ਬਟਾਲਾ, 3 ਫਰਵਰੀ (ਨਰਿੰਦਰ ਬਰਨਾਲ) – ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜਲਗਾਹਾਂ ਬਚਾਓ ਪ੍ਰੋਗਰਾਮ ਅਧੀਨ ਜਲਗਾਹ ਦਿਵਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਗੁਦਾਸਪੁਰ ਦੀ ਅਗਵਾਈ ਵਿਚ ਪੂਰੇ ਜਿਲ੍ਹੇ ‘ਚ ਚਲਾਏ ਜਾ ਰਹੇ ਪ੍ਰੋਗਰਾਮ ਤਹਿਤ ਸਰਕਾਰੀ ਹਾਈ ਸਕੂਲ ਖਾਨੋਵਾਲ ਵਿਖੇ ‘ਜਲਗਾਹਾਂ ਬਚਾਓ ਦਿਵਸ’ ਮਨਾਇਆ ਗਿਆ।ਮੁੱਖ ਅਧਿਆਪਕ ਅਤੇ ਲੇਖਕ ਸ਼੍ਰੀ ਵਰਗਿਸ ਸਲਾਮਤ ਨੇ ਵਿਦਿਆਰਥੀਆਂ ਨੂੰ ਰਾਮਸਰ ਸੰਧੀ ਅਤੇ ਦੇਸ਼ ਦੀ ਜਲਗਾਹਾਂ ਅਧੀਨ ਭੂਗੌਲਿਕ ਸਥਿਤੀ ਬਾਰੇ ਚਾਨਣਾ ਪਾਇਆ।9ਵੀ ਦੀ ਵਿਦਿਆਰਥਣ ਸੰਦੀਪ ਕੌਰ ਅਤੇ 8ਵੀਂ ਦੇ ਵਿਦਿਆਰਥੀ ਰਣਜੀਤ ਸਿੰਘ ਨੇ ਜਲਗਾਹਾਂ ਸੰਬਂਧੀ ਆਪਣੇ ਲੇਖ ਪੜੇ। 6ਵੀ ਦੀ ਵਿਦਿਆਰਥਣ ਸਨਾ ਅਤੇ 8ਵੀਂ ਦੀ ਵਿਦਿਆਰਥਣ ਰੇਨੂਕਾ ਨੇ ਵਾਤਾਵਰਣ ਸਬੰਧੀ ਕਵਿਤਾਵਾਂ ਪੜੀਆਂ।ਮੁਲਾਜ਼ਮ ਆਗੂ ਮਾਸਟਰ ਹਰਜਿੰਦਰ ਸਿੰਘ ਜੀ ਨੇ ਬਾਖੂਬੀ ਮੰਚ ਸੰਚਾਲਨ ਦੇ ਨਾਲ ਵਿਦਿਆਰਥੀਆਂ ਨੂੰ ਜਲਗਾਹਾਂ ਨੂੰ ਬਚਾਉਣ ਦੀਆਂ ਟਿਪਸ ਦਿੱਤੀਆਂ। ਇਸ ਸਮਂੇ ਅਧਿਆਪਕਾ ਸ਼ੀਮਤੀ ਨਿਰਮਲਜੀਤ ਕੌਰ, ਸ਼੍ਰੀਮਤੀ ਨਵਨੀਤ ਕੌਰ, ਸ਼੍ਰੀਮਤੀ ਪੁਸ਼ਪਿੰਦਰ ਕੌਰ ਅਤੇ ਅਧਿਆਪਕ ਸ਼੍ਰੀ ਰਜਿੰਦਰ ਸਿੰਘ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਪਰਵੀਨ ਕੁਮਾਰ, ਸ਼੍ਰੀ ਨਵਦੀਪ ਸਿੰਘ ਆਦਿ ਸਮਾਗਮ ‘ਚ ਹਾਜ਼ਿਰ ਰਹੇ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …