
ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ ਕੇ ਡੀ ਇਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਤਰਨਤਾਰਨ ਵਿਖੇ ਆਯੋਜਿਤ ਸਭਿਆਚਾਰਕ ਪ੍ਰੋਗਰਾਮ ਹੁਨਰ 2014 ਦੇ ਦੂਜੇ ਦਿਨ (ਸਮਾਪਨ) ਵਿਚ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਕਰੀਬ 150 ਵਿਦਿਆਰਥੀਆਂ ਨੇ ਭਾਗ ਲਿਆ।ਫੇਸਟੀਵਲ ਦਾ ਥੀਮ ਯੂਥ ਲੂਕਿੰਗ ਅਹੈਡ’ ਸੀ। ਹੁਨਰੁ 2014 ਦੇ ਮੁਕਾਬਲਿਆਂ ਵਿਚ ਕਹਾਣੀ ਰਚਨਾ, ਜਸਟ 2 ਮਿਨਟਸ, ਕਵਿਜ, ਰੰਗੋਲੀ, ਮਹਿੰਦੀ, ਲੇਖ ਰਚਨਾ, ਪੋਸਟਰ ਮੇਕਿੰਗ, ਕਾਰਟੂਨਿੰਗ, ਫੇਸ ਪੇਟਿੰਗ, ਸਲਾਦ ਮੇਕਿੰਗ, ਫੈਂਸੀ ਡਰੈਸ, ਲੋਕ ਗੀਤਾਂ ਅਤੇ ਹੋਰ ਪ੍ਰਤਿਯੋਗਿਤਾਵਾਂ ਸ਼ਾਮਲ ਸਨ।
ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਯੁਵਾ ਕੁਸ਼ਲ ਵਿਦਿਆਰਥੀਆਂ ਵਲੋਂ ਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਦੁਆਰਾ ਦੇਸ਼-ਵਿਦੇਸ਼ ਵਿਚ ਪੜਾਈ ਅਤੇ ਰੁਜਗਾਰ ਮੌਕੇ ਵਿਸ਼ੇ ਤੇ ਆਪਣੇ ਵਿਚਾਰ ਬੜੇ ਹੀ ਆਕਰਸ਼ਕ ਢੰਗ ਨਾਲ ਪੇਸ਼ ਕੀਤੇ ਗਏ।ਪੇਪਰ ਰੀਡਿੰਗ ਪ੍ਰਤਿਯੋਗਿਤਾ ਵਿਚ ਇੰਡੀਆ-ਦ ਨੈਕਸਟ ਲੈਵਲ ਅਤੇ ਅੋਰਤ ਅਤੇ ਇੰਡੀਅਨ ਸੁਸਾਇਟੀ ਬਾਰੇ ਆਪਣੇ ਵਿਦਵਤਾ ਭਰਪੂਰ ਪੇਪਰ ਪੇਸ਼ ਕੀਤੇ ਗਏ।ਨਤੀਜਿਆਂ ਅਨੁਸਾਰ ਹੁਨਰ 2014 ਫੇਸਟੀਵਲ ਦੇ ਦੂਜੇ ਦਿਨ ਪੀ ਏ ਯੂ ਕਾਲਜ ਆਫ ਅੇਗਰੀਕਲਚਰ, ਲੁਧਿਆਣਾ ਨੇ ਕਾਲਜਾਂ ਵਿਚ ਪਹਿਲੀ ਅੋਵਰ ਆਲ ਟਰਾਫੀ ਜਿੱਤੀ ਅਤੇ ਦੂਜੀ ਅੋਵਰ ਆਲ ਟਰਾਫੀ ਤੇ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਆਫ ਅੇਜੁਕੇਸ਼ਨ , ਖਡੂਰ ਸਾਹਿਬ ਨੇ ਮੱਲ ਮਾਰੀ।
ਪ੍ਰੋਗਰਾਮ ਦੇ ਪਹਿਲੇ ਦਿਨ ਕਲਾ ਸੰਬੰਧੰੀ ਇੰਟਰ ਸਕੂਲ ਕੰਪੀਟੀਸ਼ਨ ਕਰਵਾਏ ਗਏ ਸਨ ਜਿਹਨਾਂ ਵਿਚ ੫੦੦ ਤੋਂ ਵੱਧ ਸਕੂਲ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਅਤੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸੀਨੀ. ਸੈੇਕ. ਸਕੂਲ, ਮਜੀਠਾ ਰੋਡ ਬਾਈ ਪਾਸ ਅਮ੍ਰਿਤਸਰ ਨੇ ਅੋਵਰ ਆਲ ਟਰਾਫੀ ਜਿੱਤੀ ।ਸੀ ਕੇ ਡੀ ਇਸਟੀਟਿਉਟ ਮੈਨੇਜਮੈਂਟ ਵਲੋਂ ਮੁਕਾਬਲਿਆਂ ਵਿਚ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਤੋਂ ਜਾਰੀ ਪ੍ਰੈਸ ਨੋਟ ਵਿਚ ਸ: ਚਰਨਜੀਤ ਸਿੰਘ ਚ’ਢਾ ਨੇ ਦਸਿਆ ਕਿ ਅਜਿਹੀਆਂ ਸਾਫ ਸੁਥਰੀਆਂ ਪ੍ਰਤਿਯੋਗਿਤਾਵਾਂ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਪੈਦਾ ਭਰਦਿਆਂ ਉਭਰਦੇ ਹੋਏ ਕਲਾਕਾਰਾਂ ਨੂੰ ਤੁਲਨਾਤਮਕ ਰੂਪ ਵਿਚ ਆਪਣੀਆਂ ਕਮੀਆਂ ਪਛਾਣਕੇ ਨਿਖਾਰਣ ਵਿਚ ਸਹਾਈ ਸਿੱਧ ਹੁੰਦੀਆਂ ਹਨ।ਉਹਨਾਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਅਜਿਹੀਆਂ ਕਲਾਤਮਕ ਸਰਗਰਮੀਆਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਕੇ ਨਿਵੇਕਲੀ ਪਛਾਣ ਬਣਾਉਣ ਦੀ ਸਿਖਿਆ ਦਿੱਤੀ।
Punjab Post Daily Online Newspaper & Print Media