Monday, March 16, 2026

ਬੁਲੰਦ ਹੌਸਲੇ ਨਾਲ ਜਿੰਦਗੀ ਹੰਢਾਉਣ ਵਾਲਾ ਨੌਜਵਾਨ ਕੈਂਸਰ ਦੀ ਬਿਮਾਰੀ ਅੱਗੇ ਨਤਮਸਤਕ

ਗੁਰਬਤ ਦੀ ਜਿੰਦਗੀ ਜਿਉਣ ਨੂੰ ਮਜਬੂਰ-ਸਮਾਜ ਸੇਵੀ ਕਲੱਬਾਂ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ

PPN1002201501

ਬਠਿੰਡਾ, 9 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਪੁਰਾਣੀ ਰਾਧਾ ਸਵਾਮੀ ਕਲੋਨੀ ਵਿੱਚ ਰਹਿਣ ਵਾਲਾ ਸੁਖਵਿੰਦਰ ਸਿੰਘ ਪੁੱਤਰ ਜੀਵਨ ਸਿੰਘ ਕੈਂਸਰ ਦੀ ਲਾਇਲਾਜ ਬਿਮਾਰੀ ਤੋਂ ਪੀੜ੍ਹਤ ਹੈ । ਜੋ ਕਿ ਮਦਦ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ।ਆਪਣੇ ਬੁਲੰਦ ਹੌਸਲੇ ਨਾਲ ਜਿੰਦਗੀ ਦੀ ਮੰਜਲ ਬਾਖੂਬੀ ਢੰਗ ਨਾਲ ਸਰ ਕਰਨ ਵਾਲਾ ਨੌਜਵਾਨ ਅੱਜ ਗੰਭੀਰ ਬਿਮਾਰੀ ਕੈਂਸਰ ਕਾਰਨ ਗੁਰਬਤ ਦੀ ਜਿੰਦਗੀ ਜੀਵਨ ਨੂੰ ਮਜਬੂਰ ਹੈ।  ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਬਸ ਸਟੈਂਡ ਕੋਲ ਹੈਅਰ ਡਰੈਸਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾਂ ਹੈ।6 ਮਹੀਨੇ ਪਹਿਲਾ ਜਾੜ੍ਹ ਵਿੱਚ ਦਰਦ ਕਾਰਨ ਸਿਵਲ ਹਸਪਤਾਲ ਗਿਆ ਜਿੱਥੇ ਡਾਕਟਰਾਂ ਉਸਦੀ ਜਾੜ ਕੱਢ ਦਿੱਤੀ ਪਰ ਅੱਜ ਤੱਕ ਸੈਕੜੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਵੀ ਜਾੜ ਦਾ ਜਖਮ ਠੀਕ ਨਾ ਕਰ ਸਕੀਆਂ।ਫਿਰ ਰਜਿੰਦਰਾ ਹਸਪਤਾਲ ਤੇ ਫਿਰ ਪੀਜੀਆਈ ਚੰਡੀਗੜ ਤੋਂ ਪਤਾ ਚੱਲਿਆ ਕਿ ਉਕਤ ਨੌਜਵਾਨ ਕੈਂਸਰ ਨਾਲ ਪੀੜਤ ਹੈ।ਬਿਮਾਰੀ ਦਾ ਪਤਾ ਚਲਦਿਆਂ ਹੀ ਸਾਰੇ ਪਰਿਵਾਰ ਦੇ ਹੋਸ਼ ਉਡ ਗਏ। ਸਾਰੇ ਪਰਿਵਾਰ ਦਾ ਇੱਕੋ ਇੱਕ ਕਮਾਓ ਪੁੱਤ ਜੋ ਕਿ ਗੰਭੀਰ ਬਿਮਾਰੀ ਕਾਰਨ ਕੰਮ ਕਰਨ ਤੋਂ ਵੀ ਚਲਾ ਗਿਆ।ਅੱਜ ਪਰਿਵਾਰ ਦਾ ਖਰਚਾ ਤੱਕ ਚਲਾਉਣਾ ਮੁਸਕਲ ਹੋ ਗਿਆ ਹੈ। ਪੀੜਤ ਨੌਜਵਾਨ ਨੇ ਦੱਸਿਆ ਕਿ ਸਰਕਾਰ ਤੋਂ ਇਲਾਜ ਲਈ ਮਦਦ ਮਿਲੀ ਜੋ ਨਾਕਾਫੀ ਲੱਗ ਰਹੀ ਹੈ। ਪੀੜਤ ਨੋਜਵਾਨ ਦੀ ਇੱਕ ਲੜਕੀ ਜੋ ਕਿ ਪੰਜਵੀ ਕਲਾਸ ਦੀ ਵਿਦਿਆਰਥਣ ਹੇੈ। ਇੱਕ ਲੜਕਾ 6 ਸਾਲਾ ਦਾ ਗਰੀਬੀ ਕਾਰਨ ਸਕੂਲ ਦਾ ਰਾਹ ਨਹੀ ਪਿਆ। ਇਸ ਮੌਕੇ ਜਸਪਾਲ ਪਾਲੀ ਫਰੀਦ ਨਗਰ, ਕਾਕਾ ਸਿੰਘ ਐਮ ਸੀ ਨੇ ਕਿਹਾ ਕਿ ਪਰਿਵਾਰ ਦੇ ਗੁਜਾਰੇ ਲਈ ਸਰਕਾਰ ਨੂੰ ਉਕਤ ਨੌਜਵਾਨ ਦੀ ਘਰਵਾਲੀ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਉਕਤ ਪਰਿਵਾਰ ਦਾ ਜੀਵਨ ਗੁਜਾਰਾ ਹੋ ਸਕੇ।ਇਸ ਮੋਕੇ ਉਕਤ ਪਰਿਵਾਰ ਦੇ ਮੈਂਬਰਾ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply