
ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਗੁਰਜੀਤ ਸਿੱਧੂ, ਪਾਰਟੀ ਦੀ ਦਿੱਲੀ ਵਿੱਚ ਹੋਈ ਬੰਪਰ ਜਿੱਤ ਤੋਂ ਗੱਦਗਦ ਹੁੰਦੇ ਹੋਏ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਅਗਲਾ ਨਿਸ਼ਾਨਾ ਪੰਜਾਬ ਵਿਧਾਨ ਸਭਾ ਹੈ ਅਤੇ ਮਿਸ਼ਨ 2017 ਦੀ ਸ਼ੁਰੂਆਤ ਧੂਰੀ ਦੀ ਉਪ ਚੋਣ ਤੋਂ ਹੋਵੇਗੀ।ਪਾਰਟੀ ਜ਼ਿਲ੍ਹਾ ਬੁਲਾਰੇ ਹਰਮਿਲਾਪ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਦੇਣਾ, ਦੇਸ਼ ਦੀ ਜਨਤਾ ਦੀ ਭ੍ਰਿਸ਼ਟ ਨੇਤਾਵਾਂ ਅਤੇ ਭ੍ਰਿਸ਼ਟ ਪਾਰਟੀਆਂ ਨੂੰ ਚੇਤਾਵਨੀ ਹੈ ਹੁਣ ਦੇਸ਼ ਦੀ ਜਨਤਾ ਕੋਲ ਸਾਫ਼ ਸੁਥਰੀ ਰਾਜਨੀਤੀ ਦਾ ਵਧੀਆ ਵਿਕਲਪ ਮਿਲ ਗਿਆ ਹੈ।ਹਾਲੇ ਵੀਂ ਸੁਧਰ ਜਾੳ ਜੇਕਰ ਰਾਜਨੀਤੀ ਵਿੱਚ ਰਹਿਣਾ ਹੈ।ਪਾਰਟੀ ਦੇ ਜ਼ਿਲ੍ਹਾ ਮੀਡੀਆਂ ਇੰਚਾਰਜ ਨੀਲ ਗਰਗ ਨੇ ਕਿਹਾ ਕਿ ਦਿੱਲੀ ਦੀ ਜਿੱਤ ਉਨ੍ਹਾਂ ਕ੍ਰਾਂਤੀਕਾਰੀਆਂ ਦੀ ਜਿੱਤ ਹੈ ਜੋ ਮੌਜੂਦਾ ਭ੍ਰਿਸ਼ਟ ਸਿਸਟਮ ਤੋਂ ਗਰੋਸੇ ਹੋਏ ਹਨ।ਅਰਵਿੰਦ ਕੇਜਰੀਵਾਲ ਇਨ੍ਹਾਂ ਲੋਕਾਂ ਦੀ ਅਵਾਜ਼ ਬਣੇ ਹਨ।ਦਿੱਲੀ ਦੀ ਜਨਤਾ ਨੂੰ ਜਿਸ ਤਰ੍ਹਾਂ ਧਰਨ ਅਤੇ ਜਾਤੀਗਤ ਰਾਜਨੀਤੀ ਤੋਂ ਉਠ ਕੇ ਜਿਸ ਤਰ੍ਹਾਂ ਆਮ ਆਦਮੀ ਦੀ ਸਪੋਰਟ ਕੀਤੀ ਹੈ।ਇਸ ਦੇ ਬਹੁਤ ਹੀ ਦੂਰ ਅੰਦੇਸ਼ੀ ਨਤੀਜੇ ਨਿਕਲਣਗੇ ਅਤੇ ਭਾਰਤ ਇੱਕ ਵੱਡੀ ਤਾਕਤ ਬਣਕੇ ਉਠੇਗਾ।ਇਸ ਤੋਂ ਇਲਾਵਾ ਸ਼ਹਿਰ ਵਿਚ ਸ੍ਰੋਮਣੀ ਅਕਾਲੀ ਦਲ ਮਾਨ ਦੇ ਵਰਕਰਾਂ ਨੇ ਵੀ ਖੁਸ਼ੀ ਦਾ ਜਾਹਿਰ ਕਰਦਿਆਂ ਹੋਇਆ ਹੂੰਝਾ ਫੇਰ ਜਿੱਤ ਦੇ ਕਾਰਨ ਲੱਡੂ ਵੰਡੇ।ਇਸ ਮੌਕੇ ਉਪਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਖਾਲਸਾ ਵੀ ਹਾਜ਼ਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media