Wednesday, March 25, 2026

ਔਰਤਾਂ ਅਤੇ ਲੜਕੀਆਂ ਨੂੰ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਲਈ ਮੁਫ਼ਤ ਸਿਖ਼ਲਾਈ

PPN0302201507

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਇਕ ਹਫ਼ਤੇ ਦਾ ਵਿਸ਼ੇਸ਼ ਸਿਖਲਾਈ ਕੈਂਪ ਲਗਾ ਕੇ ਔਰਤਾਂ ਅਤੇ ਲੜਕੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਸੰਭਾਲ ਲਈ ਮੁਫ਼ਤ ਸਿਖ਼ਲਾਈ ਦਿੱਤੀ ਗਈ।ਡਾ. ਜਗਦੀਸ਼ ਗਰੋਵਰ ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਅਗਵਾਈ ਅਤੇ ਸਹਿਯੋਗੀ ਪ੍ਰੋਫੈਸਰ ਗ੍ਰਹਿ ਵਿਗਿਆਨ ਜਸਵਿੰਦਰ ਕੌਰ ਬਰਾੜ ਦੀ ਨਿਗਰਾਨੀ ਵਿਚ ਲੱਗੇ ਇਸ ਕੈਂਪ ਵਿਚ ਪਿੰਡ ਹਰਰਾਏਪੁਰ, ਸੇਮਾ, ਘੁੱਦਾ, ਰਾਏਕੇ ਕਲਾਂ ਅਤੇ ਚੁੱਘੇ ਕਲਾਂ ਦੀਆਂ ਔਰਤਾਂ ਅਤੇ ਲੜਕੀਆਂ ਨੇ ਸਿਖ਼ਲਾਈ ਪ੍ਰਾਪਤ ਕੀਤੀ।ਕੈਂਪ ਦੌਰਾਨ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਅਚਾਰ, ਚਟਣੀਆਂ, ਮੁਰੱਬੇ, ਜੈਮ, ਸ਼ਰਬਤਾਂ ਅਤੇ ਕੈਂਡੀ ਬਣਾ ਕੇ ਇਸ ਨੂੰ ਕਿੱਤੇ ਵਜੋਂ ਅਪਣਾ ਕੇ ਆਰਥਿਕ ਸਥਿੱਤੀ ਮਜ਼ਬੂਤ ਕਰਨ ਲਈ ਵੀ ਪ੍ਰੇਰਿਆ।ਇਸ ਕੈਂਪ ਦੌਰਾਨ ਵਿੱਤੀ ਸਾਖ਼ਰਤਾ ਅਤੇ ਕਰਜਾ ਸਲਾਹਕਾਰ ਕੇਂਦਰ ਬਠਿੰਡਾ ਦੇ ਕਾਊਂਸਲਰ ਪ੍ਰੇਮ ਨਾਥ ਗਰਗ ਨੇ ਸਿੱਖਿਆਰਥਣਾਂ ਔਰਤਾਂ ਨੂੰ ਇਸ ਕਿੱਤੇ ਨੂੰ ਵੱਡੇ ਪੱਧਰ ‘ਤੇ ਸ਼ੁਰੂ ਕਰਨ ਲਈ ਸਰਕਾਰ ਦੀਆਂ ਕਰਜਾਂ ਸਕੀਮਾਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਮਿਲਣ ਵਾਲੀਆਂ ਵਿਸ਼ੇਸ ਰਿਆਇਤਾਂ ਬਾਰੇ ਵੀ ਜਾਣਕਾਰੀ ਦਿੱਤੀ।ਮੈਡਮ ਬਰਾੜ ਅਨੁਸਾਰ ਸਿੱਖਿਆਰਥਣਾਂ ਨੇ ਕੁਲਦੀਪ ਕੌਰ ਡੈਮਨਸਟੇਟਰ ਦੀ ਮੱਦਦ ਨਾਲ ਵੱਖ-ਵੱਖ ਵਸਤਾਂ ਆਪਣੇ ਹੱਥੀਂ ਤਿਆਰ ਕਰਕੇ ਤਜਰਬਾ ਵੀ ਹਾਸਲ ਕੀਤਾ।ਇਸ ਸਬੰਧੀ ਡਾ. ਗਰੋਵਰ ਨੇ ਦੱਸਿਆ ਕਿ ਸਿੱਖਿਆਰਥਣਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply