
ਫਾਜ਼ਿਲਕਾ, 7 ਫਰਵਰੀ (ਵਿਨੀਤ ਅਰੋੜਾ) – ਸਰਬਤ ਦੇ ਭਲੇ ਲਈ ਰੇਲਵੇ ਫਾਟਕ ਰੋਡ ਤੇ ਪਿੰਡ ਫਤੇਗੜ੍ਹ ਦੇ ਦੁਕਾਨਦਾਰਾ ਵਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ‘ਤੇ ਸੇਵਾਦਾਰਾ ਵਲੋਂ ਆਉਣ ਜਾਣ ਵਾਲੇ ਰਾਹਗੀਰਾ ਨੂੰ ਰੋਕ-ਰੋਕ ਕੇ ਲੰਗਰ ਛਕਾਇਆ ਗਿਆ। ਇਸ ਮੌਕੇ ‘ਤੇ ਪ੍ਰੇਮ ਕੁਮਾਰ, ਸ਼ਤੀਸ਼ ਕੁਮਾਰ, ਸੋਨੂੰ, ਸਾਜਨ ਨਾਰੰਗ, ਦਿਵਾਨ ਚੰਦ, ਸੋਨੂੰ ਸੇਤੀਆ, ਰਾਜਿੰਦਰ ਸਿੰਘ, ਬਾਊ ਰਾਮ, ਸੁਭਾਸ ਚੰਦਰ, ਅਜੇ ਕੁਮਾਰ ਆਦਿ ਨੇ ਸੇਵਾ ਨਿਭਾਈ। ਜ਼ਿਲ੍ਹਾ ਬਾਰ ਐਸੋਸਇਏਸ਼ਨ ਦੇ ਸਮੂਹ ਮੈਬਰਾਂ ਨੇ ਅੱਜ ਜ਼ਿਲ੍ਹਾ ਬਾਰ ਅੇਸੋਸਇਏਸ਼ਨ ਫਾਜਿਲਕਾ ਦੀਆਂ ਅਦਾਲਤਾਂ ਦਾ ਬਾਈਕਾਟ ਕੀਤਾ।ਜਾਣਕਾਰੀ ਦਿੰਦੇ ਹੋਏ ਬਾਰ ਐਸੋਸਇਏਸ਼ਨ ਦੇ ਵਾਇਸ ਪ੍ਰਧਾਨ ਐਡਵੋਕੇਟ ਨਰਿੰਦਰ ਮੈਣੀ ਬੰਟੂ ਨੇ ਦੱਸਿਆ ਕਿ ਪੰਜਾਬ ਲੇਵਲ ਉੱਤੇ ਵਕੀਲਾਂ ਦੀ ਮੰਗ ਉੱਤੇ ਹਰ ਮਹੀਨੇ ਦੇ ਦੂੱਜੇ ਸ਼ਨੀਵਾਰ ਨੂੰ ਅਦਾਲਤਾਂ ਦਾ ਬੰਦ ਰੱਖਿਆ ਜਾਵੇ ਅਤੇ ਜੋ ਲੋਕ ਅਦਾਲਤਾਂ ਸ਼ਨੀਵਾਰ ਨੂੰ ਰੱਖੀਆਂ ਜਾਂਦੀਆਂ ਹਨ ਉਹ ਦੂੱਜੇ ਸ਼ਨੀਵਾਰ ਨੂੰ ਛੱਡ ਕੇ ਕਿਸੇ ਹੋਰ ਦਿਨ ਨੂੰ ਰੱਖੀਆ ਜਾਣ।ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਕੀਲਾਂ ਦਾ ਛੁੱਟੀ ਦਾ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੁਆਰਾ ਨਿਰਧਾਰਤ ਕੀਤਾ ਗਿਆ ਸੀ।ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਇਸ ਮੰਗ ਨੂੰ ਪੂਰਾ ਕਰਣ ਲਈ ਜਦੋਂ ਵੀ ਪੰਜਾਬ ਲੇਵਲ ਉੱਤੇ ਵਕੀਲਾਂ ਦੀ ਹੜਤਾਲ ਦੀ ਕਾਲ ਜ਼ਿਲ੍ਹਾ ਬਾਰ ਐਸੋਸਇਏਸ਼ਨ ਫਾਜਿਲਕਾ ਨੂੰ ਆਵੇਗੀ ਤਾਂ ਅਦਾਲਤਾਂ ਦਾ ਬਾਈਕਾਟ ਲਗਾਤਾਰ ਰੂਪ ਵਿਚ ਚੱਲਦਾ ਰਹੇਗਾ।ਇਸ ਮੌਕੇ ਅਰਜੁਨ ਦੇਵ ਲੂਨਾ, ਵਿਜੈ ਮੈਨੀ, ਸ. ਅਮਰਜੀਤ ਸਿੰਘ ਸੰਧੂ, ਜਸਵਿੰਦਰ ਸਿੰਘ, ਰਜਿੰਦਰ ਪਾਲ ਚੁਚਰਾ, ਰਣਜੀਤ ਸਿੰਘ ਧਾਲੀਵਾਲ, ਦੇਸ ਰਾਜ ਮਹਰੋਕ, ਪ੍ਰਵੀਨ ਧੰਜੂ, ਸੁਭਾਸ਼ ਬਿਸਰਵਾਲ, ਗੌਰਵ ਸ਼ਰਮਾ, ਮਨਿੰਦਰ ਸਿੰਘ ਸਰਾਂ, ਅਨਮੋਲ ਸਚਦੇਵਾ, ਗੋਪਾਲ ਰਾਠੀ, ਰਵਜੀਤ ਸੰਧੂ, ਸੁਰਿੰਦਰ ਕੰਬੋਜ, ਗੁਲਸ਼ਨ ਮਹਿਰੋਕ ਆਦਿ ਮੌਜੂਦ ਸਨ।ਮੈਨੀ ਨੇ ਅਦਾਲਤਾਂ ਦੇ ਅੰਦਰ ਬਾਹਰ ਤੋਂ ਆਉਣ ਵਾਲੇ ਵਕੀਲਾਂ ਨੂੰ ਅਦਾਲਤਾਂ ਦੇ ਅੰਦਰ ਪ੍ਰਵੇਸ਼ ਕਰਣ ਨੂੰ ਰੋਕਣ ਲਈ ਸੈਕਟਰੀ ਮਨੀਸ਼ ਸ਼ਰਮਾ, ਜਵਾਇੰਟ ਸੇਕਟਰੀ ਯੋਗੇਸ਼ ਰਹੇਜਾ, ਕੈਸ਼ਿਅਰ ਕੁਲਵੰਤ ਸਵਾਮੀ, ਰਵਜੀਤ ਸਿੰਘ ਸੰਧੂ, ਹਰਦੀਪ ਸਿੰਘ ਧਾਲੀਵਾਲ, ਅਮਨ ਸ਼ਰਮਾ, ਰਜਿੰਦਰ ਸਿੰਘ ਥਿੰਦ, ਐਸਐਸ ਗਿਲ, ਵਿਪਿਨ ਸਿੰਗਲਾ, ਸ਼ੈਂਕੀ ਸੇਠੀ ਦੀ ਨਿਯੁਕਤੀ ਕੀਤੀ ਅਤੇ ਕਿਸੇ ਵੀ ਵਕੀਲ ਸਾਹਿਬਾਨ ਨੂੰ ਅਦਾਲਤਾਂ ਵਿੱਚ ਪ੍ਰਵੇਸ਼ ਨਹੀਂ ਕਰਣ ਦਿੱਤਾ । ਮੈਨੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਪੀਲ ਕੀਤੀ ਹੈ ਕਿ ਵਕੀਲਾਂ ਦੀ ਇਹ ਮੰਗ ਜਲਦੀ ਪੂਰੀ ਕੀਤੀ ਜਾਵੇ ਤਾਂਕਿ ਲੋਕਾਂ ਨੂੰ ਆਪਣੇ ਮਾਮਲਿਆਂ ਅਤੇ ਕੋਰਟ ਦੇ ਕੰਮ ਕਰਵਾਉਣ ਲਈ ਪਰੇਸ਼ਾਨ ਨਾ ਹੋਣਾ ਪਏ ।
Punjab Post Daily Online Newspaper & Print Media