
ਅੰਮ੍ਰਿਤਸਰ, 05 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਪ੍ਰੋਫੈਸਰ ਸੁਧਾਂਸ਼ੂ ਭੂਸ਼ਣ ਮੁਖੀ, ਉਚੇਰੀ ਅਤੇ ਪ੍ਰੋਫੈਸ਼ਨਲ ਸਿਖਿਆ ਵਿਭਾਗ, ਨੈਸ਼ਨਲ ਯੂਨੀਵਰਸਿਟੀ ਆਫ਼ ਐਜੂਕੇਸ਼ਨਲ ਪਲਾਨਿੰਗ ਅਤੇ ਐਡਮਨਿਟ੍ਰੇਸ਼ਨ, ਨਵੀਂ ਦਿੱਲੀ ਵਲੋਂ ਵਿਭਾਗ ਵਿਖੇ ਦੌਰਾ ਕੀਤਾ ਗਿਆ।ਪ੍ਰੋਫੈਸਰ ਗੁਰਪ੍ਰੀਤ ਕੌਰ ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਪ੍ਰੋ. ਸੁਧਾਂਸ਼ੂ ਭੂਸ਼ਣ ਨੂੰ ਫੁੱਲਾਂ ਦਾ ਗੁਲਦਸਤਾ ਪ੍ਰਦਾਨ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਪ੍ਰੋ. ਭੁਸ਼ਣ ਦੁਆਰਾ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਭਾਗ ਵਿਖੇ ਟੈਕਸਟਾਈਲ ਡੀਜਾਇਨਿੰਗ, ਫੈਸ਼ਨ ਟੈਕਨੋਲੋਜੀ, ਡਰੈੱਸ ਡੀਜਾਇਨਿੰਗ ਕਟਿੰਗ ਐਂਡ ਟੇਲਰਿੰਗ ਅਤੇ ਕਾਸਮੋਟੋਲੋਜੀ ਦੇ ਕੋਰਸ/ਡਿਪਲੋਮੇ ਕਰ ਰਹੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮਾਂ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ ਗਈ। ਸ਼੍ਰੀਮਤੀ ਤੇਜਪਾਲ ਕੌਰ ਪ੍ਰੋਗਰਾਮ ਅਸਿਸਟੈਂਟ, ਸ਼zzੀਮਤੀ ਪਰਮਜੀਤ ਕੌਰ, ਸ਼੍ਰੀਮਤੀ ਗੁਰਸ਼ਰਨ ਕੌਰ, ਸ਼zzੀਮਤੀ ਰੁਬੀਨਾ ਸਿਆਲ, ਸ਼zzੀਮਤੀ ਮਹਿਮਾਂ ਸਰਮਾਂ ਅਤੇ ਮਿਸ ਰੀਤਿਕਾ ਇਸ ਮੌਕੇ ਤੇ ਹਾਜ਼ਰ ਸਨ।
Punjab Post Daily Online Newspaper & Print Media