Sunday, March 29, 2026

ਹੁਸ਼ਿਆਰਪੁਰ ਵਿਖੇ ਸੀ. ਆਰ. ਏ. ਐਮ. ਏੇ. ਟੀ. ਐਪਲੀਕੇਸ਼ਨ ਲਾਂਚ

PPN0702201508

ਹੁਸ਼ਿਆਰਪੁਰ, 7 ਫਰਵਰੀ (ਸਤਵਿੰਦਰ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਰਧਾਰਤ ਪ੍ਰੋਗਰਾਮ ਡਿਜ਼ੀਟਲ ਇੰਡੀਆ ਵੱਲ ਇੱਕ ਕਦਮ ਵਧਾਉਂਦੇ ਹੋਏ ਨਗਰ ਨਿਗਮ ਕਮਿਸ਼ਨਰ ਸ੍ਰੀ ਆਨੰਦ ਸਾਗਰ ਸ਼ਰਮਾ ਨੇ ਸ਼ਹਿਰ ਨਿਵਾਸੀਆਂ ਦੀਆਂ ਸ਼ਹਿਰੀ ਸਹੂਲਤਾਂ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਦੇਣ ਲਈ ਅਤੇ ਸ਼ਹਿਰ ਨਿਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਸੀ ਆਰ ਏ ਐਮ ਏ ਟੀ ਐਪਲੀਕੇਸ਼ਨ ਲਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੀ ਆਰ ਏ ਐਮ ਈ ਟੀ ਐਪਲੀਕੇਸ਼ਨ ਦੇ ਇਸਤੇਮਾਲ ਨਾਲ ਹੁਸ਼ਿਆਰਪੁਰ ਦੇ ਨਾਗਰਿਕ ਵੀ ਸਮਾਰਟ ਸਿਟੀਜ਼ਨ ਦੀ ਕੈਟਾਗਰੀ ਵਿੱਚ ਆ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਤਹਿਤ ਕੋਈ ਵੀ ਸ਼ਹਿਰੀ ਆਪਣੇ ਐਨਡਰਾਈਡ ਸਮਾਰਟ ਫੋਨ ਤੋਂ ਆਪਣੀ ਸ਼ਿਕਾਇਤ ਦੇ ਸਬੰਧ ਵਿੱਚ ਫੋਟੋ ਖਿੱਚ ਕੇ ਅਪਲੋਡ ਕਰ ਸਕਦਾ ਹੈ। ਇਹ ਫੋਟੋ ਜੀਓ ਰੈਫਰਿੰਗ ਰਾਹੀਂ ਸ਼ਿਕਾਇਤ ਵਾਲੀ ਥਾਂ ਦੀ ਸੁਚੇਤਤਾ, ਮਿਤੀ ਅਤੇ ਸਮੇਂ ਸਬੰਧੀ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕਰੇਗੀ ਅਤੇ ਸੀ ਆਰ ਏ ਐਮ ਏ ਟੀ ਐਪਲੀਕੇਸ਼ਨ ਇਸ ਸ਼ਿਕਾਇਤ ਨੂੰ ਆਪਣੇ ਆਪ ਸਬੰਧਤ ਅਧਿਕਾਰੀਆਂ ਨੂੰ ਭੇਜੇਗੀ ਅਤੇ ਸ਼ਿਕਾਇਤ ਕਰਤਾ ਨੂੰ ਇਸ ਸਬੰਧੀ ਮੁਕੰਮਲ ਜਾਣਕਾਰੀ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਮਿਥੇ ਸਮੇਂ ਵਿੱਚ ਸ਼ਿਕਾਇਤ ਦੂਰ ਹੋਣ ਤੇ ਕਰਮਚਾਰੀਆਂ ਵੱਲੋਂ ਇਸ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ ਅਤੇ ਇਸ ਬਾਰੇ ਸ਼ਿਕਾਇਤ ਕਰਤਾ ਨੂੰ ਐਮ ਐਮ ਐਸ ਰਾਹੀਂ ਪਤਾ ਚਲ ਸਕੇਗਾ।ਨਿਗਰਾਨ ਇੰਜੀਨੀਅਰ ਸ੍ਰੀ ਪਵਨ ਸ਼ਰਮਾ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਇਸਤੇਮਾਲ ਨਾਲ ਕੰਮ ਵਿੱਚ ਪਾਰਦਰਸ਼ਤਾ ਆਵੇਗੀ। ਲੋਕਾਂ ਨੂੰ ਸ਼ਿਕਾਇਤ ਦਰਜ ਕਰਾਉਣ ਲਈ ਦਫ਼ਤਰ ਵਿੱਚ ਨਹੀਂ ਜਾਣਾ ਪਵੇਗਾ ਅਤੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦੀ ਪੜਤਾਲ ਕਰਨ ਵਿੱਚ ਆਸਾਨੀ ਹੋਵੇਗੀ। ਇਸ ਲਈ ਮੌਕੇ ਤੇ ਸ਼ਿਕਾਇਤ ਕਰਨਾ ਆਸਾਨ ਹੋਵੇਗਾ। ਸ਼ਹਿਰ ਨਿਵਾਸੀ ਇਸ ਐਪਲੀਕੇਸ਼ਨ ਰਾਹੀਂ ਸਟਰੀਟ ਲਾਈਟ, ਸੀਵਰੇਜ਼ ਰੁਕੇ ਹੋਣ ਜਾਂ ਢੱਕਣ ਆਦਿ ਟੁਟੇ ਹੋਣ ਬਾਰੇ, ਕੂੜਾ ਚੁਕਣ ਸਬੰਧੀ, ਪਾਣੀ ਦੀ ਲੀਕੇਜ ਅਤੇ ਅਣ-ਅਧਿਕਾਰਤ ਉਸਾਰੀਆਂ ਬਾਰੇ ਸ਼ਿਕਾਇਤ ਭੇਜ ਸਕਦੇ ਹਨ। ਨਿਗਮ ਇੰਜੀ: ਤੀਰਥ ਬਾਂਸਲ, ਸਹਾਇਕ ਨਿਗਮ ਇੰਜੀ: ਹਰਪ੍ਰੀਤ ਸਿੰਘ ਅਤੇ ਸੇਲਜ ਹੈਡ ਵੈਬਰੋਸੋਫ਼ਟ ਲੁਧਿਆਣਾ ਸ੍ਰੀ ਇਕਦੀਪ ਸਿੰਘ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply