Sunday, October 11, 2026

ਸਹਾਇਕ ਜੇਲ ਸੁਪਰਡੈਂਟ ਵਲੋਂ ਅਹਾਤਾ ਮੈਨੇਜਰ ਨੂੰ ਗੋਲੀ ਮਾਰ ਕੀਤਾ ਹਲਾਕ

ਅਹੁੱਦੇ ਅਤੇ ਸ਼ਰਾਬ ਦੇ ਨਸ਼ੇ ਦਾ ਕਹਿਰ

PPN0302201508

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਬੰਦੇ ਦੇ ਸਿਰ ਅਫਸਰਸ਼ਾਹੀ ਅਹੁੱਦੇ ਦਾ ਨਸ਼ਾ ਕਿਸ ਹੱਦ ਤੱਕ ਭਾਰੂ ਪੈਦਾ ਹੈ ਇਸ ਦੀ ਤਾਜਾਂ ਮਿਸਾਲ ਅੱਜ ਉਸ ਸਮੇ ਵੇਖਣ ਨੂੰ ਮਿਲੀ ਜਦੋ ਨਸ਼ੇ ‘ਚ ਧੁੱਤ ਸਹਾਇਕ ਜੇਲ ਸੁਪਰਡੈਟ ਵੱਲੋ ਅਹਾਤੇ ਦੇ ਮੈਨੇਜਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ।ਇਸ ਘਟਨਾਂ ਸੰਬਧੀ ਜਾਣਕਾਰੀ ਦਿੰਦਿਆਂ ਅਹਾਤਾ ਚਾਲਕ ਹਰਜਿੰਦਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੇ ਦੱਸਿਆ ਕਿ ਦੁਪਹਿਰ ਦੋ ਵੱਜੇ ਦੇ ਕਰੀਬ ਉਹਨਾਂ ਦੇ ਅਹਾਤੇ ਵਿੱਚ ਬੋਹੜ ਸਿੰਘ ਜੋ ਕਿ ਸੰਗਰੂਰ ਵਿਖੇ ਸਹਾਇਕ ਜੇਲ ਸੁਪਰਡੈਟ ਲੱਗਿਆ ਹੋਇਆ ਅਤੇ ਅਕਸਰ ਹੀ ਅਹਾਤੇ ਵਿੱਚ ਦਾਰੂ ਪੀਣ ਲਈ ਆਉਂਦਾ ਰਹਿੰਦਾ ਹੈ ਅੱਜ ਵੀ ਦਾਰੂ ਪੀ ਰਿਹਾ ਸੀ ਅਤੇ ਇਸ ਦੌਰਾਨ ਬੋਹੜ ਸਿੰਘ ਦੁਆਰਾ ਅਹਾਤੇ ਵਿੱਚ ਕੰਮ ਕਰ ਰਹੇ ਵੇਟਰ ਸੂਰਜ ਕੁਮਾਰ ‘ਤੇ ਕਰਨ ਕੁਮਾਰ ਦੇ ਕੰਨ ਪੱਟੀ ਤੇ ਪਿਸਤੌਲ ਤਾਣ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਬੇਟੇ ਨੂੰ ਫੋਨ ਕਰਨ ਲਈ ਦਬਾਅ ਪਾਉਣ ਲੱਗਿਆ ਪ੍ਰੰਤੂ ਵੇਟਰ ਉਸ ਦੀ ਗੱਲ ਅਣਸੁਣੀ ਕਰ ਅਹਾਤੇ ਦੇ ਪਿੱਛੇ ਚੱਲੇ ਗਏ ਇਸ ਦੌਰਾਨ ਉਨ੍ਹਾਂ ਨੂੰ ਗੋਲੀ ਦੀ ਆਵਾਜ਼ ਸੁਣੀ ਅਤੇ ਭੱਜਕੇ ਜਦੋ ਉਹ ਅਹਾਤੇ ਵਿੱਚ ਆਏ ਤਾਂ ਕਾਉਂਟਰ ਤੇ ਕਾਲਾ ਪੁੱਤਰ ਦਰਸ਼ਨ ਰਾਮ ਵਾਸੀ ਤੇਲੀਆ ਵਾਲਾ ਮੁੱਹਲਾ ਮ੍ਰਿਤਕ ਪਿਆ ਸੀ ਜੋ ਕਿ ਅਹਾਤੇ ਵਿੱਚ ਹੀ ਬਤੌਰ ਮੈਨੇਜਰ ਕੰਮ ਕਰਦਾ ਸੀ ਦੇ ਸਿਰ ਵਿਚ ਗੋਲੀ ਲੱਗੀ ਹੋਈ ਸੀ ਉਹਨਾਂ ਵੱਲੋ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਘਟਨਾਂ ਦੀ ਸੂਚਨਾ ਮਿਲਣ ਤੇ ਐਸ. ਪੀ. ਸਿਟੀ ਦੇਸ ਰਾਜ, ਡੀ ਐਸ ਪੀ ਸਿਟੀ ਰਣਜੀਤ ਸਿੰਘ ਅਤੇ ਐਸ. ਐਚ. ਓ ਕੋਤਵਾਲੀ ਮਨੋਜ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ।ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply