰੰਗ ਸਮਾਗਮ ਕੀਤਾ ਗਿਆ।ਜਿਕਰਯੋਗ ਹੈ ਸ੍ਰੀ ਬਲਦੇਵ ਰਾਜ ਇੱਕ ਮਿਹਨਤੀ ਤੇ ਇਮਾਨਦਾਰ ਅਧਿਆਪਕ ਰਹੇ ਹਨ।ਆਪਣੇ ਕੰਮ ਤੇ ਫਰਜਾਂ ਪ੍ਰਤੀ ਵਧੀਆਂ ਸੋਚ ਦੇ ਮਾਲਕ ਸ੍ਰੀ ਬਲਦੇਵ ਰਾਜ ਨੇ ਆਪਣੀ ਨੌਕਰੀ 2 ਨਵੰਬਰ 1977 ਨੂੰ ਸਰਕਾਰੀ ਮਿਡਲ ਸਕੂਲ ਜਲਾਲਾ ਬਾਦ ਅੰਮ੍ਰਿਤਸਰ ਤੋ ਸੁਰੂ ਕੀਤੇ ਤੇ ਇਸ ਤੋ ਬਾਅਦ ਸਰਕਾਰੀ ਮਿਡਲ ਸਕੂਲ ਬੁਰਜਰਾਜਪਾਲ ਅੰਮ੍ਰਿਤਸਰ, ਪੰਡੋਰੀ ਸਿਧਵਾਂ ਹਾਈ ਸਕੂਲ, ਗੋਹਲਵੜ, ਸਰਕਾਰੀ ਹਾਈ ਸਕੂਲ ਰੰਗੜ ਨੰਗਲ ਗੁਰਦਾਸਪੁਰ, ਧਾਰ ਬਲਾਕ ਵਿਚ ਹਾੜਾ ਸਕੂਲ, ਸਰਕਾਰੀ ਮਿਡਲ ਸਕੂਲ ਜੋਗੀ ਚੀਮਾ, ਤੇ ਫਿਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ (ਗੁਰਦਾਸਪੁਰ) ਵਿਚ ਸੇਵਾ ਨਿਭਾਈ, ਜਿਥੇ ਉਹ ਪੜਦੇ ਰਹੇ ਸਨ। ਸ੍ਰੀ ਬਲਦੇਵ ਵੱਖ ਵੱਖ ਅਧਿਆਪਕ ਜਥੇਬੰਦੀਆਂ ਵਿਚ ਵੱਧ ਚੜ ਕੇ ਹਿੱਸਾ ਲਿਆ।
ਵਡਾਲਾ ਗ੍ਰੰਥੀਆਂ ਸਕੂਲ ਵਿੱਚ ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਮੌਕੇ ਸ੍ਰੀ ਕੁਲਵੰਤ ਸਿਘ ਨੇ ਦੱਸਿਆ ਕਿ ਸਾਰੀ ਨੌਕਰੀ ਦੌਰਾਨ ਮਿਹਨਤੀ ਅਧਿਆਪਕ ਵੱਜੋ ਸਾਬਤ ਹੋਏ ਹਨ।ਵਿਦਿਆਰਥੀਆਂ ਨਾਲ ਮਨੋਵਿਗਿਆਨਕ ਤਰੀਕੇ ਨਾਲ ਕਰਵਾਈ ਪੜਾਈ ਸਦਕਾ ਹੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਨੇ ਨਿਭਾਈ, ਇਸ ਮੌਕੇ ਬਲਵਿੰਦਰ ਸਿੰਘ, ਪ੍ਰਿੰਥੀ ਸਿੰਘ, ਰਾਮ ਲਾਲ ਲੈਕਚਰਾਰ, ਸੁਖਵਿੰਦਰ ਪੱਡਾ, ਜੋਤੀ, ਊਸਾ ਰਾਣੀ, ਸਸੀ ਕਿਰਨ, ਪਰਮਿੰਦਰ ਕੌਰ, ਦਰਸਨ ਸਿੰਘ, ਅਮਿਤ ਰਾਮ ਪਾਲ, ਸੰਜੀਵ ਕੁਮਾਰ, ਸੁਖਦੇਵ ਸਿਘ, ਪ੍ਰਮੋਦ ਕੁਮਾਰ ਆਦਿ ਸਕੂਲ ਮੈਬਰ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply